ਮਯੰਕ ਫਾਊਂਡੇਸ਼ਨ ਦੀ ਹਰਿਆਵਲ ਲਹਿਰ ਤਹਿਤ ਚੌਥੇ ਗੇੜ ਤੱਕ 365 ਪੌਦੇ ਲਗਾਏ ਗਏ
ਮਯੰਕ ਫਾਊਂਡੇਸ਼ਨ ਦੀ ਹਰਿਆਵਲ ਲਹਿਰ ਤਹਿਤ ਚੌਥੇ ਗੇੜ ਤੱਕ 365 ਪੌਦੇ ਲਗਾਏ ਗਏ
Ferozepur, August 10, 2019: ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ 550 ਪੌਦੇ ਲਗਾਉਣ ਅਤੇ ਸੰਭਾਲਣ ਦਾ ਟੀਚਾ ਲੈ ਕੇ ਮਯੰਕ ਫਾਊਂਡੇਸ਼ਨ ਦੁਆਰਾ ਚੌਥੇੇ ਗੇੜ ਵਿੱਚ ਕੈਂਟੋਨਮੈਂਟ ਬੋਰਡ ਐਲੀਮੈਂਟਰੀ ਸਕੂਲ ਫ਼ਿਰੋਜ਼ਪੁਰ ਛਾਉਣੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਵਿਖੇ ਪ੍ਰਿੰਸੀਪਲ ਅਰਵਿੰਦਰ ਧਵਨ, ਮੈਡਮ ਪਾਰੁਲ ਅਰੋੜਾ ਅਤੇ ਲੈਕਚਰਾਰ ਸੁਖਜਿੰਦਰ ਸਿੰਘ ਦੀ ਅਗਵਾਈ ਵਿੱਚ ਪੌਦੇ ਲਗਾਏ ਗਏ ।
ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਮਹਿਤਾ, ਮਨੋਜ ਗੁਪਤਾ, ਹਰਿੰਦਰ ਭੁੱਲਰ, ਐਡਵੋਕੇਟ ਰਨਵਿਕ ਮਹਿਤਾ ਅਤੇ ਸੁਨੀਲ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਊਂਡੇਸ਼ਨ ਦੁਆਰਾ ਨਵਾਂ ਉਪਰਾਲਾ ਕਰਦੇ ਹੋਏ ਪੌਦਿਆਂ ਦੇ ਨਾਂ ਵਿਦਿਆਰਥੀਆਂ ਦੇ ਨਾਂ ਤੇ ਰੱਖੇ ਹਨ ਤਾਂ ਕਿ ਇਹਨਾਂ ਦੀ ਸਹੀ ਸੰਭਾਲ ਹੋ ਸਕੇ । 100% ਪੌਦਿਆਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਵੱਡੇ ਕਰਨਾ ਸੰਸਥਾ ਦਾ ਮੰਤਵ ਹੈ । ਉਹਨਾਂ ਨੇ ਦੱਸਿਆ ਕਿ ਅੱਜ ਸਕੂਲ ਵਿੱਚ ਅਰਜੁਨ, ਅਸਟ੍ਰੇਲੀਅਨ, ਕਿੱਕਰ, ਅਮਲਤਾਸ, ਗੁਲਮੋਹਰ, ਕਚਨਾਰ, ਸੁਹੰਜਨਾ, ਬੋਤਲਬੁਰਸ਼, ਕਨੇਰ, ਜਾਮਣ, ਅਮਰੂਦ, ਜਕਰਕੰਡਾ ਵਰਗੇ ਪੌਦੇ ਲਗਾਏ ਗਏ ਹਨ । ਸਕੂਲ ਮੁਖੀਆਂ ਨੇ ਇਹਨਾਂ ਦੀ ਸਾਂਭ ਸੰਭਾਲ ਦਾ ਭਰਪੂਰ ਭਰੋਸਾ ਦਿੱਤਾ । ਸ਼ੈਲਿੰਦਰ ਕੁਮਾਰ ਨੇ ਦੱਸਿਆ ਕਿ ਅਗਲੇ ਚਰਨ ਵਿੱਚ ਸਰਕਾਰੀ ਕੰਨਿਆਂ ਸਕੂਲ ਮਮਦੋਟ ਵਿਖੇ 100 ਪੌਦੇ ਲਗਾਏ ਜਾਣਗੇ । ਇਸ ਮੌਕੇ ਤੇ ਐਡਵੋਕੇਟ ਕਰਨ ਪੁੱਗਲ, ਗਜਲਪ੍ਰੀਤ ਸਿੰਘ, ਮਨੀਸ਼ ਪੁੰਜ, ਦੀਪਕ ਗਰੋਵਰ, ਅਸ਼ਵਨੀ ਸ਼ਰਮਾ, ਸੰਜੀਵ ਟੰਡਨ, ਦਿਨੇਸ਼ ਗੁਪਤਾ, ਅਮਿੱਤ ਆਨੰਦ, ਐਵਨ ਭੱਲਾ, ਕਿਰਨ, ਗੁਰਪ੍ਰੀਤ ਭੁੱਲਰ, ਸਵੀਟਨ ਅਰੋੜਾ, ਅਮਿੱਤ ਕਪਿਲ ਅਰੋੜਾ, ਦੀਪਕ ਨੰਦਾ, ਸੰਦੀਪ ਸਹਿਗਲ, ਜਤਿੰਦਰ ਸੰਧਾ, ਵਿਪੁਲ ਨਾਰੰਗ, ਅਰਨੀਸ਼ ਮੌਂਗਾ, ਪ੍ਰੋ. ਹੇਮੰਤ, ਭਾਰਤ ਭੁਸ਼ਨ ਜੈਨ, ਜਿੰਮੀ ਕੱਕੜ, ਸੁਖਦੇਵ, ਰਤਨਦੀਪ ਆਦਿ ਮੌਜੂਦ ਸਨ ।