Ferozepur News
ਮਿਡੀਏਸ਼ਨ ਸੈਂਟਰ ਫਿਰੋਜ਼ਪੁਰ ਵਲੋਂ ਵਿਵਾਹਿਕ ਝਗੜੇ ਵਿੱਚ ਦਰਜ਼ ਹੋਏ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ
ਮਿਡੀਏਸ਼ਨ ਸੈਂਟਰ ਫਿਰੋਜ਼ਪੁਰ ਵਲੋਂ ਵਿਵਾਹਿਕ ਝਗੜੇ ਵਿੱਚ ਦਰਜ਼ ਹੋਏ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ
ਫਿਰੋਜ਼ਪੁਰ, ਨਵੰਬਰ 17, 2023: ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ, ਏਕਤਾ ਉੱਪਲ, ਵੱਲੋ ਇੱਕ ਵਿਵਾਹਿਕ ਝਗੜੇ ਵਿੱਚ ਹੋਈ ਆਫ. ਆਈ ਆਰ ਵਾਲੇ ਧਿਰਾਂ ਦੇ ਦੋ ਕੇਸਾਂ ਦਾ ਮਿਡੀਏਸ਼ਨ ਸੈਂਟਰ ਰਾਹੀ, ਧਿਰਾਂ ਦੀ ਆਪਸੀ ਸਹਿਮਤੀ ਨਾ ਨਿਪਟਾਰਾ ਕਰਵਾਇਆ ਗਿਆ।
ਉਕਤ ਕੇਸ ਕੇਵਲ ਕ੍ਰਿਸ਼ਨ, ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਲੰਬਿਤ ਸੀ ਅਤੇ ਉਹਨਾਂ ਵੱਲੋ ਉਕਤ ਕੇਸ ਮਿਡੀਏਸ਼ਨ ਸੈਂਟਰ ਫਿਰੋਜ਼ਪੁਰ ਵਿਖੇ ਭੇਜੇ ਗਏ ਅਤੇ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਲੋਂ ਬਤੌਰ ਮਿਡਿਏਟਰ ਉਕਤ ਕੇਸ ਦੀ ਸੁਨਵਾਈ ਕੀਤੀ ਅਤੇ ਦੋਵਾ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ।
ਉਕਤ ਦੋਵਾਂ ਕੇਸਾਂ ਦੇ ਨਾਲ-ਨਾਲ ਦੋਵਾਂ ਧਿਰਾਂ ਨੇ ਇੱਕ ਦੂਜੇ ਖਿਲਾਫ 4 ਕੇਸ ਹੋਰ ਦਾਖਲ ਕਰਵਾਏ ਗਏ ਸਨ ਅਤੇ ਰਾਜ਼ੀਨਾਮਾ ਮੁਤਾਬਿਕ ਦੋਵੇ ਧਿਰਾ 2 ਕੇਸਾਂ ਤੋ ਇਲਾਵਾ ਬਾਕੀ ਦੇ ਵੀ 4 ਕੇਸਾਂ ਦਾ ਨਿਪਟਾਰਾ ਕਰਵਾ ਦਿੱਤਾ ਅਤੇ ਦੋਵੇ ਧਿਰ ਆਪਣੇ 6 ਕੇਸਾਂ ਨੂੰ ਵੀ ਵਾਪਿਸ ਲੈਣ ਲਈ ਰਾਜ਼ੀ ਹੋ ਗਏ।
ਜਾਣਕਾਰੀ ਮੁਤਾਬਕ ਦੋਵਾ ਧਿਰਾਂ ਦੇ ਝਗੜੇ ਮਾਰਚ 2023 ਵਿੱਚ ਸ਼ੁਰੂ ਹੋਏ ਸਨ ਅਤੇ ਝਗੜਿਆਂ ਕਾਰਨ ਧਿਰਾਂ ਵਲੋਂ ਆਫ ਆਈ ਆਰ ਕਰਵਾਈ ਗਈ ਸੀ ਅਤੇ ਪੁਲਿਸ ਅਤੇ ਹੋਰ ਅਥਾਰਟੀਆਂ ਤੇ ਅਰਜੀਆਂ ਦਿੱਤੀ ਗਈਆਂ ਸਨ, ਜਿਸ ਦੀਆਂ ਜਮਾਨਤ ਦੀਆਂ ਅਰਜੀਆਂ ਕੇਵਲ ਕ੍ਰਿਸ਼ਨ, ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਾਹਿਬ ਜੀਆਂ ਦੀ ਅਦਾਲਤ ਵਿੱਚ ਲੰਬਿਤ ਹਨ। ਮਿਡੀਏਸ਼ਨ ਸੈਂਟਰ ਰਾਹੀ ਦੋਵਾ ਧਿਰਾਂ ਦੇ ਝਗੜੇ ਹਮੇਸ਼ਾ ਲਈ ਨਿਪਟ ਗਏ.
ਏਕਤਾ ਉੱਪਲ ਨੇ ਦੱਸਿਆ ਗਿਆ ਕਿ ਮਿਡੀਏਸ਼ਨ ਸੈਂਟਰ ਪਰਿਵਾਰਿਕ ਝਗੜਿਆਂ ਦਾ ਨਿਪਟਾਰਾ ਕਰਨ ਲਈ ਬਹੁਤ ਫਾਇਦੇਮੰਦ ਹੈ ਅਤੇ ਉਹ ਲੋਕ ਜਿਨ੍ਹਾ ਦੇ ਪਰਿਵਾਰਿਕ ਝਗੜੇ ਅਦਾਲਤਾ ਵਿੱਚ ਚੱਲ ਰਹੇ ਹਨ ਉਹ ਆਪਣੇ ਕੇਸਾਂ ਦਾ ਹੱਲ ਮਿਡੀਏਸ਼ਨ ਸੈਂਟਰ ਰਾਹੀ ਕਰਵਾ ਸਕਦੇ ਹਨ ਅਤੇ ਉਹ ਲੋਕ ਜਿਨ੍ਹਾਂ ਦੇ ਪਰਿਵਾਰਿਕ ਝਗੜੇ ਅਜੇ ਅਦਾਲਤ ਤੱਕ ਨਹੀ ਪਹੁੰਚੇ ਉਹ ਹੀ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪਰ ਵਿੱਚ ਦਰਖਾਸਤ ਦੇ ਕੇ ਆਪਣੇ ਝਗੜੇ ਦਾ ਨਿਪਟਾਰਾ ਮਿਡੀਏਸ਼ਨ ਸੈਂਟਰ ਰਾਹੀ ਕਰਵਾ ਸਕਦੇ ਹਨ।