ਮਿਸ਼ਨ 100 ਪ੍ਰਤੀਸ਼ਤ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੇ ਬਲਾਕ ਨੋਡਲ ਅਫਸਰਾਂ ਤੇ ਜ਼ਿਲ੍ਹਾ ਰਿਸੋਰਸ ਪਰਸਨ ਨਾਲ ਕੀਤੀ ਰਿਵਿਊ ਮੀਟਿੰਗ
ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪ੍ਰੀ ਬੋਰਡ ਦੇ ਨਤੀਜੇ ਦਾ ਕੀਤਾ ਜਾਵੇ ਅਧਿਐਨ - ਧੰਜੂ
ਮਿਸ਼ਨ 100 ਪ੍ਰਤੀਸ਼ਤ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੇ ਬਲਾਕ ਨੋਡਲ ਅਫਸਰਾਂ ਤੇ ਜ਼ਿਲ੍ਹਾ ਰਿਸੋਰਸ ਪਰਸਨ ਨਾਲ ਕੀਤੀ ਰਿਵਿਊ ਮੀਟਿੰਗ
– ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪ੍ਰੀ ਬੋਰਡ ਦੇ ਨਤੀਜੇ ਦਾ ਕੀਤਾ ਜਾਵੇ ਅਧਿਐਨ – ਧੰਜੂ
– ਕਿਹਾ 40 ਪ੍ਰਤੀਸ਼ਤ ਤੋ ਘੱਟ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਕੀਤੀ ਜਾਵੇ ਸ਼ਨਾਖਤ
ਫਿਰੋਜ਼ਪੁਰ, 7 ਫਰਵਰੀ 2023:
ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਮਤਿਹਾਨਾਂ ਵਿੱਚ 100 ਪ੍ਰਤੀਸ਼ਤ ਪਾਸ ਦਰ ਨੂੰ ਹਾਸਲ ਕਰਨ ਲਈ ਸਕੂਲ ਸਿੱਖਿਆ ਵਿਭਾਗ ਵੱਲੋ ‘ਮਿਸ਼ਨ 100 ਪ੍ਰਤੀਸ਼ਤ – ਗਿਵ ਯੁਅਰ ਬੈਸਟ‘ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਜਿਸ ਤਹਿਤ ਵਿਦਿਆਰਥੀਆਂ, ਅਧਿਆਪਕਾਂ, ਮਾਪੇ ਅਤੇ ਸਿੱਖਿਆ ਅਧਿਕਾਰੀਆਂ ਦੀ ਸਾਂਝੀ ਭਾਗੀਦਾਰੀ ਰਾਹੀ ਮਿਸ਼ਨ 100 ਪ੍ਰਤੀਸ਼ਤ ਨੂੰ ਹਾਸਲ ਕੀਤਾ ਜਾਵੇਗਾ। ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਕਵਲਜੀਤ ਸਿੰਘ ਧੰਜੂ ਵੱਲੋਂ ਦਿੱਤੀ ਗਈ।
ਇਸੇ ਮਿਸ਼ਨ ਦੀ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਕਵਲਜੀਤ ਸਿੰਘ ਧੰਜੂ ਵੱਲੋਂ ਜ਼ਿਲ੍ਹੇ ਦੇ ਬਲਾਕ ਨੋਡਲ ਅਫਸਰਾਂ, ਜ਼ਿਲ੍ਹਾ ਮੈਂਟਰ, ਵੱਖ-ਵੱਖ ਸਬਜੈਕਟ ਦੇ ਜ਼ਿਲ੍ਹਾ ਰਿਸੋਰਸ ਪਰਸਨ ਨਾਲ ਵਿਭਾਗ ਵੱਲੋਂ ਜਮਾਤ ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਸਬੰਧੀ ਰਿਵਿਊ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਕੂਲਾਂ ਨੂੰ ਲੋੜੀਂਦੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਇਸ ਲਈ ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਮੋਡ ਵਿੱਚ ਕੰਮ ਕਰਦੇ ਹੋਏ ਪ੍ਰੀ ਬੋਰਡ ਦੀ ਜਮਾਤ ਅਠਵੀਂ, ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਦਾ ਅਧਿਐਨ ਕੀਤਾ ਜਾਵੇ ਅਤੇ ਵਿਸ਼ੇਸ਼ ਤੋਰ ‘ਤੇ 40 ਪ੍ਰਤੀਸ਼ਤ ਤੋ ਘੱਟ ਅੰਕਾ ਵਾਲੇ ਵਿਦਿਆਰਥੀਆਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਇਨ੍ਹਾਂ ਵਿਦਿਆਰਥੀਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਉਨ੍ਹਾ ਸਮੂਹ ਬਲਾਕ ਲੈਵਲ ਨੋਡਲ ਅਫਸਰਾਂ ਨੂੰ ਤਾਕੀਦ ਕੀਤੀ ਕਿ ਸਬੰਧਤ ਬਲਾਕ ਨੋਡਲ ਅਫਸਰਾਂ ਕੋਲ ਆਪਣੇ ਬਲਾਕ ਦੇ ਵਿਦਿਆਰਥੀਆਂ ਦੀ ਦਰਜਾਬੰਦੀ ਅਨੁਸਾਰ ਨਤੀਜਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਅਧੀਨ ਆਉਂਦੇ ਸਕੂਲਾਂ ਦੇ ਮੁੱਖੀਆਂ ਨੂੰ ਮਿਸ਼ਨ 100 ਪ੍ਰਤੀਸ਼ਤ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ੍ਰੀ ਕੋਮਲ ਅਰੋੜਾ ਨੇ ਕਿਹਾ ਕਿ ਸਮੂਹ ਭਾਗੀਦਾਰ ਆਪਣੇ ਪੱਧਰ ‘ਤੇ ਜ਼ਿਲ੍ਹਾ ਅਧਿਕਾਰੀ ਜ਼ਿਲ੍ਹੇ ਦਾ, ਬਲਾਕ ਨੋਡਲ ਅਧਿਕਾਰੀ ਬਲਾਕ ਦਾ ਅਤੇ ਸਕੂਲ ਮੁੱਖੀ ਅਪਣੇ ਸਕੂਲ ਦੀਆਂ ਜਮਾਤਾਂ ਦੇ ਵਿਸ਼ੇ ਅਨੁਸਾਰ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਅਤੇ ਕਮਜ਼ੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਉੱਪਰ ਉਸ ਅਨੁਸਾਰ ਹੀ ਮਿਹਨਤ ਕੀਤੀ ਜਾਵੇ ਤਾਂ ਜੋ 100 ਪ੍ਰਤੀਸ਼ਤ ਵਿਦਿਆਰਥੀ ਬੋਰਡ ਦੇ ਇਮਤਿਹਾਨਾਂ ਵਿੱਚ ਪਾਸ ਹੋ ਸਕਣ ਅਤੇ ਵੱਧ ਤੋ ਵੱਧ ਹੁਸ਼ਿਆਰ ਵਿਦਿਆਰਥੀ ਮੈਰਿਟ ਵਿੱਚ ਆਉਣ ਅਤੇ ਸਰਹੱਦੀ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ।
ਮੀਟਿੰਗ ਵਿੱਚ ਰਾਸ਼ਟਰੀ ਐਵਾਰਡ ਜੇਤੂ ਪਿ੍ਰੰਸੀਪਲ ਡਾ. ਸਤਿੰਦਰ ਸਿੰਘ, ਪਿ੍ਰੰਸੀਪਲ ਰਾਜਿੰਦਰ ਕੁਮਾਰ, ਪਿੰਸੀਪਲ ਸੁਨੀਤਾ ਰਾਣੀ, ਪਿ੍ਰੰਸੀਪਲ ਰੁਪਿੰਦਰ ਕੌਰ ਤੋਂ ਇਲਾਵਾ ਸਮੂਹ ਬਲਾਕ ਨੋਡਲ ਅਫਸਰ, ਵੱਖ-ਵੱਖ ਵਿਸ਼ਿਆਂ ਦੇ ਜ਼ਿਲ੍ਹਾ ਰਿਸੋਰਸ ਪਰਸਨ, ਜ਼ਿਲ੍ਹਾ ਮੈਂਟਰ ਅਤੇ ਦਫਤਰੀ ਅਮਲਾ ਹਾਜ਼ਰ ਸੀ।
—-