Ferozepur News
ਮਯੰਕ ਫਾਊਂਡੇਸ਼ਨ ਇਸ ਦੀਵਾਲੀ ਤੇ ਵੀ ਚਲਾਏਗੀ ‘ਯੇ ਦੀਵਾਲੀ, ਹੈਲਮੇਟ ਵਾਲੀ’ ਮੁਹਿੰਮ
ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵਿਖੇ ਰੋਟਰੀ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਸੈਮੀਨਾਰ ਦਾ ਆਯੋਜਨ
ਮਯੰਕ ਫਾਊਂਡੇਸ਼ਨ ਇਸ ਦੀਵਾਲੀ ਤੇ ਵੀ ਚਲਾਏਗੀ ‘ਯੇ ਦੀਵਾਲੀ, ਹੈਲਮੇਟ ਵਾਲੀ’ ਮੁਹਿੰਮ
ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵਿਖੇ ਰੋਟਰੀ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਸੈਮੀਨਾਰ ਦਾ ਆਯੋਜਨ
ਫ਼ਿਰੋਜ਼ਪੁਰ, 11 ਅਕਤੂਬਰ, 2022:
ਮਯੰਕ ਫਾਊਂਡੇਸ਼ਨ ਨੇ ਇਸ ਸਾਲ ਵੀ ਦੀਵਾਲੀ ਦੇ ਤਿਉਹਾਰ ‘ਤੇ ਆਪਣੀ ਟ੍ਰੇਡਮਾਰਕ ਮੁਹਿੰਮ ‘ਯੇ ਦੀਵਾਲੀ, ਹੈਲਮੇਟ ਵਾਲੀ’ ਚਲਾਉਣ ਦਾ ਫੈਸਲਾ ਕੀਤਾ ਹੈ। ਲੋਕਾਂ ਨੂੰ ਸੁਰੱਖਿਆ ਕਵਚ – ਹੈਲਮੇਟ ਨੂੰ ਇਸ ਦੀਵਾਲੀ ‘ਤੇ ਤੋਹਫ਼ੇ ਵਜੋਂ ਬਦਲਣ ਲਈ ਪ੍ਰੇਰਿਤ ਕਰਨਾ ਇਸ ਮੁਹਿੰਮ ਦਾ ਮੁੱਖ ਹਿੱਸਾ ਹੋਵੇਗਾ।
ਇਸੇ ਲੜੀ ਤਹਿਤ ਮਯੰਕ ਫਾਊਂਡੇਸ਼ਨ ਵੱਲੋਂ ਰੋਟਰੀ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵਿਖੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮਯੰਕ ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਸੜਕ ਸੁਰੱਖਿਆ ਬਾਰੇ ਆਪਣਾ ਲੈਕਚਰ ਬਹੁਤ ਵਿਸਥਾਰ ਨਾਲ ਦਿੱਤਾ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਕਦੇ ਵੀ ਫੋਨ ‘ਤੇ ਗੱਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਐਮਰਜੈਂਸੀ ਦੀ ਸਥਿਤੀ ਵਿਚ ਸਾਡਾ ਰਿਐਕਸ਼ਨ ਟਾਈਮ ਘੱਟ ਜਾਂਦਾ ਹੈ, ਜਿਸ ਕਾਰਨ ਅਸੀਂ ਮੋਕੇ ਤੇ ਰਿਐਕਟ ਨਹੀਂ ਕਰ ਪਾਉਂਦੇ ਅਤੇ ਹਾਦਸਾ ਵਾਪਰ ਜਾਂਦਾ ਹੈ।
ਰੋਟਰੀ ਇੰਟਰਨੈਸ਼ਨਲ ਦੇ ਜਿਲ੍ਹਾ ਪ੍ਰਧਾਨ ਟ੍ਰੈਫਿਕ ਅਵੇਅਰਨੈਸ ਕਮਲ ਸ਼ਰਮਾ ਨੇ ਦੱਸਿਆ ਕਿ ਸਾਡੇ ਫਰੀਦਕੋਟ ਕਲੱਬ ਦੇ ਪ੍ਰਧਾਨ ਰੋਟੇਰੀਅਨ ਅਰਸ਼ ਸੱਚਰ ਦੇ ਸੱਦੇ ‘ਤੇ ਮਯੰਕ ਫਾਊਂਡੇਸ਼ਨ ਵੱਲੋਂ ਰੋਡ ਸੇਫਟੀ ਬਾਰੇ ਇਕ ਪ੍ਰਭਾਵਸ਼ਾਲੀ ਪ੍ਰਜੈਂਟੇਸ਼ਨ ਦਿੱਤੀ ਗਈ।
ਜ਼ਿਲ੍ਹਾ ਟਰੈਫਿਕ ਇੰਚਾਰਜ ਕੁਲਦੀਪ ਚੰਦ ਸ਼ਰਮਾ ਅਤੇ ਟੀਮ ਵੱਲੋਂ ਸੜਕ ਸੁਰੱਖਿਆ ਨਿਯਮਾਂ ਅਤੇ ਜੁਰਮਾਨਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਪ੍ਰਿੰਸੀਪਲ ਅਪੂਰਵਾ ਦੇਵਗਨ ਵੱਲੋਂ ਹਾਲ ਹੀ ਵਿੱਚ ਹੋਏ ਸੜਕ ਹਾਦਸੇ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਫਾਊਂਡੇਸ਼ਨ ਨੇ ਇਸ ਮੌਕੇ ‘ਯੇ ਦੀਵਾਲੀ ਹੈਲਮੇਟ ਵਾਲੀ’ ਮੁਹਿੰਮ ਦਾ ਪੋਸਟਰ ਵੀ ਜਾਰੀ ਕੀਤਾ। ਦੀਪਕ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਯਾਦ ਕਰਵਾਇਆ ਜਾਵੇਗਾ ਕਿ ਹੈਲਮੇਟ ਆਪਣੇ ਪਿਆਰਿਆਂ ਨੂੰ ਤੋਹਫੇ ਵਜੋਂ ਵੀ ਦਿੱਤਾ ਜਾ ਸਕਦਾ ਹੈ। ਇਹ ਨਾ ਸਿਰਫ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰੇਗਾ, ਸਗੋਂ ਸੜਕਾਂ ‘ਤੇ ਸੁਰੱਖਿਅਤ ਸਵਾਰੀ ਨੂੰ ਵੀ ਯਕੀਨੀ ਬਣਾਏਗਾ।
ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸੜਕ ਸੁਰੱਖਿਆ ਮੁਹਿੰਮ ਤਹਿਤ ਹਰ ਸਾਲ ਦੀਵਾਲੀ ਮੌਕੇ ਹੈਲਮੇਟ ਵੀ ਵੰਡੇ ਜਾਂਦੇ ਹਨ।ਧੁੰਦ ਦੇ ਮੌਸਮ ਦੌਰਾਨ ਵਾਹਨਾਂ ’ਤੇ ਰਿਫਲੈਕਟਰ ਲਗਾਉਣਾ, ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਕਰਨਾ ਵੀ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਸੈਮੀਨਾਰ ਦੇ ਅੰਤ ਵਿੱਚ ਆਡੀਟੋਰੀਅਮ ਵਿੱਚ ਹਾਜ਼ਰ ਸਮੂਹ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚਕਵਾਈ ਗਈ।
ਇਸ ਮੌਕੇ ਪ੍ਰਧਾਨ ਰੋਟੇਰੀਅਨ ਅਰਸ਼ ਸੱਚਰ, ਪੀ.ਡੀ.ਜੀ.ਆਰ.ਸੀ ਜੈਨ, ਰੋਟੇਰੀਅਨ ਦਵਿੰਦਰ ਸਿੰਘ, ਸਕੱਤਰ ਰੋਟੇਰੀਅਨ ਅਰਵਿੰਦ ਛਾਬੜਾ, ਰੋਟੇਰੀਅਨ ਸਾਹਿਬਾ ਚੌਹਾਨ, ਦਸਮੇਸ਼ ਪਬਲਿਕ ਸਕੂਲ ਦੀ ਪ੍ਰਿੰਸੀਪਲ ਅਪੂਰਵ ਦੇਵਗਨ, ਕੋਆਰਡੀਨੇਟਰ ਸੀਨੀਅਰ ਸੈਕੰਡਰੀ ਰਾਕੇਸ਼ ਧਵਨ ਅਤੇ ਜ਼ਿਲ੍ਹਾ ਟਰੈਫਿਕ ਇੰਚਾਰਜ ਕੁਲਬੀਰ ਚੰਦ ਸ਼ਰਮਾ ਅਤੇ ਟੀਮ ਮੌਜੂਦ ਰਹੀ