Ferozepur News

ਮਗਨਰੇਗਾ ਸਕੀਮ ਤਹਿਤ ਫਿਰੋਜ਼ਪੁਰ ਜਿਲ੍ਹੇ ਵਿੱਚ ਪਿੰਡ ਪੱਧਰ ਤੇ 3 ਕਰੋੜ 40 ਲੱਖ ਦੀ ਲਾਗਤ ਨਾਲ38 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ : ਡਿਪਟੀ ਕਮਿਸ਼ਨਰ

DC KHARBANDA FZR
40 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ਤੇ ਜਾਰੀ
ਪੇਂਡੂ ਖੇਤਰਾਂ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।
ਫਿਰੋਜ਼ਪੁਰ,4 ਫਰਵਰੀ (         ):-ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਾਰੰਟੀ ਸਕੀਮ ਤਹਿਤ ਫਿਰੋਜ਼ਪੁਰ ਜਿਲ੍ਹੇ ਦੇ 6 ਬਲਾਕਾਂ ਫਿਰੋਜ਼ਪੁਰ,ਘੱਲ ਖੁਰਦ,ਗੁਰੂਹਰਸਹਾਏ, ਮਖੂ, ਮਮਦੋਟ ਅਤੇ ਜ਼ੀਰਾ ਵਿਖੇ ਪੰਚਾਇਤ ਪੱਧਰ   ਤੇ 3 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਖਰਚ ਕੇ 38 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ।ਹਰੇਕ ਸੇਵਾ ਕੇਂਦਰ ਤੇ 8 ਲੱਖ ਰੁਪਏ ਖਰਚ ਕੀਤੇ ਗਏ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਮਗਨਰੇਗਾ ਇੰਜ਼ੀ: ਡੀ.ਪੀ.ਐਸ ਖਰਬੰਦਾ ਆਈ.ਏ.ਐਸ. ਨੇ ਦਿੱਤੀ।
               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਪੰਚਾਇਤ ਪੱਧਰ ਤੇ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਤੇ 8 ਲੱਖ ਰੁਪਏ ਖਰਚ ਕੀਤੇ ਗਏ ਹਨ ਤੇ ਇਨ੍ਹਾਂ ਕੇਂਦਰਾਂ ਤੇ ਕੁੱਲ ਖਰਚਾ 3 ਕਰੋੜ 40 ਲੱਖ ਰੁਪਏ ਆਇਆ ਹੈ। ਉਨਾ੍ਹਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਵਿਕਾਸ ਲਈ ਚਲਾਈ ਜਾ ਰਹੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਾਲਾਇਮੇਂਟ ਗਾਰੰਟੀ ਸਕੀਮ ਫਰਵਰੀ 2006 ਤੋ ਸਫਲਤਾ ਨਾਲ ਸਮੁੱਚੇ ਭਾਰਤ ਵਿੱਚ ਚਲਾਈ ਜਾ ਰਹੀ ਹੈ। ਇਸ ਸਕੀਮ ਵਿੱਚ ਵਾਧਾ ਕਰਦੇ ਹੋਏ ਸਰਕਾਰ ਵੱਲੋਂ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ । ਇਨ੍ਹਾਂ ਸੇਵਾ ਕੇਂਦਰਾਂ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਵਿੱਚ ਦਿੱਤੀ ਗਈ ਪ੍ਰਵਾਨਿਤ ਕੰਮਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਕੇਂਦਰਾਂ ਨੂੰ ਸਥਾਪਿਤ ਕਰਨ ਲਈ ਨਿਯਮਾਂਵਲੀ ਵੀ ਬਣਾਈ ਗਈ ਹੈ। ਜਿਸ ਅਨੁਸਾਰ ਪੰਚਾਇਤ ਪੱਧਰ ਤੇ ਬਨਣ ਵਾਲੇ ਸੇਵਾ ਕੇਂਦਰਾਂ ਦੇ 8 ਲੱਖ ਰੁਪਏ ਫੰਡਜ਼ ਦੀ ਵਿਵਸਥਾ ਕੀਤੀ ਗਈ ਹੈ।
               ਡਿਪਟੀ ਕਮਿਸ਼ਨਰ ਇੰਜ਼ੀ: ਡੀ.ਪੀ.ਐਸ ਖਰਬੰਦਾ  ਨੇ ਦੱਸਿਆ ਕਿ ਜਿਲ੍ਹੇ ਵਿਚ ਹੁਣ ਤੱਕ 38 ਪਿੰਡਾਂ ਵਿਚ ਰਾਜੀਵ ਗਾਂਧੀ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ  ਬਲਾਕ ਫਿਰੋਜ਼ਪੁਰ ਵਿਚ 4 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ,ਘੱਲ ਖੁਰਦ ਵਿਚ 3,ਗੁਰੂਹਰਸਹਾਏ ਵਿਚ 8 , ਮਖੂ ਵਿਚ 5 , ਮਮਦੋਟ ਵਿਚ 7 ਅਤੇ ਜ਼ੀਰਾ ਬਲਾਕ ਵਿਚ 11 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਮੁਕੰਮਲ ਹੋ ਚੁੱਕੇ ਹਨ। ਜ਼ਿਲ੍ਹੇ ਦੇ 6 ਬਲਾਕਾਂ ਦੇ 40 ਪਿੰਡਾਂ ਵਿਚ ਇਨ੍ਹਾਂ ਕੇਂਦਰਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।ਪਿੰਡ ਪੱਧਰ ਤੇ ਸਥਾਪਿਤ ਕੀਤੇ ਗਏ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦਾ ਮੰਤਵ ਨਰੇਗਾ ਸਕੀਮ ਨੂੰ ਚਲਾਉਣ ਲਈ ਦਫ਼ਤਰ ਸਥਾਪਿਤ ਕਰਨਾ ਅਤੇ ਇਨ੍ਹਾਂ ਦਫ਼ਤਰਾਂ ਨੂੰ ਲੋਕਾਂ ਦੀ ਸਹੂਲਤਾਂ ਲਈ ਬਤੌਰ ਗਿਆਨ ਭੰਡਾਰ ਕੇਂਦਰ ਦੇ ਤੋਰ ਤੇ ਵਰਤਣਾ ਹੈ ।ਭਵਿਖ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਨਾਲ ਸੰਬੰਧਿਤ ਸਾਰੀਆਂ ਪ੍ਰਕ੍ਰਿਆਵਾ ਅਤੇ ਗਤੀਵਿਧੀਆਂ ਇਹਨਾਂ ਕੇਂਦਰਾਂ ਰਾਹੀ ਹੀ ਚਲਾਇਆ ਜਾਣਗੀਆਂ।ਇਨ੍ਹਾਂ ਕੇਂਦਰਾਂ ਵਿੱਚ ਨਰੇਗਾ ਸਕੀਮ ਅਧੀਨ ਕੰਮ ਕਰਨ ਦੇ ਚਾਹਵਾਨ ਵਿਅਕਤੀ ਰੁਜ਼ਗਾਰ ਕਾਰਡ ਬਣਾਉਣ ਅਤੇ ਕੰਮ ਪ੍ਰਾਪਤ ਕਰਨ ਲਈ ਆਪਣੀਆਂ ਦਰਖਾਸਤਾਂ ਦੇ ਸਕਦੇ ਹਨ।ਇਨ੍ਹਾਂ ਕੇਂਦਰਾਂ ਵਿੱਚ ਪਿੰਡਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਵਿੱਚ ਵਰਤੇ ਜਾਂਦੇ ਮਸਟੋਰਲਾਂ ਦੀ ਛਾਣਬੀਣ, ਸ਼ਿਕਾਇਤਾਂ ਦੀ ਛਾਣਬੀਣ, ਜਨ-ਚੇਤਨਾਂ ਅਤੇ ਪੇਂਡੂ ਵਿਕਾਸ ਉਪਾਰਾਲਿਆ ਨੂੰ ਉਤਸ਼ਾਹਿਤ ਕਰਨ ਹਿੱਤ ਗਤੀਵਿਧੀਆਂ ਆਦਿ ਦਾ ਸੰਚਾਲਨ ਹੋਵੇਗਾ।ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਪੰਚਾਇਤ ਪੱਧਰ ਤੇ ਬਨਣ ਵਾਲੇ ਕੇਂਦਰਾਂ ਦੀ ਇਮਾਰਤਾਂ ਦਾ ਛੱਤਿਆ ਗਿਆ ਰਕਬਾ 290 ਵਰਗ ਮੀਟਰ (ਸਮੇਤ ਪਖਾਨਾ) ਹੋਵੇ। ਰਾਜੀਵ ਗਾਂਧੀ ਸੇਵਾ ਕੇਂਦਰ ਦੀ ਇਮਾਰਤ ਦੀ ਉਸਾਰੀ ਇਸ ਢੰਗ ਨਾਲ ਕੀਤੀ ਗਈ ਹੈ ਕਿ 100 ਤੋਂ ਵਿਚਲੇ ਵਿਅਕਤੀ ਅਸਾਨੀ ਨਾਲ ਮੀਟਿੰਗ ਕਰ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿਚ ਪੰਚਾਇਤ ਪੱਧਰ ਤੇ ਨਵੇਂ ਬਣੇ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਨਾਲ ਮਗਨਰੇਗਾ ਸਕੀਮ ਤਹਿਤ ਪੇਂਡੂ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

Related Articles

Back to top button