Ferozepur News

ਮੋਟਰਸਾਈਕਲ ਚੋਰਾਂ ਦਾ ਗਿਰੋਹ ਪੁਲਸ ਅੜਿੱਕੇ -19 ਮੋਟਰਸਾਈਕਲ ਕੀਤੇ ਬਰਾਮਦ

ਮੋਟਰਸਾਈਕਲ ਚੋਰਾਂ ਦਾ ਗਿਰੋਹ ਪੁਲਸ ਅੜਿੱਕੇ-19 ਮੋਟਰਸਾਈਕਲ ਕੀਤੇ ਬਰਾਮਦ

BIKE THIEVES GANG BUSTED IN FZR

ਗੁਰੂਹਰਸਹਾਏ, 8 ਅਗਸਤ (ਪਰਮਪਾਲ ਗੁਲਾਟੀ)- ਜ਼ਿਲ•ਾ ਪੁਲਿਸ ਕਪਤਾਨ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਆਈ.ਪੀ.ਐਸ. ਅਤੇ ਅਮਰਜੀਤ ਸਿੰਘ ਕਪਤਾਨ ਪੁਲਿਸ ਇੰਚਾਰਜ਼ ਫਿਰੋਜ਼ਪੁਰ ਵਲੋਂ ਚੋਰੀ ਹੋਏ ਵਹੀਕਲਾਂ ਨੂੰ ਟਰੇਸ ਕਰਨ ਬਾਰੇ ਚਲਾਈ ਗਈ ਮੁਹਿੰਮ  ਗੁਰੂਹਰਸਹਾਏ ਪੁਲਸ ਨੇ ਮੋਟਰਸਾਈਲ ਚੋਰਾਂ ਦੇ ਗਿਰੋਹ ਨੂੰ 19 ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸਬ ਡਵੀਜ਼ਨ ਗੁਰੂਹਰਸਹਾਏ ਉਪ-ਕਪਤਾਨ ਪੁਲਿਸ ਸੁਲੱਖਣ ਸਿੰਘ ਮਾਨ ਪੀ.ਪੀ.ਐਸ. ਦੀ ਸੁਪਰਵੀਜ਼ਨ ਹੇਠ ਐਸ.ਆਈ ਸ਼ਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਗੁਰੂਹਰਸਹਾਏ ਨੇ ਦੱਸਿਆ ਕਿ ਐਸ.ਐਸ.ਪੀ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗਸ਼ਤਾਂ/ਨਾਕਾਬੰਦੀਆਂ ਤੇਜ਼ ਕੀਤੀਆਂ ਗਈਆਂ ਸਨ ਅਤੇ ਦੌਰਾਨ ਗਸ਼ਤ ਸਥਾਨਕ ਹਰਨੇਕ ਸਿੰਘ ਸਮੇਤ ਪੁਲਿਸ ਪਾਰਟੀ ਦੇ ਦਾਣਾ ਮੰਡੀ ਗੁਰੂਹਰਸਹਾਏ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਦੇਵ ਸਿੰਘ ਉਰਫ ਦੇਬੂ ਪੁੱਤਰ ਸ਼ੇਰ ਸਿੰਘ ਵਾਸੀ ਚੱਕ ਕੰਧੇਸ਼ਾਹ, ਕਰਮਜੀਤ ਸਿੰਘ ਉਰਫ਼ ਕਰਮੀ ਪੁੱਤਰ ਰਾਜ ਸਿੰਘ ਵਾਸੀ ਚੱਕ ਮੇਘਾ ਵਿਰਾਨ (ਪਿੱਪਲੀ ਚੱਕ), ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਮੱਤੜ ਹਿਠਾੜ (ਪਠਾਣਾਂ ਵਾਲੇ ਝੁੱਗੇ), ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਪਰਮਜੀਤ ਸਿੰਘ ਵਾਸੀ ਚੱਕ ਕੰਧੇਸ਼ਾਹ (ਘੁੱਲੇ ਚੱਕ), ਬਬਲੂ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਲਾਭ ਸਿੰਘ ਵਾਲਾ ਅਤੇ ਸੰਦੀਪ ਸਿੰਘ ਪੁੱਤਰ ਨਾਮਲੂਮ ਵਾਸੀ ਮੋਹਨ ਕੇ ਹਿਠਾੜ ਨੇ ਮਿਲ ਕੇ ਮੋਟਰਸਾਇਕਲ ਚੋਰ ਕਰਨ ਦਾ ਗਿਰੋਹ ਬਣਾਇਆ ਹੈ। ਇਹ ਗਿਰੋਹ ਗੁਰੂਹਰਸਹਾਏ/ ਫਿਰੋਜ਼ਪੁਰ ਪੰਜਾਬ ਅਤੇ ਹੋਰ ਰਾਜਾਂ ਵਿਚ ਮੋਟਰਸਾਇਕਲ ਚੋਰੀ ਕਰਕੇ ਵੇਚਣ ਦਾ ਧੰਦਾ ਕਰਦੇ ਹਨ। ਇਹ ਗਿਰੋਹ ਚੋਰੀ ਕੀਤੇ ਗਏ ਮੋਟਰਸਾਇਕਲਾਂ ਨੂੰ ਅੱਗੇ ਸਸਤੇ ਰੇਟਾਂ &#39ਤੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੂੰ ਵੇਚ ਦਿੰਦੇ ਹਨ ਅਤੇ ਇਹਨਾਂ ਚੋਰੀ ਦੇ ਮੋਟਰਸਾਇਕਲਾਂ ਨਾਲ ਹੋਰ ਵੀ ਗੈਰ-ਕਾਨੂੰਨੀ ਧੰਦਾ ਕਰਦੇ ਹਨ। ਜੇਕਰ ਇਹਨਾਂ ਚੋਰਾਂ ਦੇ ਗਿਰੋਹਾਂ ਨੂੰ ਕਾਬੂ ਕਰਕੇ ਪੁੱਛ-ਗਿੱਛ ਕੀਤੀ ਜਾਵੇ ਤਾਂ ਇਹਨਾਂ ਚੋਰਾਂ ਦੇ ਗਿਰੋਹ ਪਾਸੋਂ ਕਾਫੀ ਵੱਡੀ ਮਾਤਰਾ ਵਿਚ ਚੋਰੀ ਕੀਤੇ ਗਏ ਮੋਟਰਸਾਇਕਲ ਅਤੇ ਹੋਰ ਗੈਰ ਕਾਨੂੰਨੀ ਸਮਾਨ ਬਰਾਮਦ ਹੋ ਸਕਦਾ ਹੈ। ਇਸ ਸਬੰਧੀ 3 ਅਗਸਤ ਨੂੰ ਮੁਕੱਦਮਾ ਨੰਬਰ 132 ਅਧੀਨ ਧਾਰਾ 379 ਥਾਣਾ ਗੁਰੂਹਰਸਹਾਏ ਉਕਤਾਨ ਬਲਦੇਵ ਸਿੰਘ ਵਗੈਰਾ ਦਰਜ ਕੀਤਾ ਗਿਆ ਅਤੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ।
ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੁਰੂਹਰਸਹਾਏ ਸੁਲੱਖਣ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਐਸ.ਆਈ ਸ਼ਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਗੁਰੂਹਰਸਹਾਏ ਵਲੋਂ ਮੁਕੱਦਮੇ ਦੀ ਤਫ਼ਤੀਸ਼ ਸੁਚੱਜੇ ਅਤੇ ਵਿਗਿਆਨਿਕ ਢੰਗ ਨਾਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਲ ਵਿਚ ਲਿਆਉਂਦੇ ਹੋਏ ਮੁਕੱਦਮੇ ਵਿਚ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਮੱਤੜ ਹਿਠਾੜ (ਪਠਾਣਾਂ ਵਾਲੇ ਝੁੱਗੇ), ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਪਰਮਜੀਤ ਸਿੰਘ ਵਾਸੀ ਚੱਕ ਕੰਧੇਸ਼ਾਹ ਥਾਣਾ ਲੱਖੋ ਕੇ ਬਹਿਰਾਮ ਨੂੰ 6 ਅਗਸਤ ਨੂੰ ਚੋਰੀਸ਼ੁਦਾ ਹੀਰੋ ਹਾਂਡਾ ਮੋਟਰਸਾਇਕਲ ਸਪਲੈਂਡਰ ਨੰਬਰ ਪੀ.ਬੀ.05 ਟੀ. 4432 ਸਮੇਤ ਗ੍ਰਿਫ਼ਤਾਰ ਕੀਤਾ ਗਿਆ ਅਤੇ 7 ਅਗਸਤ ਨੂੰ ਬਲਦੇਵ ਸਿੰਘ ਉਰਫ ਦੇਬੂ ਪੁੱਤਰ ਸ਼ੇਰ ਸਿੰਘ ਵਾਸੀ ਚੱਕ ਕੰਧੇਸ਼ਾਹ, ਕਰਮਜੀਤ ਸਿੰਘ ਉਰਫ ਕਰਮੀ ਪੁੱਤਰ ਰਾਜ ਸਿੰਘ ਵਾਸੀ ਚੱਕ ਮੇਘਾ ਵਿਰਾਨ, ਸਾਜਨ ਪੁੱਤਰ ਪਾਲਾ ਵਾਸੀ ਨੇੜੇ ਗੁਰਦੁਆਰਾ ਨਾਨਕ ਨਿਵਾਸ ਮਮਦੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀਆਂ ਨੇ ਦੌਰਾਨ ਪੁੱਛਗਿੱਛ ਮੰਨਿਆ ਹੈ ਕਿ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਬਬਲੂ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਲਾਭ ਸਿੰਘ ਵਾਲੀ ਸੰਦੀਪ ਪੁੱਤਰ ਨਾਮਲੂਮ ਵਾਸੀ ਮੋਹਨ ਕੇ ਹਿਠਾੜ ਨਾਲ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਗੁਰੂਹਰਸਹਾਏ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚੋਂ ਮੋਟਰਸਾਇਕਲ ਚੋਰੀ ਕਰਕੇ ਉਨ•ਾਂ ਦੀਆਂ ਨੰਬਰ ਪਲੇਟਾਂ ਲਾਹ ਕੇ ਅੱਗੇ ਵੇਚ ਦਿੰਦੇ ਹਨ। ਜਿੰਨ•ਾਂ ਪਾਸੋਂ 19 ਮੋਟਰਸਾਇਕਲ ਬਿਨ•ਾਂ ਨੰਬਰੀ ਬਰਾਮਦ ਕੀਤੇ ਗਏ ਹਨ। ਜਿੰਨ•ਾਂ ਦੇ ਚੈਸੀ ਨੰਬਰਾਂ ਅਤੇ ਇੰਜਨ ਨੰਬਰਾਂ ਬਾਰੇ ਸੰਬੰਧਿਤ ਕੰਪਨੀਆਂ ਪਾਸੋਂ ਪਤਾ ਕਰਕੇ ਅਸਲ ਮਾਲਿਕਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਮੁਕੱਦਮੇ ਦੀ ਤਫ਼ਤੀਸ਼ ਡੂੰਘਾਈ ਨਾਲ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਗਿਰੋਹ ਦੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਦੌਰਾਨ ਹੋਰ ਵੀ ਚੋਰੀ ਦੇ ਮੋਟਰਸਾਇਕਲ ਬਰਾਮਦ ਹੋਣ ਦੀ ਸੰਭਾਵਨਾ ਹੈ। ਜਿਨ•ਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਲਈ ਉਹਨਾਂ ਦੇ ਟਿਕਾਣਿਆਂ &#39ਤੇ ਰੇਡ ਕੀਤੇ ਜਾ ਰਹੇ ਹਨ।

Related Articles

Back to top button