Ferozepur News

ਸਿਹਤ ਵਿਭਾਗ ਦੀ ਟੀਮ ਵੱਲੋਂ ਹੁਣ ਤੱਕ 14 ਕਰੋਨਾ ਪਾਜੇਟਿਵ ਗਰਭਵਤੀ ਔਰਤਾਂ ਵਿੱਚੋਂ 7 ਗਰਭਵਤੀ ਔਰਤਾਂ ਨੂੰ ਠੀਕ ਕਰਕੇ ਭੇਜਿਆ ਗਿਆ ਘਰ, ਬਾਕੀ ਗਰਭਵਤੀ ਔਰਤਾਂ ਦੇ ਇਲਾਜ ਦੇ ਵੀ ਪੁਖਤਾ ਪ੍ਰਬੰਧ

ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਗਰਭਵਤੀ ਔਰਤਾਂ ਦੀ ਸਹੂਲਤ ਅਤੇ ਸੁਰਖਿਅਤ ਜਣੇਪੇ ਲਈ ਐਮਰਜੈਂਸੀ ਲੇਬਰ ਰੂਮ, ਐਮਰਜੈਂਸੀ ਓਟੀ ਅਤੇ ਟਰੇਨਡ ਸਟਾਫ ਦੀ ਸੁਵਿਧਾ ਉੱਪਲੱਬਧ

ਸਿਹਤ ਵਿਭਾਗ ਦੀ ਟੀਮ ਵੱਲੋਂ ਹੁਣ ਤੱਕ 14 ਕਰੋਨਾ ਪਾਜੇਟਿਵ ਗਰਭਵਤੀ ਔਰਤਾਂ ਵਿੱਚੋਂ 7 ਗਰਭਵਤੀ ਔਰਤਾਂ ਨੂੰ ਠੀਕ ਕਰਕੇ ਭੇਜਿਆ ਗਿਆ ਘਰ, ਬਾਕੀ ਗਰਭਵਤੀ ਔਰਤਾਂ ਦੇ ਇਲਾਜ ਦੇ ਵੀ ਪੁਖਤਾ ਪ੍ਰਬੰਧ

ਫਿਰੋਜ਼ਪੁਰ 1 ਅਗਸਤ 2020 

ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਸਿਵਲ ਸਰਜਨ ਫਿਰੋਜ਼ਪੁਰ ਡਾ. ਜੁਗਲ ਕਿਸ਼ੋਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜਿੱਥੇ ਕਰੋਨਾ ਦੇ ਸੰਕਰਮਣ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਗਾਈਨੋਲੋਜਿਸਟ ਡਾ. ਪੂਜਾ ਤੇ ਡਾ. ਰਿਚਾ ਧਵਨ ਵੱਲੋਂ ਕੋਵਿਡ-19 ਮਹਾਮਾਰੀ ਦੇ ਦੌਰਾਨ ਕਰੋਨਾ ਮਹਾਂਮਾਰੀ ਤੋਂ ਪੀੜਤ ਗਰਭਵਤੀ ਔਰਤਾਂ ਦਾ ਇਲਾਜ ਪੂਰੀ ਸਾਂਭ ਸੰਭਾਲ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਗਾਈਨੋਲੋਜਿਸਟ ਡਾ. ਪੂਜਾ ਤੇ ਡਾ. ਰਿਚਾ ਧਵਨ ਨੇ ਕਰੋਨਾ ਦੇ ਕਰੋਨਾ ਪੋਜੇਟਿਵ ਗਰਭਵਤੀ ਔਰਤਾਂ ਦੀ ਸੁਰਖਿਅਤ ਡਿਲੀਵਰੀ ਅਤੇ ਉਨਾਂ ਕੀਤੇ ਗਏ ਯੋਗ ਪ੍ਰਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਹੁਣ ਤੱਕ 14 ਕੋਵਿਡ-19 ਪੋਜੇਟਿਵ ਗਰਭਵਤੀ ਔਰਤਾਂ ਆਈਆਂ ਹਨ, ਜਿਨ੍ਹਾਂ ਵਿੱਚੋਂ 7 ਗਰਭਵਤੀ ਔਰਤਾਂ ਨੂੰ ਠੀਕ ਕਰਕੇ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਨੂੰ ਡਿਸਟਚਾਰਜ ਕਰਨ ਮੌਕੇ ਕੋਵਿਡ-19 ਵਾਰਡ ਦਾ ਫੋਨ ਨੰਬਰ ਸਬੰਧਿਤ ਮਰੀਜ਼ ਨੂੰ ਦਿੱਤਾ ਗਿਆ ਹੈ ਤਾਂ ਜੋ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਆਵੇ ਤਾਂ ਉਹ ਇਸ ਫੋਨ ਨੰਬਰ ਤੇ ਕਾਲ ਕਰ ਸਕਦੇ ਹਨ ਤੇ ਹਸਪਤਾਲ ਆ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ 7 ਗਰਭਵਤੀ ਔਰਤਾਂ ਹਸਪਤਾਲ ਵਿੱਚ ਦਾਖਿਲ ਹਨ, ਉਨ੍ਹਾਂ ਵਿੱਚੋਂ 5 ਗਰਭਵਤੀ ਔਰਤਾਂ ਜਣੇਪੇ ਦੇ ਨਜਦੀਕ ਹਨ, ਇਨ੍ਹਾਂ ਗਰਭਵਤੀ ਔਰਤਾਂ ਦੀ ਸਹੂਲਤ ਲਈ ਆਈਸੋਲੇਟੇਡ ਸੁਵਿਧਾ ਜਿਵੇਂ ਕਿ ਐਮਰਜੈਂਸੀ ਲੇਬਰ ਰੂਮ, ਐਮਰਜੈਂਸੀ ਓਟੀ ਅਤੇ ਟਰੇਨਡ ਸਟਾਫ ਦੀ ਸੁਵਿਧਾ ਤਿਆਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਡਿਲੀਵਰੀ ਦੀ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਉਹ ਸਾਡੇ ਸਟਾਫ ਦੀ ਟਰੇਨਡ ਟੀਮ 24 ਘੰਟੇ ਲਈ ਤਿਆਰ-ਬਰ-ਤਿਆਰ ਹੈ। ਜੇਕਰ ਕੋਈ ਆਪ੍ਰੇਸ਼ਨ ਦੀ ਸੁਵਿਧਾ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਪੂਰਾ ਬੰਦੋਬਸਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਮਰੀਜ਼ ਨੂੰ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਵੇਂ ਕਿ ਐਂਟੀਨੈਟਲ ਟੈਸਟ, ਖੂਨ ਦੇ ਟੈਸਟ, ਸੂਗਰ, ਪਿਸਾਬ, ਕਾਲੇ ਪੀਲੀਏ ਦਾ ਟੈਸਟ, ਅਲਟਰਾਸਾਊਂਡ ਦੀ ਸਹੂਲਤ ਫਰੀ ਦਿੱਤੀ ਜਾ ਰਹੀ ਹੈ ਤੇ ਰੋਜ਼ਾਨਾ ਦਵਾਈਆਂ ਵੀ ਫਰੀ ਦਿੱਤੀਆਂ ਜਾ ਰਹੀਆਂ ਹਨ, ਜੋਕਿ ਜੱਚਾ ਅਤੇ ਬੱਚਾ ਦੋਵਾਂ ਦੀ ਸਿਹਤ ਲਈ ਲਾਹੇਵੰਤ ਹਨ। ਮਾਂ ਨੂੰ ਪੂਰੀ ਡਾਈਟ ਜਿਵੇਂ ਕਿ ਆਇਰਨ, ਕੈਲਸ਼ੀਅਮ, ਪ੍ਰੋਟੀਨ ਪਾਊਡਰ ਆਦਿ ਦਿੱਤੇ ਜਾ ਰਹੇ ਹਨ। ਬੱਚੇ ਦੇ ਜਨਮ ਤੋਂ ਬਾਅਦ ਨਵਜਾਤ ਸਿਸ਼ੂ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ, ਸਪੈਸ਼ਲ ਸਟਾਫ ਤੇ ਡਾਕਟਰ ਪੂਰੀ ਤਰ੍ਹਾ ਤਿਆਰ ਹਨ ਤਾਂ ਜੋ ਮਰੀਜ਼ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਤੋਂ ਪਹਿਲਾ ਮੈਡੀਕਲ ਸਪੈਸਲਿਸਟ ਡਾ. ਗੁਰਮੇਜ ਰਾਮ ਗੋਰਾਇਆ ਨੇ ਦੱਸਿਆ ਕਿ ਐੱਸ.ਐੱਮ.ਓ. ਇੰਚਾਰਜ ਸਿਵਲ ਹਸਪਤਾਲ ਫਿਰੋਜ਼ੁਪਰ ਡਾ. ਪ੍ਰਦੀਪ ਮਹਿੰਦਰਾ ਦੀ ਕੋਵਿਡ ਟੀਮ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਤੇ ਕਰੋਨਾ ਦਾ ਖਾਤਮਾ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਹੁਣ ਤੱਕ 300 ਦੇ ਲਗਭਗ ਕਰੋਨਾ ਦੇ ਪੋਜੇਟਿਵ ਮਰੀਜ਼ ਦਾਖਲ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 100 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਤੇ ਜਿਆਦਾਤਰ ਮਰੀਜ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 3, 4 ਮਰੀਜ਼ਾਂ ਨੂੰ ਨਮੋਨੀਆ ਸੀ, ਉਨ੍ਹਾਂ ਦੀ ਆਕਸੀਜਨ ਸੈਚੂਲੇਸ਼ਨ ਘੱਟ ਰਹੀ ਸੀ ਜਿਸ ਨੂੰ ਦੇਖਦਿਆਂ ਸਾਡੀ ਸਮੁੱਚੀ ਟੀਮ ਵੱਲੋਂ ਉਨ੍ਹਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਚੇਨ ਤੋੜਨ ਲਈ ਸਾਨੂੰ ਲਾਪਰਵਾਰੀ ਛੱਡ ਕੇ ਜਾਗਰੂਕ ਹੋਣ ਦੀ ਲੋੜ ਹੈ। ਜਿਸ ਲਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਅਪਣਾਉਣਾ ਹੀ ਸਿਆਣਪ ਹੈ, ਬਹੁਤ ਜਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਜਾਓ ਤੇ ਬਾਹਰ ਜਾਣ ਲੱਗਿਆਂ ਸਾਵਧਾਨੀਆਂ ਵਰਤੋ। ਇਸ ਮੌਕੇ ਸਕਿੱਨ ਸਪੈਸਲਿਸਟ-ਕਮ-ਨੋਡਲ ਅਫਸਰ ਆਰ.ਆਰ.ਟੀ ਡਾ. ਨਵੀਨ ਸੇਠੀ, ਡੈਂਟਲ ਸਪੈਸਲਿਸਟ ਡਾ. ਪੰਕਜ, ਚੈਸਟ ਸਪੈਸਲਿਸਟ ਡਾ. ਸਤਿੰਦਰ ਕੌਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button