ਮਯੰਕ ਫਾਉਂਡੇਸ਼ਨ ਵੱਲੋਂ ਐੱਸਐੱਸਪੀ ਫਿਰੋਜ਼ਪੁਰ ਦੀ ਅਗਵਾਈ ਵਿਚ ਵਾਹਨਾਂ ਨੂੰ ਲਗਾਏ ਰਿਫਲੈਕਟਰ
ਧੁੰਦ ਦੇ ਮੌਸਮ ਵਿਚ ਹਨ ਤੱਕ ਲਗਾਏ 1500 ਰਿਫਲੈਕਟਰ ਲਗਾਏ
*ਮਯੰਕ ਫਾਉਂਡੇਸ਼ਨ ਵੱਲੋਂ ਐੱਸਐੱਸਪੀ ਫਿਰੋਜ਼ਪੁਰ ਦੀ ਅਗਵਾਈ ਵਿਚ ਵਾਹਨਾਂ ਨੂੰ ਲਗਾਏ ਰਿਫਲੈਕਟਰ *
ਧੁੰਦ ਦੇ ਮੌਸਮ ਵਿਚ ਹਨ ਤੱਕ ਲਗਾਏ 1500 ਰਿਫਲੈਕਟਰ ਲਗਾਏ
ਫਿਰੋਜ਼ਪੁਰ 29ਦਸੰਬਰ, 2020: ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਮਯੰਕ ਫਾਉਂਡੇਸ਼ਨ ਨੇ ਅੱਜ ਦੁਪਹਿਰ ਫਿਰੋਜ਼ਪੁਰ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਥਾਨਕ ਜੀ.ਟੀ. ਰੋਡ ‘ਤੇ ਸਥਿਤ ਚੁੰਗੀ ਨੰਬਰ 7 ਵਿਖੇ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਨੂੰ ਅੱਗੇ ਵਧਾਇਆ ਅਤੇ ਚਾਰ ਪਹੀਆ ਵਾਹਨਾਂ ‘ਤੇ ਰਿਫਲੈਕਟਰ ਲਗਾਏ ਗਏ ।
ਇਸ ਮੌਕੇ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਐੱਸਐੱਸਪੀ ਫਿਰੋਜ਼ਪੁਰ ਨੇ ਮਯੰਕ ਫਾਊਂਡੇਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵੱਲੋਂ ਲਾਕਡਾਊਨ ਦੌਰਾਨ ਕੀਤੇ ਕੰਮ ਵੀ ਬਹੁਤ ਸ਼ਲਾਘਾਯੋਗ ਸਨ ਅਤੇ ਇਨ੍ਹਾਂ ਦਾ ਇਹ ਉਪਰਾਲਾ ਵੀ ਸਰਾਹੁਣਯੋਗ ਹੈ ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਧੁੰਦ ਕਾਰਨ ਕਈ ਹਾਦਸੇ ਵਾਪਰਦੇ ਹਨ, ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਸਾਡੀ ਥੋੜੀ ਜਿਹੀ ਲਾਪਰਵਾਹੀ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ । ਇਸ ਲਈ ਅੱਜ ਲੋਕਾਂ ਨੂੰ ਵਾਹਨਾਂ ‘ਤੇ ਰਿਫਲੈਕਟਰ ਲਗਾ ਕੇ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ । ਰਿਫਲੈਕਟਰ ਲਗਾਉਣ ਨਾਲ ਵਾਹਨ ਦੂਰੀ ਤੋਂ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਦੌਰਾਨ ਹੌਲੀ-ਹੌਲੀ ਵਾਹਨ ਚਲਾਉਣ ਅਤੇ ਵਾਹਨਾਂ ’ਤੇ ਰਿਫਲੈਕਟਰ ਲਾਉਣ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਟਰੈਫਿਕ ਇੰਚਾਰਜ ਰਵੀ ਕੁਮਾਰ ਐਸਐਚਓ ਫਿਰੋਜ਼ਪੁਰ ਛਾਉਣੀ ਕਿਰਪਾਲ ਸਿੰਘ ਅਤੇ ਟੀਮ ਮਯੰਕ ਫਾਊਂਡੇਸ਼ਨ ਤੋਂ ਰਾਕੇਸ਼ ਕੁਮਾਰ ਕਮਲ ਸ਼ਰਮਾ , ਅਸੀਮ ਅਗਰਵਾਲ ਡਾ ਤਨਜੀਤ ਬੇਦੀ ,ਅਸ਼ੋਕ ਬਹਿਲ, ਵਿਪੁੱਲ ਨਾਰੰਗ, ਡਾ. ਰੋਹਿਤ ਗਰਗ, ਲਾਈਨ ਕੱਲਬ ਬਾਅਡਰ ਦੀ ਸਾਰੀ ਟੀਮ, ਦਵਿੰਦਰ ਨਾਥ, ਅਕਸ਼ ਕੁਮਾਰ, ਅਸ਼ਵਨੀ ਸ਼ਰਮਾ, ਸੰਦੀਪ ਸ਼ਰਮਾ,ਹਰਿੰਦਰ ਭੁੱਲਰ ਤੇ ਚਰਨਜੀਤ ਸਿੰਘ ਚਹਿਲ ਨੇ ਰਿਫਲੈਕਟਰ ਲਗਾਉਣ ਵਿਚ ਸਹਾਇਤਾ ਕੀਤੀ ।