ਭਾਰਤ ਸਕਾਊਟ ਅਤੇ ਗਾਈਡ ਪੰਜਾਬ ਜ਼ਿਲ੍ਹਾ ਇਕਾਈ ਫ਼ਿਰੋਜ਼ਪੁਰ ਵੱਲੋਂ ਆਨਲਾਈਨ ਸਕਾਊਟ ਅਤੇ ਗਾਈਡ ਕੋਰਸ ਦਾ ਕੈਂਪ ਲਗਾਇਆ
ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਕੈਂਪ ਵਿੱਚ ਲਿਆ ਹਿੱਸਾ
ਫ਼ਿਰੋਜ਼ਪੁਰ 28 ਜੂਨ 2020 ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਵਿੱਚ ਉਸਾਰੂ ਰੁਚੀਆਂ ਪੈਦਾ ਕਰਨ ਦੇ ਮਕਸਦ ਨਾਲ ਭਾਰਤ ਸਕਾਊਟ ਅਤੇ ਗਾਈਡ ਪੰਜਾਬ ਜ਼ਿਲ੍ਹਾ ਇਕਾਈ ਫ਼ਿਰੋਜ਼ਪੁਰ ਵੱਲੋਂ ਆਨਲਾਈਨ ਸਕਾਊਟ ਅਤੇ ਗਾਈਡ ਆਰੰਭਕ ਕੋਰਸ ਕਰਵਾਇਆ ਗਿਆ ।ਇਹ ਕੋਰਸ ਓਂਕਾਰ ਸਿੰਘ (ਸਟੇਟ ਆਰਗੇਨਾਈਜ਼ਰ ਕਮਿਸ਼ਨਰ ਪੰਜਾਬ) ਦੇ ਦਿਸ਼ਾ ਨਿਰਦੇਸ਼ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ । ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਇਹ ਸਾਰੇ ਪੰਜਾਬ ਵਿੱਚ ਪਹਿਲਾ ਨਵੇਕਲੀ ਕਿਸਮ ਦਾ ਉਪਰਾਲਾ ਜੋ ਸਰਹੱਦੀ ਜ਼ਿਲ੍ਹੇ ਦੀ ਟੀਮ ਵੱਲੋਂ ਕੀਤਾ ਗਿਆ ਤੇ ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।।ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਸਕਾਊਟ ਫਿਰੋਜ਼ਪੁਰ ਨੇ ਦੱਸਿਆ ਭਾਰਤ ਸਕਾਊਟ ਅਤੇ ਗਾਈਡ ਪੰਜਾਬ ਇਕਾਈ ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਸਕਾਊਟ ਗਾਈਡ ਆਨਲਾਈਨ ਆਰੰਭਕ ਕੈਂਪ ਵਿੱਚ 7600 ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਜਿਸ ਵਿੱਚੋਂ 4230 ਵਿਦਿਆਰਥੀਆਂ ਤੇ 1476 ਅਧਿਆਪਕਾਂ ਟ੍ਰੇਨਿੰਗ ਲੈ ਕੇ ਪੇਪਰ ਪਾਸ ਕੀਤਾ । ਜਿਨ੍ਹਾਂ ਅਧਿਆਪਕਾਂ ਦੇ ਵਿਦਿਆਰਥੀਆਂ ਨੇ ਪੇਪਰ ਪਾਸ ਕੀਤਾ ਉਹਨਾਂ ਸਭ ਨੂੰ ਸਟੇਟ ਵੱਲੋਂ ਈ.ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।ਸਕਾਊਟਿੰਗ ਦਾ ਇਤਿਹਾਸ ,ਸਕਾਊਟਿੰਗ ਕਿਵੇਂ ਸ਼ੁਰੂ ਹੋਈ ,ਕਿੰਨਾ ਦੁਆਰਾ ਸ਼ੁਰੂ ਕੀਤੀ ਗਈ ਸਕਾਊਟਿੰਗ ਦਾ ਵਿਸਥਾਰ ਅਤੇ ਭਾਰਤ ਵਿੱਚ ਸਕਾਊਟਿੰਗ ਦਾ ਪ੍ਰਸਾਰ ਸਕਾਊਟਿੰਗ ਦੀ ਪਰਿਭਾਸ਼ਾ, ਸਕਾਊਟਿੰਗ ਦੇ ਵਿੰਗ ਜਿਵੇਂ :-ਬਨੀ ,ਕੱਬ-ਬੁਲਬੁਲ,ਸਕਾਊਟ- ਗਾਈਡ ਅਤੇ ਰੋਵਰ ਰੇਂਜਰ ਉਨ੍ਹਾਂ ਦੀ ਉਮਰ ,ਸਕਾਊਟ ਗਾਈਡ ਨਿਯਮ, ਪ੍ਰਤਿੱਗਿਆ , ਸਕਾਊਟ ਗਾਈਡ ਪ੍ਰਾਥਨਾ, ਸਕਾਊਟ ਗਾਈਡ ਝੰਡਾ ਗੀਤ /ਦਿਨ ਤੀਸਰਾ:-ਕੰਪਾਸ ਦੀ ਜਾਣਕਾਰੀ’ ਸਕਾਊਟਿੰਗ ਦੀਆਂ ਬੇਸਿਕ ਗੰਢਾਂ ਦੀ ਜਾਣਕਾਰੀ ਦਿੱਤੀ ਗਈ |ਬੇਸਿਕ ਕਨਵੈਨਸ਼ਨਲ ਸਾਈਨ, ਬੇਸਿਕ ਵੁੱਡ ਕ੍ਰਾਫਟ ਸਾਈਨ, ਬੇਸਿਕ ਲੈਂਸਿੰਗ (ਇੱਕ ਸੋਟੀ ਨੂੰ ਦੂਸਰੀ ਸੋਟੀ ਨਾਲ ਜੋੜਨਾ )ਕੋਵਿਡ-19 ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਭਾਗ ਲੈਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਬਾਰੇ ਕਿਹਾ ਗਿਆਪ| ਚੌਥਾ ਦਿਨ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸੂਰਜ ਨਮਸਕਾਰ ਅਤੇ ਬੇਸਿਕ ਪੰਜ ਆਸਨ ਵੀਡੀਓ ਦੇ ਰੂਪ ਵਿਚ ਦਿਖਾਏ ਗਏ ।ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਅਮਨ ਸ਼ਰਮਾ , ਸੁਨੀਤਾ ਰੰਗਬੂਲਾ , ਪ੍ਰਵੀਨ ਅੋਲ , ਕੁਲਵੰਤ ਸਿੰਘ ਫੱਤੇ ਵਾਲਾ , ਕੇਵਲ ਕ੍ਰਿਸ਼ਨ ਸੇਠੀ ,ਸਰਬਜੀਤ ਕੌਰ,ਰਣਜੀਤ ਸਿੰਘ ਖਾਲਸਾ, ਪਰਮਜੀਤ ਕੌਰ, ਅਮਰ ਜੋਤੀ ਮਾਂਗਟ,ਕੁਲਜੀਤ ਕੌਰ ਰਸ਼ਪਾਲ ਸਿੰਘ, ਪ੍ਰਵੀਨ, ਭੁਪਿੰਦਰ ਸਿੰਘ, ਵਿਪਨ ,ਗ਼ਜ਼ਲਪ੍ਰੀਤ ਸਿੰਘ ਸੰਦੀਪ ਕੰਬੋਜ ,ਦੀਪਕ ਸ਼ਰਮਾ ਅਤੇ ਜਸਵਿੰਦਰ ਪਾਲ ਸਿੰਘ ਵੱਲੋਂ ਯੋਗਦਾਨ ਪਾਇਆ ਗਿਆ