ਮਸੀਹ ਭਾਈਚਾਰੇ ਵੱਲੋਂ ਰੋਹਿਤ ਵੋਹਰਾ ਨੂੰ ਸਮਰਥਨ ਦੇਣ ਦਾ ਐਲਾਨ
ਮਸੀਹ ਭਾਈਚਾਰੇ ਵੱਲੋਂ ਰੋਹਿਤ ਵੋਹਰਾ ਨੂੰ ਸਮਰਥਨ ਦੇਣ ਦਾ ਐਲਾਨ
ਫਿਰੋਜ਼ਪੁਰ , 21 ਜਨਵਰੀ 2022। ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਫਿਰੋਜ਼ਪੁਰ ਸ਼ਹਿਰੀ ਹਲਕਾ ‘ਚ ਗਤੀਵਿਧੀਆਂ ਲਗਾਤਾਰ ਤੇਜ਼ ਕੀਤੀਆਂ ਜਾ ਰਹੀਆਂ ਹਨ। ਰੋਹਿਤ ਵੋਹਰਾ ਨੂੰ ਸ਼ਹਿਰੀ ਹਲਕੇ ਤੋਂ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਮਸੀਹ ਭਾਈਚਾਰੇ ਵੱਲੋਂ ਰੋਹਿਤ ਵੋਹਰਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ।
ਬਿਸ਼ਪ ਰਿਜੀ ਹਾਵਲ ਦੇ ਗ੍ਰਹਿ ਵਿਖੇ ਹੋਈ ਇੱਕ ਮੀਟਿੰਗ ਵਿਚ ਦੋਰਥੀ ਹਾਵਲ ਨੇ ਰੋਹਿਤ ਵੋਹਰਾ ਨੂੰ ਵਿਸ਼ਵਾਸ਼ ਦਵਾਇਆ ਕਿ ਮਸੀਹ ਭਾਈਚਾਰੇ ਵੱਲੋਂ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਮੌਕੇ ਰੋਹਿਤ ਵੋਹਰਾ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰੇਕ ਵਰਗ ਦੇ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਇਸ ਵਾਰ ਭਾਰੀ ਬਹੁਮਤ ਨਾਲ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣੇਗੀ, ਜਿਸ ਤੋਂ ਬਾਅਦ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਹੁੱਇਆ ਕਰਵਾਈਆਂ ਜਾਣਗੀਆਂ ਅਤੇ ਵੱਖ-ਵੱਖ ਲੋਕ ਭਲਾਈ ਸਕੀਮਾਂ ਚਲਾ ਕੇ ਲੋਕਾਂ ਨੂੰ ਵੱਧ –ਵੱਧ ਸਹੂਲਤਾਂ ਦਿੱਤੀਆਂ ਜਾਣਗੀਆ। ਇਸ ਤੋਂ ਇਲਾਵਾ ਗੁੰਡਾਗਰਦੀ ਨੂੰ ਖਤਮ ਕਰਕੇ ਲੋਕਾਂ ਨੂੰ ਚੰਗਾ ਅਤੇ ਸੁਰੱਖਿਅਤ ਰਾਜ ਦਿੱਤਾ ਜਾਵੇਗਾ ।
ਇਸ ਮੌਕੇ ਨਵਨੀਤ ਕੁਮਾਰ ਗੋਰਾ ਮੈਂਬਰ ਪੰਜਾਬ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ, ਪਤਰਸ ਸੋਨੀ, ਪਾਸਟਰ ਗੁਰਜੀਤ, ਪਾਸਟਰ ਗੋਲਾ, ਪਾਸਟਰ ਜਕਰੀਆ, ਅਜੈ ਸਰਪੰਚ, ਪਰਮਜੀਤ ਸਿੰਘ ਕਲਸੀ , ਜ਼ੋਰਾਵਾਰ ਸਿੰਘ, ਆਸ਼ੂ ਕਪਾਹੀ ਆਦਿ ਹਾਜ਼ਰ ਸਨ।