Ferozepur News

ਭਾਰਤੀ ਫੌਜ ਵੱਲੋਂ 1971 ਦੀ ਭਾਰਤ-ਪਾਕਿਸਤਾਨ ਲੜਾਈ ਵਿਚ ਵਿਸ਼ੇਸ਼ ਯੋਗਦਾਨ ਦੇਣ ਵਾਲਾ ਇਤਿਹਾਸਕ ਟੈਕ ਅੱਜ ਲੋਕ ਅਰਪਿਤ

ਭਾਰਤੀ ਫੌਜ ਵੱਲੋਂ 1971 ਦੀ ਭਾਰਤ-ਪਾਕਿਸਤਾਨ ਲੜਾਈ ਵਿਚ ਵਿਸ਼ੇਸ਼ ਯੋਗਦਾਨ ਦੇਣ ਵਾਲਾ ਇਤਿਹਾਸਕ ਟੈਕ ਅੱਜ ਲੋਕ ਅਰਪਿਤ
TANK DEDICATED TO FZR
ਫਿਰੋਜ਼ਪੁਰ 12 ਅਗਸਤ ( ) ਭਾਰਤੀ ਫੌਜ ਵੱਲੋਂ 1971 ਦੀ ਭਾਰਤ-ਪਾਕਿਸਤਾਨ ਲੜਾਈ ਵਿਚ ਵਿਸ਼ੇਸ਼ ਯੋਗਦਾਨ ਦੇਣ ਵਾਲਾ ਇਤਿਹਾਸਕ ਟੈਕ ਅੱਜ ਮੇਜਰ ਜਨਰਲ ਵੀ.ਪਿੰਗਲੇ, ਕਮਲ ਸ਼ਰਮਾ ਰਾਸ਼ਟਰੀ ਕਾਰਜਕਾਰਨੀ ਮੈਬਰ ਭਾਜਪਾ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਲੋਕ ਅਰਪਿਤ ਕੀਤਾ ਗਿਆ।
ਇਸ ਮੌਕੇ ਮੇਜਰ ਜਨਰਲ ਵੀ.ਪਿੰਗਲੇ ਨੇ ਦੱਸਿਆ ਟੈਕ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਜੰਤਾ ਟੈਕ ਭਾਰਤ ਵਿਚ ਬਣਿਆ ਪਹਿਲਾ ਟੈਕ ਸੀ ਅਤੇ ਸੰਨ 1966 ਈਸਵੀਂ ਵਿਚ ਇਸਨੂੰ ਭਾਰਤੀ ਸੈਨਾ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚਾਰ ਦਹਾਕੇ ਤੱਕ ਇਹ ਟੈਕ ਭਾਰਤੀ ਸੈਨਾ ਦਾ ਮੁੱਖ ਟੈਂਕ ਬਣਿਆ ਰਿਹਾ ਅਤੇ 10 ਜਨਵਰੀ 2004 ਨੂੰ ਇਸ ਟੈਂਕ ਨੇ ਆਖਰੀ ਵਾਰ ਗੋਲ਼ਾਬਾਰੀ ਦਾ ਅਭਿਆਸ ਕਰਨ ਤੋ ਬਾਅਦ ਇਸ ਟੈਕ ਦੀਆਂ ਸੇਵਾਵਾਂ ਫੌਜ ਵਿਚੋਂ ਸਦਾ ਵਾਸਤੇ ਸਮਾਪਤ ਕਰ ਦਿੱਤੀਆਂ ਗਈਆ। ਉਨ੍ਹਾਂ ਦੱਸਿਆ ਕਿ ਇਸ ਟੈਕ ਦੀ ਖਾਸੀਅਤ ਇਸ ਦੀ 105 ਐਮ.ਐਮ ਗੰਨ ਜਿਸਦੀ ਨਿਸ਼ਾਨਾ ਲਗਾਉਣ ਦੀ  ਸਮਰਥਾ ਬਹੁਤ ਹੀ ਵਧੀਆ ਸੀ ਜੋ ਬਿਲਕੁਲ ਸਹੀ ਜਗ੍ਹਾ ਤੇ ਨਿਸ਼ਾਨਾ ਲਗਾਉਂਦੀ ਸੀ। ਉਨ੍ਹਾਂ ਦੱਸਿਆ ਕਿ 1971ਦੀ ਭਾਰਤ-ਪਾਕਿਸਤਾਨ ਲੜਾਈ ਵਿਚ ਇਸ ਟੈਕ ਨੇ ਵਿਸ਼ੇਸ਼ ਯੋਗਦਾਨ ਪਾਇਆ ਸੀ। ਉਨ੍ਹਾਂ ਦੱਸਿਆ ਇਕ ਟੈਕ ਫਿਰੋਜਪੁਰ ਸ਼ਹਿਰ ਦੇ ਨਗਰ ਕੌਸਲ ਪਾਰਕ ਦੇ ਬਾਹਰ ਅਤੇ ਦੂਸਰਾ ਟੈਕ ਤਲਵੰਡੀ ਭਾਈ ਚੌਕ ਦੇ ਨਜ਼ਦੀਕ ਸਥਾਪਿਤ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੀਆਂ ਇਤਿਹਾਸਕ ਥਾਵਾਂ ਦੀ ਸਾਂਭ ਸੰਭਾਲ ਅੱਗੇ ਹੋ ਕੇ ਕਰਨੀ ਆਪ ਹੀ ਚਾਹੀਦੀ ਹੈ।
ਇਸ ਮੌਕੇ ਸ੍ਰੀ.ਕਮਲ ਸ਼ਰਮਾ ਰਾਸ਼ਟਰੀ ਕਾਰਜਕਾਰਨੀ ਮੈਬਰ ਭਾਜਪਾ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਜਿਲ੍ਹਾ ਫਿਰੋਜਪੁਰ ਅੰਦਰ ਇਤਿਹਾਸਕ ਥਾਵਾ ਆਉਣ ਵਾਲੀ ਪੀੜੀ ਲਈ ਪ੍ਰਰੇਨਾ ਸਰੋਤ ਹਨ ਸਾਨੂੰ ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਮੇਜਰ ਜਨਰਲ ਵੀ.ਪਿੰਗਲੇ ਨੂੰ ਵਿਸ਼ਵਾਸ ਦਵਾਈਆਂ ਕਿ ਇਸ ਟੈਕ ਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਫੌਜ ਵੱਲੋਂ ਫਿਰੋਜ਼ਪੁਰ ਅਤੇ ਤਲਵੰਡੀ ਭਾਈ ਨੂੰ ਦਿੱਤੇ ਗਏ ਇਸ ਇਤਿਹਾਸਕ ਟੈਂਕਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ.ਵਨੀਤ ਕੁਮਾਰ, ਸ੍ਰ.ਸੰਦੀਪ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ.ਰਾਜਵੀਰ ਸਿੰਘ ਐਸ.ਪੀ (ਐਚ), ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਸਲ ਫਿਰੋਜਪੁਰ ਸ਼ਹਿਰ, ਸ੍ਰੀ.ਦਵਿੰਦਰ ਬਜਾਜ ਜਿਲ੍ਹਾ ਪ੍ਰਧਾਨ ਭਾਜਪਾ, ਸ੍ਰ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ ਸ਼ਹਿਰ, ਸ੍ਰੀ ਗਗਨਦੀਪ ਸਿੰਗਲਾ ਸੀ.ਏ, ਸ੍ਰ.ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ ਤੋ ਇਲਾਵਾ ਭਾਰਤੀ ਫੌਜ ਦੇ ਜਵਾਨ ਸਮੇਤ ਇਲਾਕਾ ਨਿਵਾਸੀ ਹਾਜਰ ਸਨ।

Related Articles

Back to top button