ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ•ਾ ਕਮੇਟੀ ਦੀ ਮੀਟਿੰਗ ਹੋਈ
ਫਿਰੋਜ਼ਪੁਰ 22 ਅਪ੍ਰੈਲ (ਏ. ਸੀ. ਚਾਵਲਾ) ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ•ਾ ਕਮੇਟੀ ਦੀ ਮੀਟਿੰਗ ਜ਼ਿਲ•ਾ ਸਕੱਤਰ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਵਿਚ ਹੋਈ। ਜਿਸ ਵਿਚ ਮੰਡੀਆਂ ਵਿਚ ਆ ਰਹੀਆਂ, ਕਿਸਾਨਾਂ ਨੂੰ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਜੋ ਕਿ ਪਿਛਲੇ ਦਸ ਦਿਨਾਂ ਤੋਂ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ ਅਤੇ ਕੋਈ ਵੀ ਸਬੰਧਤ ਅਧਿਕਾਰੀ ਮੰਡੀਆਂ ਵਿਚ ਖਰੀਦ ਲਈ ਨਹੀਂ ਪਹੁੰਚਿਆ। ਉਨ•ਾਂ ਆਖਿਆ ਕਿ ਰੋਡੇਵਾਲਾ ਦਾਣਾ ਮੰਡੀ, ਫੱਤੇਵਾਲਾ, ਨਿੱਕੀ ਟਿੱਬੀ, ਖਾਈ ਫੇਮੇਕੀ, ਮਹਿਮਾ, ਨਿੱਕੀਆਂ ਖਲਚੀਆਂ, ਵੱਡੀਆਂ ਖਲਚੀਆਂ, ਸੈਦਾ ਰੁਹੇਲਾ, ਝੋਕ ਹਰੀਹਰ, ਮਮਦੋਟ ਆਦਿ ਮੰਡੀਆਂ ਵਿਚ ਅਜੇ ਖਰੀਦ ਸ਼ੁਰੂ ਨਹੀਂ ਹੋਈ। 10 ਅਪ੍ਰੈਲ ਤੱਕ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ, ਇਹ ਸਰਕਾਰ ਦਾ ਵਾਅਦਾ ਖੋਖਲਾ ਨਿਕਲਿਆ ਹੈ। ਜੇਕਰ ਮੰਡੀਆਂ ਵਿਚ ਕਣਕ ਦੀ ਖਰੀਦ ਜਲਦ ਸ਼ੁਰੂ ਨਹੀਂ ਹੁੰਦੀ ਤਾਂ 17 ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 23 ਤੋਂ 27 ਅਪ੍ਰੈਲ ਤੱਕ ਜਾਮ ਦੇ ਸੱਦੇ ਨੂੰ ਲਾਗੂ ਕੀਤਾ ਜਾਵੇਗਾ। ਮੀਟਿੰਗ ਵਿਚ ਬਲਾਕ ਸਕੱਤਰ ਅਵਤਾਰ ਸਿੰਘ, ਜ਼ਿਲ•ਾ ਕਮੇਟੀ ਮੈਂਬਰ ਗੁਰਮੀਤ ਸਿੰਘ ਪੋਜੇਕੇ, ਸੁਖਵਿੰਦਰ ਸਿੰਘ ਬਿੱਟੂ, ਕੁਲਦੀਪ ਸਿੰਘ ਰੋਡੇਵਾਲਾ ਆਦਿ ਮੈਂਬਰ ਹਾਜ਼ਰ ਸਨ।