Ferozepur News
ਮਯੰਕ ਫਾਉਂਡੇਸ਼ਨ ਦੁਆਰਾ ਐਸ ਬੀ ਐਸ ਯੂਨੀਵਰਸਿਟੀ ਕੈਂਪਸ ਵਿਖੇ “ਈਚ ਵਨ ਪਲਾਂਟ ਵਨ” ਤਹਿਤ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਗਿਆ ਆਯੋਜਨ
ਮਯੰਕ ਫਾਉਂਡੇਸ਼ਨ ਦੁਆਰਾ ਐਸ ਬੀ ਐਸ ਯੂਨੀਵਰਸਿਟੀ ਕੈਂਪਸ ਵਿਖੇ “ਈਚ ਵਨ ਪਲਾਂਟ ਵਨ” ਤਹਿਤ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਗਿਆ ਆਯੋਜਨ
ਫਿਰੋਜ਼ਪੁਰ 28 ਜੁਲਾਈ, 2021:
ਮਯੰਕ ਫਾਉਂਡੇਸ਼ਨ, ਫਿਰੋਜ਼ਪੁਰ ਦੁਆਰਾ “ਈਚ ਵਨ ਪਲਾਂਟ ਵਨ” ਦੀ ਹਰੀ ਪਹਿਲਕਦਮੀ ਤਹਿਤ ਐਸ.ਬੀ.ਐੱਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਬੂਟੇ ਲਗਾਉਣ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਤਹਿਤ ਯੂਨੀਵਰਸਿਟੀ ਕੈਂਪਸ ਨੂੰ ਸੁੰਦਰ ਅਤੇ ਹਰਿਆਵਲ ਭਰਪੂਰ ਬਣਾਉਣਾ ਹੈ। ਇਸ ਤਹਿਤ 50 ਪਪੀਤੇ , 10 ਗੁਲਮੋਹਰ , 10 ਅਮਲਤਾਸ , 10 ਨਿੰਮ , 5 ਚੱਕਕੇਸੀਆ , 10 ਬਕੈਨ , 10 ਆਂਵਲਾ , 10 ਲੂਚੇ , 5 ਹੈਬੀਸਕਸ ਅਤੇ 5 ਬੋਤਲ ਬੁਰਸ਼ ਦੇ ਬੂਟੇ ਲਗਾਏ ਗਏ ।
ਟੀਮ ਮਯੰਕ ਫਾਉਂਡੇਸ਼ਨ ਨੇ ਸਾਰੇ ਨਾਗਰਿਕਾਂ ਨੂੰ ਆਪਣੇ ਆਲੇ ਦੁਆਲੇ ਦਰੱਖਤ ਲਗਾਉਣ ਅਤੇ “ਈਚ ਵਨ ਪਲਾਂਟ ਵਨ” ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਪੌਦੇ ਲਗਾਉਣ ਦੀ ਮੁਹਿੰਮ ਵਿਚ ਐਸ ਬੀ ਐਸ ਕੈਂਪਸ ਦੇ ਸਟਾਫ ਅਤੇ ਮਯਾਂਕ ਫਾਉਂਡੇਸ਼ਨ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ੍ਰੀ ਤੇਜਪਾਲ, ਅਸਟੇਟ ਅਫਸਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਸੁਰੱਖਿਅਤ ਕਰਨਾ ਹੈ ਕਿਉਂਕਿ ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ, ਦਰੱਖਤ ਘੱਟ ਮਿਲ ਰਹੇ ਹਨ, ਇਸ ਲਈ ਸਾਰੇ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਬੂਟੇ ਲਗਾ ਕੇ ਜ਼ਮੀਨ ਦੇ ਕਟਾਅ ਨੂੰ ਰੋਕਣ।
ਅਕਸ਼ ਕੁਮਾਰ ਨੇ ਕਿਹਾ ਕਿ ਮਯੰਕ ਫਾਊਂਡੇਸ਼ਵ ਵੱਖ-ਵੱਖ ਥਾਵਾਂ ‘ਤੇ ਬੂਟਿਆਂ ਦੀ ਮਹੱਤਤਾ ਨੂੰ ਵਧਾਉਣ ਲਈ “ਈਚ ਵਨ ਪਲਾਂਟ ਵਨ” ਮੁਹਿੰਮ ਚਲਾਈ ਜਾ ਰਹੀ ਹੈ।
ਦੀਪਕ ਸ਼ਰਮਾ ਨੇ ਵਨ ਰੇਂਜ ਅਫਸਰ ਚਮਕੌਰ ਸਿੰਘ ਅਤੇ ਜੰਗਲਾਤ ਵਿਭਾਗ ਦਾ ‘ ਈਚ ਵਨ ਪਲਾਂਟ ਵਨ ‘ ਡਰਾਈਵ ਦੌਰਾਨ ਦਿੱਤੇ ਜਾ ਰਹੇ ਸਹਿਯੋਗ ਅਤੇ ਸਹਾਇਤਾ ਲਈ ਵਿਸ਼ੇਸ਼ ਧੰਨਵਾਦ ਕੀਤਾ।