ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ 19 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਡਾ.ਅੰਬੇਦਕਰ ਜਯੰਤੀ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ— ਸ਼ਰਮਾ
ਫਿਰੋਜ਼ਪੁਰ 16 ਅਪ੍ਰੈਲ (ਮਦਨ ਲਾਲ ਤਿਵਾੜੀ) ਪੰਜਾਬ ਦੇ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਮਿਤੀ 19 ਅਪ੍ਰੈਲ ਨੂੰ ਫਿਰੋਜ਼ਪੁਰ ਛਾਉਣੀ ਵਿਖੇ ਡਾ.ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਹੋ ਰਹੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਇਸ ਸਮਾਗਮ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਮੌਕੇ ਦਿੱਤੀ। ਉਨ•ਾਂ ਦੱਸਿਆ ਕਿ ਇਹ ਰਾਜ ਪੱਧਰੀ ਸਮਾਗਮ ਡੀ.ਸੀ ਦਫਤਰ ਦੇ ਸਾਹਮਣੇ ਕੈਂਟ ਬੋਰਡ ਦੀ ਖੁੱਲੀ ਗਰਾਂਊਡ ਵਿਚ 19 ਅਪ੍ਰੈਲ ਸਵੇਰ 11:00 ਵਜੇ ਸ਼ੁਰੂ ਹੋਵੇਗਾ। ਸ੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਇਸ ਦਿਨ ਮੁੱਖ ਮੰਤਰੀ ਸ੍ਰ.ਬਾਦਲ ਵੱਲੋਂ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਪਾਸ-ਆਊਟ ਹੋ ਚੁੱਕੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਵਿਚ ਡਿਗਰੀਆਂ ਦੀ ਵੰਡ ਕਰਨਗੇ ਅਤੇ 5 ਕਰੋੜ ਦੀ ਲਾਗਤ ਨਾਲ ਬਨਣ ਵਾਲੀ ਲਾਇਬ੍ਰੇਰੀ ਅਤੇ ਕੰਪਿਊਟਰ ਸੈਂਟਰ ਦਾ ਨੀਂਹ ਪੱਧਰ ਰੱਖਣਗੇ ਅਤੇ 7 ਕੋਰੜ ਦੀ ਲਾਗਤ ਨਾਲ ਬਣੇ ਟੀਚਿੰਗ ਬਲਾਕ ਦਾ ਉਦਘਾਟਨ ਕਰਨਗੇ। ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਫਿਰੋਜ਼ਪੁਰ ਵਿਖੇ ਹੋ ਰਹੇ ਡਾ.ਭੀਮ ਰਾਓ ਅੰਬੇਦਕਰ ਜਯੰਤੀ ਸਮਾਗਮ ਵਿਚ ਸੂਬੇ ਭਰ ਤੋ ਹਜ਼ਾਰਾ ਦੀ ਗਿਣਤੀ ਵਿਚ ਲੋਕ ਸ਼ਿਰਕਤ ਕਰਕੇ ਉਨ•ਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਦੀ ਇਸ ਆਮਦ ਤੇ ਜਿਲ•ਾ ਵਾਸੀਆਂ ਨੂੰ ਵੱਡੀਆਂ ਆਸਾ ਹਨ। ਇਸ ਮੀਟਿੰਗ ਵਿਚ ਸ੍ਰ.ਸੁਰਿੰਦਰ ਸਿੰਘ ਬੱਬੂ ਪ੍ਰਧਾਨ ਕੈਟ ਬੋਰਡ, ਸ੍ਰ.ਜਗਰਾਜ ਸਿੰਘ ਕਟੋਰਾ ਜਿਲ•ਾ ਪ੍ਰਧਾਨ ਬੀਜੇਪੀ ਫਿਰੋਜ਼ਪੁਰ, ਸ੍ਰੀ.ਨਵਨੀਤ ਗੋਰਾ ਜਿਲ•ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ. ਲਖਬੀਰ ਸਿੰਘ ਐਸ.ਪੀ (ਐਚ), ਸ੍ਰ. ਚਰਨਦੀਪ ਸਿੰਘ ਡੀ.ਟੀ.ਓ, ਸ੍ਰੀ.ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਜਿੰਮੀ ਸੰਧੂ, ਅਮਰਿੰਦਰ ਸਿੰਘ ਛੀਨਾ, ਸ੍ਰੀ ਸੁਨੀਲ ਹੰਸ, ਪਿੱਪਲ ਸਹੋਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਵੀ ਹਜਾਰ ਸਨ।