ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕਾਗਜ਼ਾ ਤੱਕ ਸੀਮਿਤ
ਸਰਕਾਰ ਦੇ ਲਾਰੇ ਤੋਂ ਅੱਕੇ ਸਿੱਖਿਆ ਵਿਭਾਗ ਦੇ 10,000 ਠੇਕਾ ਮੁਲਾਜ਼ਮ 2 ਜਨਵਰੀ ਨੂੰ ਕਰਨਗੇ ਸਿੱਖਿਆ ਵਿਭਾਗ ਦਾ ਘਿਰਾਉ
ਰੈਗੂਲਰ ਆਰਡਰ ਜ਼ਾਰੀ ਕਰਵਾਉਣ ਲਈ ਸਿੱਖਿਆ ਵਿਭਾਗ ਦੇ ਐਸ.ਐਸ.ਏ/ਰਮਸਾ ਅਧਿਆਪਕ,ਦਫਤਰੀ ਕਰਮਚਾਰੀ,ਮਿਡ ਡੇ ਮੀਲ ਮੁਲਾਜ਼ਮ, ਆਈ.ਈ.ਆਰ.ਟੀ ਅਧਿਆਪਕ ਤੇ ਆਈ.ਸੀ.ਟੀ ਮੁਲਾਜ਼ਮ ਕਰਨਗੇ ਧਰਨੇ ਵਿਚ ਸਮੂਲੀਅਤ
ਮਿਤੀ 31-12-2016 ( ) ਸੂਬਾ ਸਰਕਾਰ ਵੱਲੋਂ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕੀਤਾ ਨੋਟੀਫਿਕੇਸ਼ਨ ਝੂਠ ਦਾ ਪਲੰਦਾ ਸਾਬਿਤ ਹੋ ਰਿਹਾ ਹੈ ਕਿਉਕਿ ਸਰਕਾਰ ਵੱਲੋਂ ਐਕਟ ਜ਼ਾਰੀ ਕਰਨ ਦੇ ਬਾਵਜੂਦ ਵੀ ਵਿਭਾਗਾਂ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ।ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਸ਼ੀਸ਼ ਜੁਲਾਹਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਵਲੋਂ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਬਿੱਲ ਪਾਸ ਕੀਤਾ ਸੀ ਜਿਸ ਨੂੰ ਕਿ ਪੰਜਾਬ ਰਾਜਪਾਲ ਵੱਲੋਂ ਪ੍ਰਵਾਨ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਜ਼ਾਰੀ ਕਰ ਦਿੱਤਾ ਗਿਆ।ਉਨ•ਾਂ ਕਿਹਾ ਕਿ ਨੋਟੀਫਿਕੇਸ਼ਨ ਜ਼ਾਰੀ ਹੋਣ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਰੈਗੂਲਰ ਦੇ ਆਰਡਰ ਨਹੀ ਦਿੱਤੇ ਜਾ ਰਹੇ।ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੇ ਸੱਚੇ ਮਨੋ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਪਾਸ ਕੀਤਾ ਹੈ ਤਾਂ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਹੁਣ ਤੱਕ ਰੈਗੂਲਰ ਦੇ ਆਰਡਰ ਜ਼ਾਰੀ ਕਰ ਦਿੱਤੇ ਜਾਣੇ ਚਾਹੀਦੇ ਸਨ।ਉਨ•ਾਂ ਕਿਹਾ ਕਿ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਸਰਕਾਰ ਦੀ ਮੰਨਸ਼ਾ ਤੇ ਸਵਾਲੀਆ ਨਿਸ਼ਾਨ ਹੈ।
ਉਨ•ਾਂ ਕਿਹਾ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਅਖਬਾਰਾਂ ਅਤੇ ਟੀ.ਵੀ ਚੈਨਲਾ ਤੇ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਹੁਤ ਵਾਹ ਵਾਹ ਖੱਟੀ ਸੀ ਪ੍ਰੰਤੂ ਹੁਣ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਸੀਬ ਨਹੀ ਹੋਏ।ਉਨ•ਾ ਕਿਹਾ ਕਿ 27000 ਮੁਲਾਜ਼ਮਾਂ ਵਿਚੋ ਸਭ ਤੋਂ ਵੱਧ ਮੁਲਾਜ਼ਮ ਤਕਰੀਬਨ 11500 ਮੁਲਾਜ਼ਮ ਤਾਂ ਇਕੱਲੇ ਸਿੱਖਿਆ ਵਿਭਾਗ ਦੇ ਹੀ ਹਨ ਪ੍ਰੰਤੂ ਇਨ•ਾਂ ਮੁਲਾਜ਼ਮਾਂ ਦੀਆ ਅੱਖਾ ਅਜੇ ਤੱਕ ਰੈਗੂਲਰ ਆਰਡਰਾਂ ਨੂੰ ਉਡੀਕ ਰਹੀਆ ਹਨ।ਇਸ ਤੋਂ ਲਗਦਾ ਹੈ ਕਿ ਸਰਕਾਰ ਵੱਲੋਂ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸਿਰਫ ਵਾਹ ਵਾਹ ਹੀ ਖੱਟੀ ਗਈ ਹੈ ਮੁਲਾਜ਼ਮਾਂ ਨੂੰ ਉਨ•ਾਂ ਦੇ ਬਣਦੇ ਹੱਕ ਨਹੀ ਦਿੱਤੇ ਗਏ।ਉਨ•ਾਂ ਕਿਹਾ ਕਿ ਸਰਕਾਰ ਦੀ ਇਸ ਝੂਠੀ ਲਾਰੇਬਾਜ਼ੀ ਕਰਕੇ ਸਮੂਹ ਮੁਲਾਜ਼ਮ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ ਇਸੇ ਰੋਸ ਨੂੰ ਜ਼ਾਹਰ ਕਰਨ ਲਈ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਸਰਵ ਸਿੱਖਿਆ ਅਭਿਆਨ/ ਰਮਸਾ ਦੇ ਅਧਿਆਪਕ, ਦਫਤਰੀ ਕਰਮਚਾਰੀ,ਆਈ.ਈ.ਆਰ.ਟੀ ਅਧਿਆਪਕ, ਮਿਡ ਡੇ ਮੀਲ ਮੁਲਾਜ਼ਮ ਅਤੇ ਆਈ.ਸੀ.ਟੀ ਦੇ ਦਫਤਰੀ ਮੁਲਾਜ਼ਮ 2 ਜਨਵਰੀ ਨੂੰ ਸਿੱਖਿਆ ਵਿਭਾਗ ਦਾ ਘਿਰਾਉ ਕਰਨਗੇ।ਉਨ•ਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਰੈਗੂਲਰ ਆਰਡਰ ਜਲਦ ਜ਼ਾਰੀ ਨਾ ਕੀਤੇ ਤਾਂ ਸਮੂਹ ਠੇਕਾ ਮੁਲਾਜ਼ਮ ਪੱਕਾ ਧਰਨਾ ਲਾਉਣ ਨੂੰ ਮਜਬੂਰ ਹੋਣਗੇ।