Ferozepur News
ਮਯੰਕ ਫਾਉਂਡੇਸ਼ਨ ਨੇ ਗ੍ਰੀਨ ਡਰਾਈਵ ਤਹਿਤ ਅਪ੍ਰੈਲ ਫੂਲ ਡੇ ਦੀ ਬਜਾਏ ਮਨਾਇਆ ਅਪ੍ਰੈਲ ਕੂਲ ਡੇ
”ਮਯੰਕ ਫਾਉਂਡੇਸ਼ਨ ਨੇ ਗ੍ਰੀਨ ਡਰਾਈਵ ਤਹਿਤ ਅਪ੍ਰੈਲ ਫੂਲ ਡੇ ਦੀ ਬਜਾਏ ਮਨਾਇਆ ਅਪ੍ਰੈਲ ਕੂਲ ਡੇ
ਫਿਰੋਜ਼ਪੁਰ (2 ਅਪ੍ਰੈਲ,2021)
ਮਯੰਕ ਫਾਉਂਡੇਸ਼ਨ ਨੇ ਅਪ੍ਰੈਲ ਫੂਲ ਡੇਅ ਦੀ ਬਜਾਏ ਅਪ੍ਰੈਲ ਕੂਲ ਡੇਅ ਮਨਾ ਕੇ ਗ੍ਰੀਨ ਫਿਰੋਜ਼ਪੁਰ ਡਰਾਈਵ ਦੀ ਸ਼ੁਰੂਆਤ ਕੀਤੀ । ਇਹ ਅਨੌਖੀ ਪਹਿਲ ਮਯੰਕ ਫਾਉਂਡੇਸ਼ਨ ਦੁਆਰਾ ਐਸ ਬੀ ਐਸ ਸਟੇਟ ਟੈਕਨੀਕਲ ਕੈਂਪਸ ਵਿਖੇ ਕੀਤੀ ਗਈ ਸੀ । ਇਸ ਮੌਕੇ ਚੌਰਸੀਆ ਦੇ ਬੂਟੇ ਲਗਾਏ ਗਏ। ਡਾ ਟੀ ਐਸ ਸਿੱਧੂ ਕੈਂਪਸ ਦੇ ਡਾਇਰੈਕਟਰ ਨੇ ਮਯੰਕ ਫਾਉਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 1 ਅਪ੍ਰੈਲ ਨੂੰ ਦੂਜਿਆਂ ਨੂੰ ਬੇਵਕੂਫ ਬਣਾਉਣ ਦੀ ਬਜਾਏ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰਨਾ , ਮੌਸਮ ਨੂੰ ਠੰਡਾ ਬਣਾਓ ਲਈ ਯਤਨ ਕਰਨਾ ਅਤੇ ਸਮਾਜ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਦੇਨਾ ਸ
ਇੱਕ ਵਿਲੱਖਣ ਤੇ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਜਿਵੇਂ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਲੋਕਾਂ ਨੂੰ ਅਵਾਰਾ ਪਸ਼ੂਆਂ ਅਤੇ ਪੰਛੀਆਂ ਲਈ ਦਰੱਖਤਾਂ ਹੇਠ ਪਾਣੀ ਨਾਲ ਭਰੇ ਕਟੋਰੇ ਵੀ ਰੱਖਣੇ ਚਾਹੀਦੇ ਹਨ।
ਇਸ ਮੌਕੇ ਦੀਪਕ ਸ਼ਰਮਾ, ਡਾ. ਗ਼ਜ਼ਲ ਪ੍ਰੀਤ ਅਰਨੇਜਾ, ਕਮਲ ਸ਼ਰਮਾ, ਦੀਪਕ ਗਰੋਵਰ, ਹੀਰਾ ਲਾਲ, ਅਸ਼ਵਨੀ ਸ਼ਰਮਾ, ਵਿਕਾਸ ਗੁੰਬਰ, ਦਿਨੇਸ਼ ਚੌਹਾਨ, ਰਾਕੇਸ਼ ਕੁਮਾਰ, ਨਿਰਮਲ ਸਿੰਘ, ਸੁਖਚੈਨ ਸਿੰਘ ਅਤੇ ਠਾਕੁਰ ਮੌਜੂਦ ਸਨ।