Ferozepur News

ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਲੋਹੜੀ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਨਮਾਨ ਦੇਣ ਲਈ ਮਨਾਇਆ

ਫਿਰੋਜ਼ਪੁਰ 13 ਜਨਵਰੀ (): ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਲੋਹੜੀ ਦਾ ਤਿਉਹਾਰ ਲੜਕੀਆਂ ਨੂੰ ਸਮਾਜ ਵਿਚ ਲੜਕਿਆਂ ਦੇ ਬਰਾਬਰ ਸਨਮਾਨ ਦੇਣ ਦੇ ਉਦੇਸ਼ ਨਾਲ ਪ੍ਰੇਰਿਤ ਕਰਦੇ ਹੋਏ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਮੈਨੇਜਰ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਪਾਵਨ ਜਯੋਤੀ ਨੂੰ ਪ੍ਰਜਲਵਿੱਤ ਕਰਕੇ ਇਸ ਸਮਾਂਰੋਹ ਦਾ ਸ਼ੁੱਭ ਆਰੰਭ ਕੀਤਾ। ਪ੍ਰੋਗਰਾਮ ਵਿਚ ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਆਪਣੀ ਮੰਚ ਸੰਚਾਲਨ ਪ੍ਰਤਿਭਾ ਨਾਲ ਸਾਰਿਆਂ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਚਾਰ ਸਾਲਾ ਵਿਦਿਆਰਥੀਆਂ ਤੋਂ ਲੈ ਕੇ ਦਸ ਸਾਲਾ ਵਿਦਿਆਰਥੀਆਂ ਵੱਲੋਂ ਸਮਾਜ ਵਿਚ ਇਸਰਤੀਆਂ ਸਨਮਾਨ ਨੂੰ ਸਮਰਪਿਤ, ਬਜ਼ੁਰਗਾਂ ਦੇ ਸਨਮਾਨ ਨੂੰ ਸਮਰਪਿਤ ਅਤੇ ਦੇਸ਼ ਭਗਤੀ ਨਾਲ ਹੋਰ ਪ੍ਰੋਤ ਪੇਸ਼ ਕੀਤੇ। ਰੰਗਾਰੰਗ ਪ੍ਰੋਗਰਾਮ ਵਿਚ ਦਰਸ਼ਕਾਂ ਨੇ ਖੂਬ ਪ੍ਰਸੰਸਾ ਕੀਤੀ। ਇਸ ਮੌਕੇ ਸਥਾਨਕ ਕਾਲੋਨੀ ਵਿਚ ਰਹਿਣ ਵਾਲੇ ਅਜਿਹੇ ਤਿੰਨ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ, ਜਿਥੇ ਲੜਕੀਆਂ ਨੇ ਬੀਤੇ ਇਕ ਸਾਲ ਵਿਚ ਜਨਮ ਲਿਆ ਅਤੇ ਸਾਰਿਆਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਤੇ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਗੌਰਵ ਸਾਗਰ ਭਾਸਕਰ, ਡੌਲੀ ਭਾਸਕਰ, ਪ੍ਰਦੀਪ ਢੀਂਗਰਾ, ਅਮਿਤ ਧਵਨ, ਨਰੇਸ਼ ਸ਼ਰਮਾ, ਮੈਨੇਜਰ ਜਤਿੰਦਰ, ਡਾ. ਰਮੇਸ਼, ਨਰੇਸ਼ ਸ਼ਰਮਾ ਆਦਿ ਹਾਜ਼ਰ ਸਨ।

 

Related Articles

Back to top button