ਭਾਰਤ ਬੰਦ ਦੇ ਸੱਦੇ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਬਸਤੀ ਟੈਂਕਾਂ ਵਾਲੀ ਸਮੇਤ 15 ਥਾਵਾਂ ਤੇ ਰੇਲਾਂ ਤੇ ਸੜਕੀ ਆਵਾਜਾਈ ਠੱਪ
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੌਜਵਾਨਾਂ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਬਸਤੀ ਟੈਂਕਾਂ ਵਾਲੀ ਸਮੇਤ 15 ਥਾਵਾਂ ਤੇ ਰੇਲਾਂ ਤੇ ਸੜਕੀ ਆਵਾਜਾਈ ਠੱਪ ਕੀਤੀ ਤੇ ਤਿੰਨੇ ਖੇਤੀ ਕਾਲੇ ਕਾਨੂੰਨ ਤੇ m.s.p ਦਾ ਕਾਨੁੂੰਨ ਬਣਾਉਣ ਦੀ ਮੰਗ ਕੀਤੀ : ਪੰਨੁੂ, ਲੋਹਕਾ
ਫ਼ਿਰੋਜ਼ਪੁਰ, 26.3.2021: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਭਾਰਤ ਬੰਦ ਦੇ ਸੱਦੇ ਤਹਿਤ ਜ਼ਿਲਾ ਫਿਰੋਜ਼ਪੁਰ ਵਿਚ ਬਸਤੀ ਟੈਂਕਾਂ ਵਾਲੀ ਰੇਲ ਜੰਕਸ਼ਨ ਸਮੇਤ 15 ਥਾਵਾਂ ਤੇ ਰੇਲਾਂ ਤੇ ਸੜਕੀ ਆਵਾਜਾਈ ਮੁਕੰਮਲ ਸਾਮ 6 ਵਜੇ ਤੱਕ ਜਾਮ ਗਈ.ਤੇ ਭਾਰਤ ਸਰਕਾਰ ਖ਼ਿਲਾਫ਼ ਜ਼ੋਰਦਾਰ ਢੰਗ ਨਾਲ ਗੁੱਸਾ ਪ੍ਰਗਟ ਕੀਤਾ ਗਿਆ ਵੱਖ ਵੱਖ ਥਾਵਾਂ ਜਿਵੇਂ ਫਾਜ਼ਿਲਕਾ ਚੌਕ ਗੁੱਦੜ ਢੰਡੀ ਬਿੱਲੀਮਾਰ ਆਰ ਪਕੇ ਮੱਲਾਂਵਾਲਾ ਮੱਖੂ ਰੇਲ ਤੇ ਸੜਕ ਬਠਿੰਡਾ ਹਾਈਵੇਅ ਰਾਜ ਜ਼ੀਰਾ ਖੋਸਾ ਤਲਵੰਡੀ ਭਾਈ ਮਿਸ਼ਰੀਵਾਲਾ ਲਹਿਰਾਂ ਰੋਈ ਬੰਗਾਲੀ ਪੁਲ ਜੋਗੇਵਾਲਾ ਆਦਿ ਵਿੱਚ ਰੇਲਾਂ ਤੇ ਸੜਕਾਂ ਜਾਮ ਕੀਤੀਆਂ ਗਈਆ.ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਖਲਾਰਾ ਸਿੰਘ ਪੰਨੂ ਨਰਿੰਦਰਪਾਲ ਸਿੰਘ ਜਤਾਲਾ ਇੰਦਰਜੀਤ ਸਿੰਘ ਕੱਲੀਵਾਲਾ ਰਣਜੀਤ ਸਿੰਘ ਠੱਠਾ ਨੇ ਦੱਸਿਆ ਕੀ ਹਜ਼ਾਰਾਂ ਕਿਸਾਨਾਂ ਮਜ਼ਦੂਰ ਬੀਬੀਆਂ ਤੇ ਨੌਜਵਾਨਾਂ ਨੇ ਐਕਸ਼ਨ ਵਿੱਚ ਹਿੱਸਾ ਲਿਆ ਤੇ ਇਨ੍ਹਾਂ ਥਾਵਾਂ ਤੇ ਮਤੇ ਪਾਸ ਕਰਕੇ ਮੋਦੀ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀ ਦੀ ਸਖ਼ਤ ਨਿੰਦਿਆ ਕਰਦਿਆਂ ਮੰਗ ਕੀਤੀ ਗਈ. ਕਿ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕੀਤੇ ਜਾਣ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ. ਬਿਜਲੀ ਸੋਧ ਬਿੱਲ 2020 ਤੇ ਪ੍ਰਦੂਸ਼ਣ ਐਕਟ 2020 ਤਰੁੰਤ ਰੱਦ ਕੀਤਾ ਜਾਵੇ. ਸਾਰੇ ਕਿਸਾਨਾਂ ਉੱਤੇ ਕੀਤੇ ਪਰਚੇ ਰੱਦ ਕੀਤੇ ਜਾਣ ਕਣਕ ਦੀ ਖ਼ਰੀਦ ਸਬੰਧੀ ਫ਼ਰਦਾਂ ਲੈਣ ਸਮੇਤ ਲਾਈਆਂ ਸਾਰੀਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ ਫਾਜ਼ਿਲਕਾ ਥਾਣਾ ਸਿਟੀ ਵਿੱਚ ਹਲਕਾ ਵਿਧਾਇਕ ਦੇ ਪੀ ਏ ਤੇ ਉਸ ਦੇ ਸਾਥੀਆਂ ਉੱਤੇ ਬਣਦਾ ਪਰਚਾ ਦਰਜ ਕੀਤਾ ਜਾਵੇ ਤੇ ਕਿਸਾਨ ਤੇ ਕੀਤਾ 307,379B ਦਾ ਝੂਠਾ ਪਰਚਾ ਰੱਦ ਕੀਤਾ ਜਾਵੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਦੇਸ਼ ਵਿਆਪੀ ਅੰਦੋਲਨ ਨੂੰ ਮੰਗਾਂ ਮੰਨਣ ਤੱਕ ਜਾਰੀ ਰੱਖਿਆ ਜਾਵੇਗਾ .