Ferozepur News

ਮਿਲਕਫੈਡ ਯੂਨੀਅਨ ਫਿਰੋਜਪੁਰ , ਫਾਜਿਲਕਾ ਦੀ ਇੱਕਤਰਤਾ ‘ਚ ਨਕਲੀ ਦੁੱਧ ਨੂੰ ਰੋਕਣ ਦੀ ਉੱਠੀ ਮੰਗ

ਮਿਲਕਫੈਡ ਯੂਨੀਅਨ ਫਿਰੋਜਪੁਰ , ਫਾਜਿਲਕਾ ਦੀ ਇੱਕਤਰਤਾ 'ਚ ਨਕਲੀ ਦੁੱਧ ਨੂੰ ਰੋਕਣ ਦੀ ਉੱਠੀ ਮੰਗ
ਮਿਲਕਫੈਡ ਯੂਨੀਅਨ ਫਿਰੋਜਪੁਰ , ਫਾਜਿਲਕਾ ਦੀ ਇੱਕਤਰਤਾ ‘ਚ ਨਕਲੀ ਦੁੱਧ ਨੂੰ ਰੋਕਣ ਦੀ ਉੱਠੀ ਮੰਗ
 ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਰੋਕਿਆ ਜਾਵੇ -ਗੁਰਭੇਜ ਸਿੰਘ ਟਿੱਬੀ
ਫ਼ਿਰੋਜ਼ਪੁਰ 14 ਅਪ੍ਰੈਲ 2022 – ਵੇਰਕਾ ਮਿਲਕ ਪਲਾਂਟ ਫਿਰੋਜਪੁਰ ਦੇ ਬੋਰਡ ਆਫ ਡਾਇਰੈਕਟਰ  ਦੀ ਮੀਟਿੰਗ ਗੁਰਭੇਜ ਸਿੰਘ ਟਿੱਬੀ ਚੈਅਰਮੇਨ ਮਿਲਕ ਪਲਾਂਟ ਫਿਰੋਜਪੁਰ ਅਤੇ ਡਾਇਰੈਕਟਰ ਮਿਲਕਫੈਡ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫਿਰੋਜਪੁਰ ਮਿਲਕ ਪਲਾਂਟ ਦੇ ਜਰਨਲ ਮੈਨੇਜਰ ਬਿਕਰਮਜੀਤ ਸਿੰਘ ਮਾਹਲ  ਅਤੇ ਡਾ: ਆਰ . ਐਸ ਬਾਲੀ ਨੁਮਾਇੰਦਾ ਨੈਸਨਲ ਡੇਅਰੀ ਡਿਵੈਲਪਮੈਟ ਬੋਰਡ , ਸੰਜੀਵ ਗੋਇਲ ਮੈਨੇਜਰ ਲੁਧਿਆਣਾ ਮਿਲਕ ਪਲਾਂਟ ਨੁਮਾਇੰਦਾ ਮਿਲਕਫੈਡ ਪੰਜਾਬ ਚੰਡੀਗੜ੍ਹ , ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਫਿਰੋਜਪੁਰ , ਹਰਪਾਲ ਸਿੰਘ ਵਾਈਸ ਚੈਅਰਮੇਨ ਫਿਰੋਜਪੁਰ , ਕਿਰਨਦੀਪ ਕੋਰ ਬਰਾੜ ਵਾਈਸ ਚੈਅਰਪਰਸਨ  , ਚਾਦ ਰਾਣੀ ਡਾਇਰੈਕਟਰ , ਗੁਰਦੀਪ ਸਿੰਘ ਡਾਇਰੈਕਟਰ , ਅਮਨਦੀਪ ਸਿੰਘ ਭਾਗੋਕੇ ਡਾਇਰੈਕਟਰ , ਮਿਲਖਾ ਸਿੰਘ ਡਾਇਰੈਕਟਰ , ਰੁਭਾਸ਼ ਜਾਖੜ ਡਾਇਰੈਕਟਰ , ਜੋਗਿਦਰ ਸਿੰਘ ਡਾਇਰੈਕਟਰ , ਇਕਬਾਲ ਸਿੰਘ ਡਾਇਰੈਕਟਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ  ਮੀਟਿੰਗ ਵਿੱਚ ਬੋਰਡ ਵੱਲੋਂ ਵੱਖ ਵੱਖ ਏਜੰਡਿਆ ਤੇ ਵਿਚਾਰ ਵਿਟਾਦਰਾ ਕਰਕੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ , ਮੀਟਿੰਗ ਉਪਰੰਤ ਪੰਜਾਬ ਭਰ ਦੇ ਵੱਖ ਵੱਖ ਮਿਲਕ ਪਲਾਂਟਾਂ ਦੇ ਚੈਅਰਮੇਨ ਅਤੇ ਬੋਰਡ ਆਫ ਡਾਇਰੈਕਟਰ ਮਿਲਕਫੈਡ ਪੰਜਾਬ ਨੇ ਫਿਰੋਜਪੁਰ ਚ ਇਕ ਲੱਖ ਲੀਟਰ ਦੁੱਧ ਦੀ ਸਮਰੱਥਾ ਲੱਗਣ ਵਾਲੇ ਮਿਲਕ ਪਲਾਂਟ ਦਾ ਦੌਰਾ ਕੀਤਾ ਅਤੇ ਡੇਅਰੀ ਫਾਰਮਿਗ ਨਾਲ ਜੁੜੇ ਹੋਏ ਮੁੱਦਿਆਂ ਤੇ ਵਿਚਾਰ ਵਿਟਾਦਰਾ ਕੀਤਾ ਗਿਆ ਜਿਸ ਵਿੱਚ ਪੰਜਾਬ ਖੇਤਰ ਵਿੱਚ ਬਣ ਰਹੇ ਨਕਲੀ ਦੁੱਧ ਦੀ ਪੈਦਾਵਾਰ ਨੂੰ ਰੋਕਣ ਤੇ ਵਿਚਾਰ ਵਿਟਾਦਰਾ ਕੀਤਾ ਗਿਆ । ਇਸ ਮੌਕੇ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਜੇਕਰ ਨਕਲੀ ਦੁੱਧ ਰੋਕਿਆ ਜਾਂਦਾ ਹੈ ਜਿੱਥੇ ਲੋਕਾਂ ਨੂੰ ਚੰਗਾ ਦੁੱਧ ਮਿਲੇਗਾ ਅਤੇ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਹੋ ਸਕੇਗੀ ਉੱਥੇ ਦੁੱਧ ਉਤਪਾਦਕ ਨੂੰ ਦੁੱਧ ਦੀ ਸਹੀ ਕੀਮਤ ਵੀ ਮਿਲ ਸਕੇਗੀ ਉਹਨਾਂ ਕਿਹਾ ਸਭ ਤੋਂ ਪਹਿਲਾ ਸਰਕਾਰ ਨਕਲੀ ਦੁੱਧ ਰੋਕਣ ਲਈ  ਨੂੰ ਮਿਲਾਵਟ-ਖੋਰਾ ਤੇ ਸਿਕਜਾ ਕਸਣਾ ਚਾਹੀਦਾ ਹੈ ਨਕਲੀ ਦੁੱਧ ਨਾਲ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਜੋ ਸਭ ਮਿਲੀ ਭੁਗਤ ਨਾਲ ਹੋ ਰਿਹਾ ਹੈ ਇਸ ਸਭ ਤੋਂ ਬਚਣ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੁੱਧ, ਘਿਓ, ਦਹੀ ਆਦਿ ਪਦਾਰਥਾਂ ਚ ਮਿਲਾਵਟ ਨੂੰ ਚੈੱਕ ਕਰਨ ਦੀਆਂ ਪਾਵਰਾਂ ਜੋ ਇਸ ਸਮੇਂ ਇਕੱਲੇ ਸਿਹਤ ਵਿਭਾਗ ਕੋਲ ਹਨ ਪੂਰੇ ਪੰਜਾਬ ਲੈਵਲ ਤੇ ਸਿਹਤ ਵਿਭਾਗ ਨਾਲ  ਨਾਲ ਜਰਨਲ ਮੈਨੇਜਰ ਵੇਰਕਾ , ਡਿਪਟੀ ਡਾਇਰੈਕਟਰ ਡੇਅਰੀ  ਵਿਭਾਗ ਪੰਜਾਬ , ਅਤੇ ਡਿਪਟੀ ਮੈਨੇਜਰ ਮਾਰਕਫੈਡ ਪੰਜਾਬ ਦੀ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜਿਸ ਕੋਲ ਸੈਪਲ ਲੈਣ ਅਤੇ ਕਾਰਵਾਈ ਕਰਨ ਦੀ ਪਾਵਰ ਹੋਣੀ ਚਾਹੀਦੀ ਹੈ ਅਤੇ ਰਜਿਸਟਰਆਰ ਸਹਿਕਾਰੀ ਸਭਾ ਪੰਜਾਬ ਨੂੰ ਵੀ ਅਪੀਲ ਕੀਤੀ ਕਿ ਡੇਅਰੀ ਵਿਭਾਗ ਪੰਜਾਬ ਵੱਲੋਂ ਸਿਖਲਾਈ ਦੇ ਕੇ ਦੁੱਧ ਉਦਪਾਦਿਕ ਨੂੰ ਜੋ ਕਰਜ਼ ਡੇਅਰੀ ਫ਼ਾਰਮ ਖੋਲਣ ਲਈ ਦਿੱਤਾ ਜਾਂਦਾ ਹੈ ਸਹਿਕਾਰੀ ਬੈਂਕ ਨੂੰ  ਵਿਆਜ ਦਰ ਘੱਟ ਕਰਕੇ ਨੈਸਨਲ ਬੈਂਕਾਂ ਬਰਾਬਰ ਕਰਨੀ ਚਾਹੀਦੀ ਹੈ ਜਿਸ ਨਾਲ ਡੇਅਰੀ ਫਾਰਮਿਗ ਦਾ ਧੰਦਾ ਹੋਰ ਮਜ਼ਬੂਤ ਹੋ ਸਕੇ ਪੰਜਾਬ ਵਿੱਚ ਮੱਝਾਂ ਅਤੇ ਗਾਵਾ ਦੀ ਨਸਲ ਸੁਧਾਰ ਕਰਨ ਤੇ ਵੀ ਵਿਚਾਰ ਵਿਟਾਦਰਾ ਕੀਤਾ ਗਿਆ ਇਸ ਮੋਕੇ ਨੈਸਨਲ ਡੇਅਰੀ ਡਿਵੇਲਪਮੈਟ ਬੋਰਡ ਦਿਲੀ ਤੋਂ ਧੰਨਰਾਜ ਖੱਤਰੀ ਨੇ ਉਚੇਚੇ ਤੋਰ ਤੇ ਪਹੁੰਚ ਕੇ ਕੇਂਦਰ ਦੀਆਂ ਸਾਰੀਆਂ ਸਕੀਮ ਤੇ ਚਾਨਣਾ ਪਾਇਆ ਇਸ ਮੋਕੇ ਜਗਜੀਵਨ ਸਿੰਘ ਚੈਅਰਮੇਨ ਫਰੀਦਕੋਟ ਮਿਲਕ ਪਲਾਂਟ ਅਤੇ ਅਮਨਦੀਪ ਸਿੰਘ ਪਟਿਆਲ਼ਾ ਡਾਇਰੈਕਟਰ , ਤਜਿਦਰ ਸਿੰਘ ਬਰਾੜ ਮੁਕਤਸਰ ਡਾਇਰੈਕਟਰ , ਹਰਿਮੰਦਰ ਸਿੰਘ ਲੁਧਿਆਣਾ ਡਾਇਰੈਕਟਰ , ਰਣਜੀਤ ਸਿੰਘ ਮੁਹਾਲੀ ਡਾਇਰੈਕਟਰ ਮਿਲਕਫੈਡ ਪੰਜਾਬ ਉਚੇਚੇ ਤੋਰ ਤੇ ਪਹੁੰਚੇ।

Related Articles

Leave a Reply

Your email address will not be published. Required fields are marked *

Back to top button