Ferozepur News
ਮਯੰਕ ਫਾਊਂਡੇਸ਼ਨ ਵੱਲੋਂ ਸਮਾਰਟ ਸਕੂਲ ਮੱਲਾਂਵਾਲਾ ਖਾਸ ਨਾਲ ਮਨਾਇਆ ਗਿਆ ਵਣ ਮਹਾਂਉਤਸਵ
ਮਯੰਕ ਫਾਊਂਡੇਸ਼ਨ ਵੱਲੋਂ ਸਮਾਰਟ ਸਕੂਲ ਮੱਲਾਂਵਾਲਾ ਖਾਸ ਨਾਲ ਮਨਾਇਆ ਗਿਆ ਵਣ ਮਹਾਂਉਤਸਵ
ਫ਼ਿਰੋਜ਼ਪੁਰ (2 5 ਅਗਸਤ, 2021: ਮਯੰਕ ਫਾਊਂਡੇਸ਼ਨ ਫਿਰੋਜ਼ਪੁਰ ਵੱਲੋਂ “ਈਚ ਵਨ ਪਲਾਂਟ ਵਨ” ਦੀ ਹਰਿਆਵਲ ਪਹਿਲ ਦੇ ਤਹਿਤ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਨਗਰ ਪੰਚਾਇਤ ਦੇ ਪ੍ਰਧਾਨ ਸਤਪਾਲ ਚਾਵਲਾ ਅਤੇ ਪ੍ਰਿੰਸੀਪਲ ਸੰਜੀਵ ਟੰਡਨ ਨੇ ਬੂਟੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੁਲਮੋਹਰ, ਅਮਲਤਾਸ, ਨਿੰਮ, ਚਕਰੇਸੀਆ, ਹੈਬੀਸਕਸ, ਕਨੇਰ ਅਤੇ ਬੋਤਲ ਬੁਰਸ਼ ਦੇ 100 ਸਜਾਵਟੀ ਪੌਦੇ ਲਗਾਏ ਗਏ।
ਪ੍ਰਿੰਸੀਪਲ ਸੰਜੀਵ ਟੰਡਨ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਬੂਟੇ ਲਗਾਉਣ ਅਤੇ “ਈਚ ਵਨ ਪਲਾਂਟ ਵਨ” ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਯੰਕ ਫਾਊਂਡੇਸ਼ਨ ਦੇ ਮੈਂਬਰਾਂ ਦੀ ਉਤਸ਼ਾਹਪੂਰਵਕ ਸ਼ਮੂਲੀਅਤ ਦੇਖਣ ਨੂੰ ਮਿਲੀ।
ਦੀਪਕ ਨਰੂਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣਾ ਹੈ ਕਿਉਂਕਿ ਜੰਗਲ ਕੱਟੇ ਜਾ ਰਹੇ ਹਨ, ਦਰੱਖਤ ਘਟ ਰਹੇ ਹਨ, ਇਸ ਲਈ ਸਾਰੇ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਉਹ ਮਿੱਟੀ ਦੇ ਖੋਰ ਨੂੰ ਰੋਕਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ।
ਦੀਪਕ ਸ਼ਰਮਾ ਨੇ ‘ਈਚ ਵਨ ਵਨ ਪਲਾਂਟ ਵਨ’ ਮੁਹਿੰਮ ਦੌਰਾਨ ਸਹਿਯੋਗ ਅਤੇ ਸਹਾਇਤਾ ਲਈ ਵਣ ਰੇਂਜ ਅਫਸਰ ਚਮਕੌਰ ਸਿੰਘ ਅਤੇ ਵਣ ਵਿਭਾਗ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਅਰੁਣ ਅਰੋੜਾ, ਮਨੋਜ ਗੁਪਤਾ, ਦੀਪਕ ਨਰੂਲਾ, ਆਦਰਸ਼ਪਾਲ ਅਤੇ ਸਕੂਲ ਸਟਾਫ ਮੈਂਬਰ ਬਲਜੀਤ ਸਿੰਘ, ਗੁਰਮੀਤ ਸਿੰਘ, ਗੁਰਚਰਨ ਕਲਸੀ, ਹਰੀਸ਼ ਕੁਮਾਰ, ਕਮਲ ਵੀਰ ਗੁਰਵਿੰਦਰ ਸਿੰਘ, ਮੁਕੇਸ਼ ਕੁਮਾਰ, ਰਜਨੀ, ਪਰਮਜੀਤ, ਸਿਮਰਨਜੀਤ, ਮਮਤਾ, ਸੁਨੀਤਾ ,ਅਮਿਤਾ, ਆਂਚਲ, ਮਨਮੀਤ ਅਤੇ ਹੋਰ ਹਾਜ਼ਰ ਸਨ।