Ferozepur News
ਮੈਰੀਟੋਰੀਅਸ ਐਂਟਰਸ ਟੈਸਟ 20 ਮਈ ਨੂੰ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਪ੍ਰੀਖਿਆ ਕੇਂਦਰ ਸਥਾਪਿਤ ਪ੍ਰੀਖਿਆ ਕੇਂਦਰ ਦੇ ਇਰਦ-ਗਿਰਦ 100 ਮੀਟਰ ਦੇ ਘੇਰੇ ਅੰਦਰ ਪੰਜਾ ਜਾਂ ਪੰਜਾ ਤੋ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ : ਜ਼ਿਲ੍ਹਾ ਮੈਜਿਸਟਰੇਟ
ਫ਼ਿਰੋਜ਼ਪੁਰ 19 ਮਈ 2018 ( ) ਪੰਜਾਬ ਸਕੂਲ ਸਿੱਖਿਆ ਬੋਰਡ ਅਜੀਤਗੜ੍ਹ (ਮੋਹਾਲੀ) ਵੱਲੋਂ ਮੈਰੀਟੋਰੀਅਸ ਐਂਟਰਸ ਟੈਸਟ ਮਿਤੀ 20 ਮਈ 2018 ਨੂੰ ਦੁਪਹਿਰ 12:00 ਵਜੇ ਤੋ 2:00 ਵਜੇ ਤੱਕ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਥਾਪਿਤ ਪ੍ਰੀਖਿਆ ਕੇਂਦਰ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਸ੍ਰੀ.ਰਾਮਵੀਰ ਆਈ.ਏ.ਐਸ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਦਫ਼ਾ 144 ਸੀ.ਆਰ.ਪੀ.ਸੀ 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪੈਂਦੇ ਉਕਤ ਪ੍ਰੀਖਿਆ ਕੇਂਦਰ ਦੇ ਇਰਦ-ਗਿਰਦ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਪ੍ਰੀਖਿਆ ਕੇਂਦਰ ਦੇ ਇਰਦ-ਗਿਰਦ ਪੀ੍ਰਖਿਆਰਥੀਆਂ ਦੇ ਮਾਂ-ਬਾਪ/ਰਿਸ਼ਤੇਦਾਰ ਜਾਂ ਹੋਰ ਸਹਿਯੋਗੀ ਆਦਿ ਦੇ ਇਕੱਠੇ ਹੋਣ ਤੇ ਰੋਕ ਲਗਾਉਣੀ ਜ਼ਰੂਰੀ ਹੈ ਤਾਂ ਜੋ ਕੋਈ ਅਜਿਹੀ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ, ਜਿਸ ਨਾਲ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਭੰਗ ਨਾ ਹੋਵੇ। ਇਹ ਹੁਕਮ ਮਿਤੀ 20 ਮਈ 2018 ਤੱਕ ਲਾਗੂ ਰਹੇਗਾ।