Ferozepur News
ਮਯੰਕ ਫਾਊਂਡੇਸ਼ਨ ਵੱਲੋਂ 5ਵਾਂ ਮਯੰਕ ਸ਼ਰਮਾ ਮੈਮੋਰੀਅਲ ਪੇਂਟਿੰਗ ਮੁਕਾਬਲਾ ਕੀਤਾ ਆਯੋਜਿਤ
1200 ਭਾਗੀਦਾਰਾਂ ਨੇ ਕੈਨਵਸ ਉਤੇ ਰੰਗਾਂ ਨਾਲ ਆਪਣੀਆਂ ਭਾਵਨਾਵਾਂ ਕੀਤੀਆਂ ਪ੍ਰਗਟ
ਮਯੰਕ ਫਾਊਂਡੇਸ਼ਨ ਵੱਲੋਂ 5ਵਾਂ ਮਯੰਕ ਸ਼ਰਮਾ ਮੈਮੋਰੀਅਲ ਪੇਂਟਿੰਗ ਮੁਕਾਬਲਾ ਕੀਤਾ ਆਯੋਜਿਤ
1200 ਭਾਗੀਦਾਰਾਂ ਨੇ ਕੈਨਵਸ ਉਤੇ ਰੰਗਾਂ ਨਾਲ ਆਪਣੀਆਂ ਭਾਵਨਾਵਾਂ ਕੀਤੀਆਂ ਪ੍ਰਗਟ
ਫ਼ਿਰੋਜ਼ਪੁਰ 18 ਅਪ੍ਰੈਲ, 2022:
5ਵੇਂ ਮਯੰਕ ਸ਼ਰਮਾ ਯਾਦਗਾਰੀ ਪੇਂਟਿੰਗ ਮੁਕਾਬਲੇ ਵਿਚ 1200 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਥੀਮ ਦੇ ਆਧਾਰ ‘ਤੇ ਆਪਣੇ ਜਜ਼ਬਾਤਾ ਨੂੰ ਕੈਨਵਸ ‘ਤੇ ਲਿਆਂਦਾ। ਸਕੱਤਰ ਰਾਕੇਸ਼ ਕੁਮਾਰ ਅਤੇ ਪ੍ਰੋਜੈਕਟ ਕੋਆਰਡੀਨੇਟਰ ਸੰਦੀਪ ਸਹਿਗਲ ਨੇ ਦੱਸਿਆ ਕਿ ਗਾਂਧੀ ਗਾਰਡਨ ਵਿੱਚ ਮਯੰਕ ਫਾਊਂਡੇਸ਼ਨ ਵੱਲੋਂ ਕਰਵਾਏ ਪੇਂਟਿੰਗ ਮੁਕਾਬਲੇ ਵਿੱਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਜਿਨ੍ਹਾਂ ਨੇ ਪ੍ਰਤੀਯੋਗੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮੁਕਾਬਲੇ ਵਿੱਚ ਭਾਗ ਲੈਣਾ ਸਭ ਤੋਂ ਜ਼ਰੂਰੀ ਗੱਲ ਹੈ ਅਤੇ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ। ਉਨਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਦੀਆਂ ਕੁਝ ਲਾਈਨਾਂ ਗਾ ਕੇ ਹਾਜ਼ਰ ਸਰੋਤਿਆਂ ਦਾ ਮਨ ਮੋਹ ਲਿਆ।
ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਐਡਵੋਕੇਟ ਰਜਨੀਸ਼ ਦਹੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ। ਵਿਧਾਇਕਾਂ ਨੇ ਆਪਣੇ ਭਾਸ਼ਣ ਵਿਚ ਟ੍ਰੈਫਿਕ ਜਾਗਰੂਕਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਦੋਵਾਂ ਵਿਧਾਇਕਾਂ ਨੇ ਮਯੰਕ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਆਏ ਹੋਏ ਮਹਿਮਾਨਾਂ ਵੱਲੋਂ ਪ੍ਰੋਗਰਾਮ ਦਾ ਆਗਾਜ਼ ਦੀਪ ਜਗਾ ਕੇ ਕੀਤਾ ਇਸ ਪ੍ਰੋਗਰਾਮ ਵਿੱਚ ਖੁਰਾਣਾ ਡਾਂਸ ਅਕੈਡਮੀ ਦੇ ਛੋਟੇ ਬੱਚਿਆਂ ਵੱਲੋਂ ਦਿਲ ਖਿੱਚਵਾਂ ਡਾਂਸ ਪੇਸ਼ ਕੀਤਾ ਗਿਆ ਅਤੇ ਚਿੱਤਰਕਾਰ ਆਦਰਸ਼ਪਾਲ ਸਿੰਘ ਵੱਲੋਂ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦੀ ਸਮੂਹ ਪ੍ਰਤੀਭਾਗੀਆਂ ਅਤੇ ਮਾਪਿਆਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ।
ਪ੍ਰੋਜੈਕਟ ਕੋਆਰਡੀਨੇਟਰ ਸੰਦੀਪ ਸਹਿਗਲ ਅਤੇ ਡਾ: ਗ਼ਜ਼ਲ ਪ੍ਰੀਤ ਅਰਨੇਜਾ ਨੇ ਦੱਸਿਆ ਕਿ ਪੰਜ ਵਰਗਾਂ ਵਿੱਚ ਕਰਵਾਏ ਗਏ ਇਸ ਮੁਕਾਬਲੇ ਵੱਖ ਵੱਖ ਥੀਮ ਜਿਵੇ ਮਨਪਸੰਦ ਕਾਰਟੂਨ ਕਿਰਦਾਰ, ਸ਼ੇਅਰਿੰਗ ਇਜ਼ ਕੇਅਰਿੰਗ ਅਤੇ ਮਾਈ ਗ੍ਰੀਨ ਵਰਲਡ, ਕਲਰਜ਼ ਆਫ਼ ਲਾਈਫ਼ ,ਬੈਕ ਟੂ ਸਕੂਲ ਆਫ਼ ਕਾਵਿਡ, ਸੇਵ ਪਲੈਨੇਟ ਅਰਥ, ਡਿਜੀਟਲ ਇੰਡੀਆ, 20 ਸਾਲਾਂ ਬਾਅਦ ਧਰਤੀ ,ਸੜਕ ਸੁਰੱਖਿਆ, ਸ਼ਾਂਤੀ ਅਤੇ ਯੁੱਧ, ਆਰਟੀਫੀਸ਼ੀਅਲ ਇੰਟੈਲੀਜੈਂਸ, ਅਜ਼ਾਦੀ ਦਾ ਅੰਮ੍ਰਿਤ ਮਹੋਤਸਵ, ਜੀਵਨ ਦੇ ਸ਼ੈੱਡ ਤੇ ਪੋਸਟਰ ਬਣਾ ਕੇ ਵਿਦਿਆਰਥੀਆਂ ਨੇ ਆਪਣੇ ਹਾਵ ਭਾਵ ਪੇਸ਼ ਕੀਤੇ । ਫਾਊਂਡੇਸ਼ਨ ਵੱਲੋਂ ਹਰੇਕ ਵਰਗ ਵਿੱਚ 15 ਪੁਰਸਕਾਰਾਂ ਦੇ ਨਾਲ ਸਾਰੇ ਪ੍ਰਤੀਯੋਗੀਆਂ ਨੂੰ ਕੁੱਲ 75 ਇਨਾਮ, ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੰਡੇ ਗਏ।
ਪ੍ਰਧਾਨ ਅਨਿਰੁਧ ਗੁਪਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇਹ ਇੱਕ ਵਧੀਆ ਪਲੇਟਫਾਰਮ ਹੈ, ਜੋ ਕਿ ਮਯੰਕ ਫਾਊਂਡੇਸ਼ਨ ਵੱਲੋਂ ਸਰਹੱਦੀ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਤੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਕੈਨਵਸ ‘ਤੇ ਜਿਸ ਤਰ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਉਲੀਕੀਆਂ ਗਈਆਂ ਹਨ, ਉਸ ਤੋਂ ਸਾਬਤ ਹੁੰਦਾ ਹੈ ਕਿ ਫ਼ਿਰੋਜ਼ਪੁਰ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਮਯੰਕ ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ‘ਤੇ ਸਮਾਜ ਸੇਵਾ ਅਤੇ ਟ੍ਰੈਫਿਕ ਜਾਗਰੂਕਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।
ਮੁਕਾਬਲੇ ਦੀ ਜਿਊਰੀ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਸਿੱਧ ਕਲਾ ਅਧਿਆਪਕ ਅਤੇ ਕਲਾਕਾਰ ਡਾ: ਅਨੀਤਾ ਕੱਕੜ, ਪ੍ਰੋ. ਸਪਨਾ ਬਧਵਾਰ, ਪ੍ਰੋ. ਅਮਨ ਸੰਧੂ, ਪ੍ਰੋ. ਸੰਦੀਪ ਸਿੰਘ, ਰਾਹੁਲ ਸ਼ਰਮਾ, ਆਦਰਸ਼ ਪਾਲ, ਭਵਦੀਪ ਕੋਹਲੀ, ਸੁਮਿਤ ਸ਼ਰਮਾ, ਸ਼ਿਵਾਨੀ, ਸਾਨੀਆ, ਯੁਕਤੀ ਕਰਵਾ, ਧਰੁਵ, ਵੰਦਨਾ ਖੁਰਾਣਾ, ਵਰਿੰਦਾ ਗੋਇਲ, ਜਗਦੀਪ ਕੁਮਾਰ, ਗੁਰਿੰਦਰ ਪਾਲ ਸਿੰਘ, ਅਮਨਦੀਪ ਕੌਰ, ਸੰਦੀਪ ਸਿੰਘ, ਮੇਘਨਾ ਧਵਨ ਸ਼ਾਮਲ ਸਨ।
ਮਹਿਮਾਨ ਗੈਲਰੀ ਵਿੱਚ ਰਿਤੂਰਾਜ ਆਈਆਰਐਸ, ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ, ਰਮੇਸ਼ ਢੀਂਗਰਾ, ਬਲਜਿੰਦਰ ਸਿੰਘ, ਸਤਿੰਦਰ ਸਿੰਘ ਪ੍ਰਧਾਨ ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਨ ਮਿੱਤਲ ਪ੍ਰਧਾਨ ਲਾਇਨ ਕਲੱਬ ਸਤਲੁਜ, ਸੁਨੀਰ ਮੋਂਗਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਪੇਂਟਿੰਗ ਮੁਕਾਬਲੇ ਨੂੰ ਸਫਲ ਬਣਾਉਣ ਲਈ ਫਿਰੋਜ਼ਪੁਰ ਛਾਉਣੀ ਦੀ ਸੀਈਓ ਪ੍ਰੋਮਿਲਾ ਜੈਸਵਾਲ ਅਤੇ ਸਟਾਫ਼, ਸ਼ਹੀਦ ਭਗਤ ਸਿੰਘ ਯੂਨੀਵਰਸਿਟੀ , ਦੇਵ ਸਮਾਜ ਕਾਲਜ ਦੇ ਵਲੰਟੀਅਰਾਂ ਅਤੇ ਮਯੰਕ ਫਾਊਂਡੇਸ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ।