Ferozepur News

ਮਸੀਹੀ ਭਾਈਚਾਰੇ ਦੇ ਲੋਕਾਂ ਨੇ ਡੀ ਆਈ ਜੀ ਨੂੰ ਸੌਂਪਿਆ ਮੰਗ ਪੱਤਰ

ਮਸੀਹੀ ਭਾਈਚਾਰੇ ਦੇ ਲੋਕਾਂ ਨੇ ਡੀ ਆਈ ਜੀ ਨੂੰ ਸੌਂਪਿਆ ਮੰਗ ਪੱਤਰ

21FZR01

ਫਿਰੋਜ਼ਪੁਰ 21 ਜੁਲਾਈ ():  ਮਸੀਹੀ ਭਾਈਚਾਰੇ ਤੇ ਹੋ ਰਹੇ ਜਾਤੀ ਹਮਲਿਆਂ ਅਤੇ ਵਧੀਕੀਆਂ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਨ•ਾਂ ਦਾ ਦੋਸ਼ ਹੈ ਕਿ ਫਾਜ਼ਿਲਕਾ ਵਿਖੇ ਸਿਵਲ ਹਸਪਤਾਲ ਬਾਹਰ ਮਸੀਹੀ ਪ੍ਰਚਾਰਕ ਜਦ ਆਮ ਲੋਕਾਂ ਨੂੰ ਪਰਚੇ ਵੰਡ ਰਹੇ ਸਨ ਤਾਂ ਉਨ•ਾਂ ਨਾਲ ਮਾੜਾ ਵਰਤਾਓ ਕੀਤਾ ਗਿਆ ਤੇ ਥਾਣੇ ਲਿਜਾਇਆ ਗਿਆ ਤੇ ਧੱਕੇਸ਼ਾਹੀ ਹੋ ਮਸੀਹੀ ਸੰਸਥਾਵਾਂ ਪਾਸਟਰ ਐਸੋਸੀਏਸ਼ਨ ਪੰਜਾਬ ਪ੍ਰਧਾਨ ਪਾਸਟਰ ਓਮ ਪ੍ਰਕਾਸ਼, ਪਾਸਟਰ ਵੈਲਫੇਅਰ ਆਲ ਇੰਡੀਆ ਬਿਸ਼ਪ ਸੁਰੇਸ਼ ਡੈਨੀਏਲ, ਪਾਸਟਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਪਾਸਟਰ ਪ੍ਰਸ਼ੋਤਮ ਭੱਟੀ, ਕ੍ਰਿਸ਼ਚਨ ਫਰੰਟ ਪੰਜਾਬ ਪੁਨੂੰ ਭਾਟੀ, ਸੈਮਸੰਨ ਬ੍ਰਿਗੇਡ ਕ੍ਰਿਸ਼ਚਨ ਯੂਥ ਪੰਜਾਬ ਚੇਅਰਮੈਨ ਵਿਜੇ ਗੋਰੀਆ, ਕਰਾਇਸਟ ਮਨਿਸਟਰੀ ਚੇਅਰਮੈਨ ਪਾਸਟਰ ਯੂਸਫ਼ ਮਸੀਹ, ਪ੍ਰਧਾਨ ਪਾਲਾ ਮਸੀਹ, ਰਾਕੇਸ਼ ਪੋਲ, ਯਾਕੂਬ ਭੱਟੀ, ਪਾਸਟਰ ਮਹਿੰਦਰ, ਪਾਸਟਰ ਵਿਲਸਨ, ਪਾਸਟਰ ਡੇਵਿਡ ਮਸੀਹ, ਪਾਸਟਰ ਰਾਜ ਕੁਮਾਰ, ਪਾਸਟਰ ਬੋਹੜ ਮਸੀਹ, ਪਾਸਟਰ ਤਾਲਬ, ਪਾਸਟਰ ਫਿਲਪ, ਪੋਲਸ ਮਸੀਹ, ਜੈਫ ਚੌਧਰੀ ਅਤੇ ਮਸੀਹ ਲੋਕਾਂ ਨੇ ਇਕੱਤਰ ਹੋ ਕੇ ਜਿੱਥੇ ਰੋਸ ਜਾਹਿਰ ਕੀਤਾ, ਉਥੇ ਡੀ. ਆਈ. ਜੀ. ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਆਰ. ਐਸ. ਐਸ., ਬਜ਼ਰੰਗ ਦਲ, ਨਰਾਇਣ ਵੈਲਫੇਅਰ ਸੁਸਾਇਟੀ ਨਾਲ ਸਬੰਧਤ ਕੁਝ ਜਿਹੜੇ ਲੋਕ ਸੰਵਿਧਾਨਿਕ ਹੱਕ ਨੂੰ ਕੱਟ ਆਪਣੀਆਂ ਗੱਲਾਂ ਮਨ•ਾ ਰਹੇ ਹਨ, ਉਨ•ਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਮਸੀਹ ਪ੍ਰਚਾਰਕ ਕਦੇ ਵੀ ਕਿਸੇ ਨੂੰ ਵਰਗਲਾ ਕੇ ਧਰਮ ਪਰਿਵਰਤਨ ਨਹੀਂ ਕਰਦੇ। ਇਹ ਲੋਕ ਗਲਤ ਬਿਆਨਬਾਜ਼ੀ ਕਰਕੇ ਮਸੀਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਉਨ•ਾਂ ਕਿਹਾ ਕਿ ਮਸੀਹ ਲੋਕ ਹੁਣ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ।

Related Articles

Back to top button