ਭਾਰਤ ਯਾਤਰਾ ਤੇ ਨਿਕਲੇ ਸਾਈਕਲਿਸਟ ਮੁਕੇਸ਼ ਸੈਨ ਦਾ ਫਿਰੋਜ਼ਪੁਰ ਪਹੁੰਚਣ ਤੇ ਕੀਤਾ ਸਵਾਗਤ
ਵਾਤਾਵਰਣ ਸੰਭਾਲ, ਯੋਗ ਅਤੇ ਤੰਦਰੁਸਤ ਭਾਰਤ ਦਾ ਦੇ ਰਹੇ ਹਨ ਸੰਦੇਸ਼
ਭਾਰਤ ਯਾਤਰਾ ਤੇ ਨਿਕਲੇ ਸਾਈਕਲਿਸਟ ਮੁਕੇਸ਼ ਸੈਨ ਦਾ ਫਿਰੋਜ਼ਪੁਰ ਪਹੁੰਚਣ ਤੇ ਕੀਤਾ ਸਵਾਗਤ
ਵਾਤਾਵਰਣ ਸੰਭਾਲ, ਯੋਗ ਅਤੇ ਤੰਦਰੁਸਤ ਭਾਰਤ ਦਾ ਦੇ ਰਹੇ ਹਨ ਸੰਦੇਸ਼
ਫਿਰੋਜ਼ਪੁਰ, ਅਕਤੂਬਰ 25, 2022: ਮੱਧ ਪ੍ਰਦੇਸ਼ ਦੇ ਭਗਵਾਨਪੁਰਾ ਸ਼ਹਿਰ ਤੋਂ ਸਾਈਕਲ ਯਾਤਰਾ ਤੇ ਨਿਕਲੇ ਮੁਕੇਸ਼ ਸੈਨ ਦਾ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਯਾਤਰਾ ਦੇ ਪੜਾਅ ਦੌਰਾਨ ਫਿਰੋਜ਼ਪੁਰ ਪਹੁੰਚਣ ਤੇ ਫਿਰੋਜ਼ਪੁਰ ਸ਼ਹਿਰ ਦੇ ਸਾਈਕਲਿਸਟ ਅਤੇ ਸਮਾਜਸੇਵੀ ਸ੍ਰੀ ਅਸ਼ੋਕ ਬਹਿਲ, ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ,ਹਰੀਸ਼ ਮੌਗਾ,ਵਿਪੁਲ ਨਾਰੰਗ ਸਮਾਜ ਸੇਵੀ,ਸੋਹਣ ਸਿੰਘ ਸੋਢੀ ਅਤੇ ਅਮਨ ਸ਼ਰਮਾ ਸਾਇਕਲਿਸਟ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ ।
ਮੁਕੇਸ਼ ਸੈਨ ਨੇ ਦੱਸਿਆ ਕਿ ਉਹ ਸਾਈਕਲ ਤੇ ਭਾਰਤ ਯਾਤਰਾ ਦੌਰਾਨ ਵਾਤਾਵਰਨ ਸੰਭਾਲ ,ਯੋਗ ਰਾਹੀਂ ਤੰਦਰੁਸਤ ਭਾਰਤ ਅਤੇ ਸਾਈਕਲਿੰਗ ਨੂੰ ਪ੍ਰਫੁੱਲਤ ਕਰਨ ਦਾ ਸੰਦੇਸ਼ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੇ ਭਾਰਤ ਦੇਸ਼ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਦੇਸ਼ਵਾਸੀਆਂ ਦਾ ਸਰੀਰਕ ਅਤੇ ਮਾਨਸਿਕ ਤੋਰ ਤੇ ਤੰਦਰੁਸਤ ਹੋਣਾ ਬੇਹੱਦ ਜ਼ਰੂਰੀ ਹੈ। ਉਸ ਲਈ ਸ਼ੁੱਧ ਵਾਤਾਵਰਨ ਅਤੇ ਯੋਗ ਲਾਭਕਾਰੀ ਸਿੱਧ ਹੋ ਸਕਦਾ ਹੈ ,ਇਸ ਲਈ ਯਾਤਰਾ ਦੌਰਾਨ ਇਸ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਆਦਿਵਾਸੀ ਲੋਕਾਂ ਦੀ ਭਲਾਈ ਅਤੇ ਇੰਦੌਰ ਸ਼ਹਿਰ ਦੀ ਸਵੱਛਤਾ ਟੀਮ ਨਾਲ ਜੁੜ ਕੇ ਵੀ ਕੰਮ ਕਰ ਚੁੱਕੇ ਹਨ ।
ਫ਼ਿਰੋਜ਼ਪੁਰ ਦੀ ਯਾਤਰਾ ਦੌਰਾਨ ਸਥਾਨਕ ਸਾਈਕਲਿਸਟ ਨੇ ਉਨ੍ਹਾਂ ਨੂੰ ਹੁਸੈਨੀਵਾਲਾ ਸਮਾਰਕ, ਬਿਰਧ ਆਸ਼ਰਮ ਰਾਮਬਾਗ ਫਿਰੋਜ਼ਪੁਰ ਛਾਉਣੀ , ਅੰਧ ਵਿਦਿਆਲਾ,ਯੋਗ ਆਸ਼ਰਮ ਅਤੇ ਹੋਰ ਮਹੱਤਵਪੂਰਣ ਸਥਾਨ ਵੀ ਦਿਖਾਏ ਅਤੇ ਫਿਰੋਜ਼ਪੁਰ ਦੇ ਇਤਿਹਾਸ ਸਬੰਧੀ ਜਾਨਕਾਰੀ ਵੀ ਦਿੱਤੀ ।