ਮਿਸ਼ਨ ਸ਼ਤ ਪ੍ਰਤੀਸ਼ਤ ਨਤੀਜਿਆਂ ਲਈ ਅਧਿਆਪਕ ਤਨਦੇਹੀ ਨਾਲ ਪਾਉਣ ਯੋਗਦਾਨ: ਸਿੱਖਿਆ ਸਕੱਤਰ
ਮਿਸ਼ਨ ਸ਼ਤ ਪ੍ਰਤੀਸ਼ਤ ਨਤੀਜਿਆਂ ਲਈ ਅਧਿਆਪਕ ਤਨਦੇਹੀ ਨਾਲ ਪਾਉਣ ਯੋਗਦਾਨ:- ਸਿੱਖਿਆ ਸਕੱਤਰ
ਸਰਹੱਦੀ ਖੇਤਰ ਦੇ ਗੱਟੀ ਰਾਜੋ ਕੇ ਸਕੂਲ ਪਹੁੰਚ ਕੇ ਅਧਿਆਪਕਾਂ ਨੂੰ ਕੀਤਾ ਪ੍ਰੋਤਸਾਹਿਤ।
ਮੌਕੇ ਤੇ ਹੀ ਸਕੂਲ ਸਮੱਸਿਆਵਾਂ ਦਾ ਕੀਤਾ ਹੱਲ।
ਫਿਰੋਜ਼ਪੁਰ, 15.11.2019: (ਹਰੀਸ਼ ਮੋਂਗਾ ) ਹਿੰਦ ਪਾਕਿ ਸਰਹੱਦ ਤੇ ਕੰਡਿਆਲੀ ਤਾਰ ਦੇ ਨਜਦੀਕ ਸਤਲੁਜ ਦਰਿਆ ਦੇ ਕੰਡੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ ਅਚਾਨਕ ਪਹੁੰਚੇ, ਇਸ ਦੌਰਾਨ ਉਹਨਾਂ ਦਾ ਰਵੱਈਆ ਮਾਰਗ-ਦਰਸ਼ਕ ਵਾਲਾ ਨਜ਼ਰ ਆਇਆ।ਸਕੂਲ ਦਾ ਸਮੁੱਚਾ ਨਿਰੀਖਣ ਕਰਨ ਉਪਰੰਤ ਸਕੂਲ ਸਟਾਫ ਵੱਲੋਂ ਪ੍ਰਿੰਸੀਪਲ ਡਾ. ਸਤਿੰਦਰ ਸਿੰੰਘ ਦੀ ਅਗਵਾਈ ਵਿੱਚ ਸਰਹੱਦੀ ਖੇਤਰ ਦੇ ਬੇਹੱਦ ਪਿਛੜੇ ਇਲਾਕੇ ਵਿੱਚ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਲਾਮਿਸਾਲ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਸਟਾਫ ਨੂੰ ਸਿੱਖਿਆ ਵਿਭਾਗ ਦੇ ਮਿਸ਼ਨ ਸ਼ਤ ਪ੍ਰਤੀਸ਼ਤ ਨਤੀਜੇ ਸਬੰਧੀ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਸਮਾਰਟ ਸਕੂਲ ਦੀ ਨੀਤੀ ਅਤੇ ਵੱਧ ਤੋਂ ਵੱਧ ਈ-ਕੰਨਟੈਂਟਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨਾਂ• ਨੇ ਅਧਿਆਪਕਾਂ ਨੂੰ ਤਨਦੇਹੀ ਨਾਲ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਉਨਾਂ• ਨੇ ਸਕੂਲ ਵੱਲੋਂ ਸਮਾਜ-ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਏ ਕੰੰਮ ਦੀ ਵਿਸਤ੍ਰਿਤ ਜਾਣਕਾਰੀ ਲਈ ਅਤੇ ਇਸ ਨੂੰ ਬਾਕੀ ਸਕੂਲਾਂ ਲਈ ਪ੍ਰੇਰਣਾਸ੍ਰੋਤ ਦੱਸਿਆ।
ਸਿੱਖਿਆ ਸਕੱਤਰ ਪੰਜਾਬ ਦੀ ਇਹ ਫੇਰੀ ਸਕੂਲ ਲਈ ਉਸ ਸਮੇਂ ਵਰਦਾਨ ਸਾਬਿਤ ਹੋਈ ਜਦੋਂ ਸਕੂਲ ਪ੍ਰਿੰਸੀਪਲ ਵੱਲੋਂ ਸਕੂਲ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤਾਂ ਸਕੱਤਰ ਸਾਹਿਬ ਨੇ ਮੌਕੇ ਤੇ ਹੀ ਮੁੱਖ ਦਫਤਰ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਸਕੂਲ ਲਈ ੧੫ ਕੰਪਿਊਟਰ ਸੱੈਟ ਅਤੇ ੪ ਅਧਿਆਪਕਾਂ ਦੀਆਂ ਪੋਸਟਾਂ ਦੀ ਮੰਨਜੂਰੀ ਲਈ ਹੁਕਮ ਜਾਰੀ ਕੀਤੇ ਜਿਸ ਨਾਲ ਪਿਛਲੇ ੭ ਸਾਲ ਤੋਂ ਕੰਪਿਊਟਰ ਅਧਿਆਪਕ ਹੋਣ ਦੇ ਬਾਵਜੂਦ ਪ੍ਰੈਕਟੀਕਲ ਸਿੱਖਿਆ ਤੋਂ ਵਾਂਝੇ ਵਿਦਿਆਰਥੀਆਂ ਲਈ ਆਸ ਦੀ ਕਿਰਨ ਨਜਰ ਆਈ।ਇਸ ਦੇ ਨਾਲ ਹੀ ਸਿੱਖਿਆ ਸਕੱਤਰ ਵੱਲੋਂ ਸਤਲੁਜ ਦਰਿਆ ਤੋਂ ਪਾਰ ਬੇੜੀ ਰਾਹੀ ਸਕੂਲ ਪਹੁੰਚਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਉਨਾਂ• ਦੀਆਂ ਮੁਸ਼ਕਿਲਾਂ ਦੀ ਜਾਣਕਾਰੀ ਲਈ ਅਤੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੂੰ ਇਨਾਂ• ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ।ਉਨਾਂ• ਨੇ ਇਨਾਂ• ਵਿਦਿਆਰਥੀਆਂ ਨੂੰ ਸਖਤ ਮਿਹਨਤ ਲਈ ਅਨੇਕਾਂ ਉਦਾਹਰਨਾਂ ਦੇ ਕੇ ਪ੍ਰੇਰਿਤ ਕੀਤਾ।
ਇਸ ਮੌਕੇ ਮੁੱਖ ਦਫਤਰ ਮੁਹਾਲੀ ਤੋਂ ਮਨਦੀਪ ਸਿੰੰਘ ਤੋਂ ਇਲਾਵਾ ਸਕੂਲ ਸਟਾਫ ਸੁਖਵਿੰਦਰ ਸਿੰਘ, ਪਰਮਿੰਦਰ ਸਿੰੰਘ, ਮੈਡਮ ਗੀਤਾ, ਰਾਜੇਸ਼ ਕੁਮਾਰ, ਜੋਗਿੰਦਰ ਸਿੰੰਘ, ਸੰਦੀਪ ਕੁਮਾਰ, ਅਮਰਜੀਤ ਕੌਰ, ਬਲਜੀਤ ਕੌਰ, ਮੈਡਮ ਪ੍ਰਵੀਨ, ਮਹਿਮਾ ਕਸ਼ਯਪ, ਮੈਡਮ ਸਰੂਚੀ, ਅਰੁਣ ਕੁਮਾਰ, ਮਿਨਾਕਸ਼ੀ ਸ਼ਰਮਾ, ਵਿਜੈ ਭਾਰਤੀ, ਦਵਿੰਦਰ ਕੁਮਾਰ, ਸੂਚੀ ਜੈਨ, ਪ੍ਰਿਤਪਾਲ ਸਿੰੰਘ ਹਾਜ਼ਰ ਸਨ।ਇਸ ਮੌਕੇ ਸਕੂਲ ਸਟਾਫ ਵੱਲੋਂ ਸਿੱਖਿਆ ਸਕੱਤਰ ਪੰਜਾਬ ਜੀ ਨੂੰ ਇੱਕ ਯਾਦਗਾਰ ਚਿੰਨ• ਭੇਟ ਕੀਤਾ ਗਿਆ।