ਮੌਜੂਦਾ ਹਕੂਮਤ ਨੂੰ ਮਾਨ ਦਲ ਨੇ ਬਾਬਰ ਤੇ ਜਾਬਰ ਦੱਸ ਕੇ ਕੀਤਾ ਬਾਈਕਾਟ
ਮੌਜੂਦਾ ਹਕੂਮਤ ਨੂੰ ਮਾਨ ਦਲ ਨੇ ਬਾਬਰ ਤੇ ਜਾਬਰ ਦੱਸ ਕੇ ਕੀਤਾ ਬਾਈਕਾਟ
ਫਿਰੋਜ਼ਪੁਰ, 9.11.2019: ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਮੀਟਿੰਗ ਫਿਰੋਜ਼ਪੁਰ ਕੈਂਟ ਵਾਲੇ ਦਫ਼ਤਰ ਵਿਖੇ ਹੋਈ। ਮੀਟਿੰਗ ਵਿੱਚ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਪਿੰਡ ਡਡਵਿੰਡੀ ਕਪੂਰਥਲਾ ਰੋਡ 'ਤੇ ਹੈ, ਰਾਹੀਂ ਭਾਈ ਲਾਲੋ ਅਤੇ ਮੀਰੀ ਪੀਰੀ ਸਮਾਗਮ ਵਿੱਚ ਪਹੁੰਚਣ ਲਈ ਸਾਰਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਭੁੱਲਰ ਨੇ ਬੋਲਦਿਆਂ ਕਿਹਾ ਕਿ ਸਾਰੀ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਇੱਕ ਪਾਸੇ ਬਾਬਰਾਂ ਅਤੇ ਜਾਬਰਾਂ ਦੀਆਂ ਸਟੇਜਾਂ ਹਨ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਲਸਫੇ ਤੋਂ ਕੋਹਾਂ ਦੂਰ ਹਨ ਅਤੇ ਦੂਜੇ ਪਾਸੇ ਪੰਥਕ ਸਟੇਜ ਹੈ, ਜੋ ਕਿ ਭਾਈ ਲਾਲੋ ਜੀ ਦੀ ਸੋਚ ਤੋਂ ਪਹਿਰਾਂ ਦੇ ਰਹੇ ਹਨ। ਬਾਬਰਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੱਖਾਂ 'ਤੇ ਗੋਲੀਆਂ ਚਲਾ ਕੇ ਮਾਰਿਆ ਗਿਆ, ਬੇਅਦਬੀ ਕਰਨ ਵਾਲਿਆਂ ਦੀ ਮਦਦ ਕੀਤੀ ਗਈ ਅਤੇ ਅੱਜ ਤੱਕ ਸਾਡੇ ਬੰਦੀ ਸਿੰਘ ਨੂੰ ਜੇਲ੍ਹਾਂ ਵਿੱਚ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਰੱਖਣਾ। ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ ਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਹੋਵੇ ਅਤੇ ਮਾਸੂਮ ਬੱਚਿਆਂ ਅਤੇ ਨੌਜਵਾਨਾਂ ਬਜ਼ੁਰਗਾਂ ਨੂੰ ਗੋਲੀਆਂ ਨਾਲ ਭੁੰਨਿਆ ਹੋਵੇ, ਉਹ ਇਕੱਠੀਆਂ ਸਟੇਜਾਂ ਲਗਾ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ ਕਿ ਅਸੀਂ ਇਸੇ ਤਰ੍ਹਾਂ ਹੀ ਸਿੱਖਾਂ 'ਤੇ ਜ਼ੁਲਮ ਕਰਦੇ ਰਹਾਂਗੇ। ਭੁੱਲਰ ਨੇ ਕਿਹਾ ਕਿ ਅੱਜ ਸਾਨੂੰ ਉਕਤ ਬਾਬਰਾਂ ਅਤੇ ਜਾਬਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਲੋਕਾਂ ਨੂੰ ਯਾਦ ਕਰਵਾਇਆ ਜਾਵੇ ਕਿ ਸਿੱਖ ਕਦੇ ਵੀ ਆਪਣੇ 'ਤੇ ਹੋਏ ਜ਼ੁਲਮ ਨੂੰ ਭੁੱਲਦੇ ਨਹੀਂ ਹਨ।
ਇਸ ਮੀਟਿੰਗ ਵਿਚ ਤੇਜਿੰਦਰ ਸਿੰਘ ਦਿਉਲ ਜ਼ਿਲ੍ਹਾ ਯੂਥ ਪ੍ਰਧਾਨ, ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਯੂਥ ਜ਼ਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਦਫ਼ਤਰ ਸਕੱਤਰ ਫਿਰੋਜ਼ਪੁਰ ਦਵਿੰਦਰ ਸਿੰਘ ਭੂਰੀਆ ਮੀਤ ਪ੍ਰਧਾਨ, ਜੋਗਿੰਦਰ ਸਿੰਘ ਪ੍ਰਧਾਨ ਸਰਕਲ ਜ਼ੀਰਾ, ਬਲਕਾਰ ਸਿੰਘ ਜੋਗੇ ਵਾਲਾ ਪ੍ਰਚਾਰ ਸਕੱਤਰ, ਕਰਤਾਰ ਸਿੰਘ, ਗੁਰਵਿੰਦਰ ਸਿੰਘ, ਸੁੱਚਾ ਸਿੰਘ, ਪਰਮਜੀਤ ਸਿੰਘ, ਅੰਗਰੇਜ ਸਿੰਘ ਫੋਜੀ, ਬਖਸ਼ੀਸ਼ ਸਿੰਘ, ਹਰਵਿੰਦਰ ਸਿੰਘ ਸੂਰਤ ਸਿੰਘ ਆਦਿ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਥਕ ਸਟੇਜ 'ਤੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ 'ਤੇ ਚੱਲਣ ਵਾਲਿਆਂ ਦਾ ਸਾਥ ਦਿਉ।