Ferozepur News

ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ‘ਚ ਸ਼ਰਮਨਾਕ ਅਨੈਤਿਕ ਕੰਮਾਂ ਦਾ

ਫਿਰੋਜ਼ਪੁਰ 5 ਜਨਵਰੀ (): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਫਿਰੋਜ਼ਪੁਰ ਵਿਚ ਪਿਛਲੇ ਸਮੇਂ ਦੌਰਾਨ ਹੋਏ ਸ਼ਰਮਨਾਕ ਅਨੈਤਿਕ ਕੰਮਾਂ ਦਾ ਹੈ। ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਕਾਨਫਰੰਸ ਦੌਰਾਨ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਜਸਪ੍ਰੀਤ ਸਿੰਘ, ਪਾਲ ਸਿੰਘ, ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਕੂਲ ਦਾ ਅਧਿਆਪਕ ਧਰਮ ਸਿੰਘ ਐੱਸਐੱਸ ਮਾਸਟਰ ਵੱਲੋਂ ਸਕੂਲ ਦੀ ਕਲਰਕ ਅਤੇ ਪੰਜਾਬੀ ਅਧਿਆਪਕਾ ਨਾਲ ਸਕੂਲ ਵਿਚ ਹੀ ਅਕਸਰ ਸਰੀਰਕ ਸਬੰਧ ਬਣਾਏ ਜਾਂਦੇ ਰਹੇ ਅਤੇ ਪਿੰ੍ਰਸੀਪਲ ਦੀ ਹਾਜ਼ਰੀ ਵਿਚ ਉਕਤ ਅਧਿਆਪਕ ਵੱਲੋਂ ਸਕੂਲ ਵਿਚ ਸ਼ਰਾਬ ਪੀਣ ਦਾ ਦੌਰ ਵੀ ਚੱਲਦਾ ਸੀ। ਇਨ੍ਹਾਂ ਸਾਰੇ ਦੋਸ਼ਾਂ ਦੀ ਸ਼ਿਕਾਇਤ ਉਨ੍ਹਾਂ ਵੱਲੋਂ 17 ਮਈ 2016 ਨੂੰ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਨਿੱਜੀ ਤੌਰ ਤੇ ਸਮੇਤ ਆਡੀਓ, ਵੀਡਿਓ ਸਬੂਤਾਂ ਦੇ ਆਧਾਰ ਤੇ ਕੀਤੀ ਗਈ ਸੀ। ਇਸ ਦਾ ਉਤਾਰਾ ਡੀਪੀਆਈ ਸਕੂਲਜ਼ ਅਤੇ ਸਕੱਤਰ, ਸਿੱਖਿਆ ਵਿਭਾਗ ਚੰਡੀਗੜ੍ਹ ਨੂੰ ਭੇਜਿਆ ਗਿਆ ਸੀ। ਇਨ੍ਹਾਂ ਸਬੂਤਾਂ ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਉਕਤ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਫਰੀਦਕੋਟ ਹੈੱਡਮਾਸਟਰ ਭੇਜ ਦਿੱਤਾ ਗਿਆ ਅਤੇ ਇਨ੍ਹਾਂ ਦੇ ਕੇਸ ਕਮੇਟੀ ਬਣਾ ਕੇ ਮੁੱਢਲੀ ਇਨਕੁਆਰੀ ਕੀਤੀ ਗਈ ਜਿਸ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਦੇ ਹੁਕਮ ਨੰਬਰ 4/234-14 ਸੇ3 (3) ਮਿਤੀ ਜੁਲਾਈ 2016 ਨੂੰ ਚਾਰਜ਼ਸ਼ੀਟ ਕੀਤਾ ਗਿਆ, ਜਿਸ ਤਹਿਤ ਵਿਭਾਗ ਵੱਲੋਂ ਮਾਸਟਰ ਧਰਮ ਸਿੰਘ ਤੇ ਦੋਸ਼ ਤਹਿ ਕੀਤਾ ਕਿ ਇਸ ਦੇ ਕਲਰਕ ਅਤੇ ਪੰਜਾਬੀ ਅਧਿਆਪਕਾ ਨਾਲ ਨਾਜਾਇਜ਼ ਸਬੰਧ ਹਨ ਅਤੇ ਸਕੂਲ ਕਮਰਿਆਂ ਨੂੰ ਅਨੈਤਿਕ ਕੰਮਾਂ ਲਈ ਵਰਤਦਾ ਹੈ। ਇਸ ਉਪਰੰਤ ਵਿਭਾਗ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਹੁੰਦਿਆਂ ਉਨ੍ਹਾਂ ਨੂੰ ਆਸ ਸੀ ਕਿ ਜਲਦ ਹੀ ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।
ਕਾਨਫਰੰਸ ਵਿਚ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਜਸਪ੍ਰੀਤ ਸਿੰਘ, ਪਾਲ ਸਿੰਘ, ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਕ ਪਾਸੜ ਕਾਰਵਾਈ ਕਰਕੇ ਇਨ੍ਹਾਂ ਮੁਅੱਤਲ ਦੋਸ਼ੀਆਂ ਤੇ ਅਗਲੇਰੀ ਕਾਰਵਾਈ ਕਰਨ ਦੀ ਥਾਂ ਤੇ ਇਨਕੁਆਰੀ ਪੈਡਿੰਗ ਰੱਖਦਿਆਂ ਇਨ੍ਹਾਂ ਦੋਸ਼ੀਆਂ ਨੂੰ ਬਹਾਲ ਕਰਦਿਆਂ ਨਵੇਂ ਸਟੇਸ਼ਨਾਂ ਤੇ ਨਿਯੁਕਤ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਸਮੁੱਚੇ ਇਲਾਕੇ, ਅਧਿਆਪਕ ਵਰਗ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਤ ਲੋਕਾਂ ਵਿਚ ਗੁੱਸੇ ਅਤੇ ਰੋਸ ਦੀ ਲਹਿਰ ਹੈ। ਇਹ ਕਿਆਸਰਾਈ ਲਗਾਈ ਜਾ ਰਹੀ ਹੈ ਕਿ ਸਿੱਖਿਆ ਵਿਭਾਗ ਕੋਲ ਐਨੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਫੈਸਲੇ ਨੂੰ ਲਮਕਾਉਣਾ ਅਤੇ ਉਕਤ ਦੋਸ਼ੀਆਂ ਨੂੰ ਬਹਾਲ ਕਰ ਦੇਣ ਦੀ ਕਾਰਵਾਈ ਵਿਭਾਗ ਨੂੰ ਸ਼ੱਕ ਦੇ ਘੇਰੇ ਵਿਚ ਲਿਆਂਉਦੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਸੁਖਦੇਵ ਸਿੰਘ ਦੀ ਅਜੇ ਤੱਕ ਬਹਾਲੀ ਨਹੀਂ ਹੋ ਸਕੀ। ਉਨ੍ਹਾਂ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਸਕੂਲ ਵਿਚ ਅਜਿਹੇ ਅਨੈਤਿਕ ਕੰਮ ਕਰਨ ਵਾਲੇ ਗੁੰਡਾਂ ਅਨਸਰਾਂ ਖਿਲਾਫ ਜਲਦ ਫੈਸਲਾ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਨਾ ਕਿ ਇਨ੍ਹਾਂ ਨੂੰ ਮੁੜ ਬਹਾਲ ਕਰਕੇ ਸੁਰੱਖਿਅਤ ਕੀਤਾ ਜਾਵੇ। ਇਸ ਸਬੰਧੀ ਜੇਕਰ ਵਿਭਾਗ ਵੱਲੋਂ ਜਲਦ ਹੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸੰਘਰਸ਼ ਵਿੱਡਣ ਲਈ ਮਜ਼ਬੂਰ ਹੋਣਗੇ।

Related Articles

Back to top button