ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਵਿਸ਼ੇਸ਼ ਮੀਟਿੰਗ ਹੋਈ
ਫਿਰੋਜ਼ਪੁਰ 13 ਫਰਵਰੀ (ਏ.ਸੀ.ਚਾਵਲਾ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ•ਾ ਫ਼ਿਰੋਜ਼ਪੁਰ ਦੀ ਇਕ ਜ਼ਰੂਰੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਰੇਲਵੇ ਸਟੇਸ਼ਨ ਮੱਲਾਂਵਾਲਾ ਵਿਖੇ ਹੋਈ, ਜਿਸਦੀ ਪ੍ਰਧਾਨਗੀ ਜ਼ਿਲ•ਾ ਪ੍ਰਧਾਨ ਦੀਦਾਰ ਸਿੰਘ ਨੰਬਰਦਾਰ ਨੇ ਕੀਤੀ। ਮੀਟਿੰਗ ਵਿਚ ਜਥੇਦਾਰ ਮਨਮੋਹਨ ਸਿੰਘ ਥਿੰਦ ਸਕੱਤਰ ਪੰਜਾਬ, ਗੁਰਚਰਨ ਸਿੰਘ ਪੀਰ ਮੁਹੰਮਦ ਸਕੱਤਰ ਪੰਜਾਬ, ਗੁਰਨੇਕ ਸਿੰਘ ਮੱਲ•ੀ ਬਲਾਕ ਪ੍ਰਧਾਨ, ਦਰਬਾਰਾ ਸਿੰਘ ਮੱਲ•ੀ ਜਨਰਲ ਸਕੱਤਰ ਪੰਜਾਬ, ਗੁਰਜੰਟ ਸਿੰਘ ਬਲਾਕ ਪ੍ਰਧਾਨ ਖੋਸਾ ਦਲ ਸਿੰਘ, ਹਰਬੰਸ ਸਿੰਘ ਜ਼ਿਲ•ਾ ਮੀਤ ਪ੍ਰਧਾਨ, ਗੁਰਬਚਨ ਸਿੰਘ, ਹਰਭਜਨ ਸਿੰਘ ਦੌਲਤਪੁਰਾ, ਗੁਰਮੇਜ ਸਿੰਘ ਕੋਹਾਲਾ, ਹਰਬੰਸ ਸਿੰਘ, ਲਖਵਿੰਦਰ ਸਿੰਘ, ਗੁਰਜੰਟ ਸਿੰਘ ਵਿਰਕਾਂਵਾਲੀ ਆਦਿ ਅਹੁਦੇਦਾਰਾਂ ਅਤੇ ਕਿਸਾਨ ਵੀਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਵੱਲੋਂ ਕਿਸਾਨ ਦੀ ਜ਼ਮੀਨ ਐਕਵਾਇਰ ਕਰਨ ਲਈ ਨਵੇਂ ਬਣਾਏ ਜਾ ਰਹੇ ਕਾਨੂੰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆ ਸਰਕਾਰ ਪਾਸੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨ ਨਾ ਬਣਾਇਆ ਜਾਵੇ। ਇਕ ਵੱਖਰੇ ਮਤੇ ਰਾਹੀਂ ਰੇਲ ਮੰਤਰੀ ਭਾਰਤ ਸਰਕਾਰ, ਡਵੀਜ਼ਨ ਮੈਨੇਜਰ ਫ਼ਿਰੋਜ਼ਪੁਰ, ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਪਾਸੋਂ ਮੰਗ ਕੀਤੀ ਕਿ ਫ਼ਿਰੋਜ਼ਪੁਰ ਧੰਨਵਾਦ ਮੇਲ ਗੱਡੀ ਦਾ ਸਟਾਪਜ਼ ਮੱਲਾਂਵਾਲਾ ਖਾਸ ਰੇਲਵੇ ਸਟੇਸ਼ਨ ਤੇ ਬਹਾਲ ਕੀਤਾ ਜਾਵੇ।