ਮਿਡ ਡੇ ਮੀਲ ਕੁੱਕ ਯੂਨੀਅਨ ਦੀ ਮੀਟਿੰਗ 17 ਮਾਰਚ ਨੂੰ
ਫਿਰੋਜਪੁਰ 15 ਮਾਰਚ (ਏ. ਸੀ. ਚਾਵਲਾ) ਦਰਜਾਚਾਰ ਮਿਡ ਡੇ ਮੀਲ ਕੁੱਕ ਯੂਨੀਅਨ ਪੰਜਾਬ ਸਬੰਧਤ ਇੰਟਕ ਦੀ ਮੀਟਿੰਗ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆਂ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਚਿੰਡਾਲੀਆ ਨੇ ਦੱਸਿਆ ਕਿ ਜੋ ਰੋਸ ਰੈਲੀ 14 ਮਾਰਚ ਦਿਨ ਸ਼ਨੀਵਾਰ 2015 ਨੂੰ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਵਿਭਾਗ ਦੇ ਦਫਤਰ ਸਾਹਮਣੇ ਪੰਜਾਬ ਦੇ ਸਮੂਹ ਮਿਡ ਡੇ ਮੀਲ ਕੁੱਕ ਦਰਜਾਚਾਰ ਰੈਗੂਲਰ ਪਾਰਟ ਟਾਈਮ ਪੀ. ਪੀ. ਏ, ਫੰਡ ਵਿਚ ਕੰਮ ਕਰਦੇ ਕਰਮਚਾਰੀਆਂ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੀਤੀ ਜਾ ਰਹੀ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ । ਚਿੰਡਾਲੀਆ ਨੇ ਦੱਸਿਆ ਕਿ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਵਿਭਾਗ ਵਲੋਂ ਇਕ ਲਿਖਤੀ ਪੱਤਰ ਵੀ ਜਾਰੀ ਕੀਤਾ ਗਿਆ ਸੀ, ਜਿਸ ਦਾ ਮੀਮੋ ਨੰਬਰ 2015 (555) ਮਿਤੀ 26 2 2015 ਨੂੰ ਮੁਕੰਮਲ ਹੁਕਮ ਜਾਰੀ ਕੀਤੇ ਕਿ 17 ਮਾਰਚ 2015 ਦਿਨ ਮੰਗਲਵਾਰ ਨੂੰ ਟੇਬਲਟਾਕ ਕਰਨ ਲਈ ਸਮੇਂ ਮੁਤਾਬਿਕ 4 ਵਜੇ ਸ਼ਾਮ ਨੂੰ ਮੰਗਾਂ ਨੂੰ ਕਰਵਾਉਣ ਲਈ ਸੱਦਾ ਪੱਤਰ ਦਿੱਤਾ ਗਿਆ। ਇਸ ਟਾਬਲਟੇਕ ਵਿਚ ਪੰਜਾਬ ਦੇ ਹਰ ਜ਼ਿਲ•ੇ ਵਿਚੋਂ 2 ਹੀ ਆਗੂ ਸ਼ਾਮਲ ਹੋਣਗੇ। ਚਿੰਡਾਲੀਆ ਨੇ ਦੱਸਿਆ ਕਿ ਉਨ•ਾਂ ਨੇ ਇਹ ਜਾਣਕਾਰੀ ਸ਼ਹਿਰੀ ਪ੍ਰਧਾਨ ਸੰਧਿਆ ਘਾਰੂ ਨੇ ਦਿੱਤੀ ਹੈ। ਇਸ ਮੌਕੇ ਜ਼ਿਲ•ਾ ਪ੍ਰਧਾਨ ਫਿਰੋਜ਼ਪੁਰ ਤਾਰੋ ਦੇਵੀ, ਮੀਤ ਪ੍ਰਧਾਨ ਪੰਜਾਬ ਪਰਮਜੀਤ ਕੌਰ ਨੂਰਪੁਰ ਸੇਠਾਂ, ਮੀਤ ਪ੍ਰਧਾਨ ਫਿਰੋਜ਼ਪੁਰ ਮਨਜੀਤ ਕੌਰ, ਕਾਰਜਕਾਰੀ ਪ੍ਰਧਾਨ ਕੁਲਵਿੰਦਰ ਕੌਰ, ਬਲਾਕ ਪ੍ਰਧਾਨ ਆਸ਼ਾ ਰਾਣੀ, ਬਲਾਕ ਪ੍ਰਧਾਨ ਸਿਮਰਜੀਤ ਕੌਰ ਅਤੇ ਬਲਾਕ ਪ੍ਰਧਾਨ ਪ੍ਰਿੰਆ ਭੱਟੀ ਵੀ ਹਾਜ਼ਰ ਸੀ।