Ferozepur News

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਵਲੋਂ 14 ਫਰਵਰੀ ਤੋਂ  ਮੰਗਾਂ ਨੂੰ ਲੈਕੇ ਡੀ.ਸੀ. ਦਫਤਰ ਫਿਰੋਜ਼ਪੁਰ ਅੱਗੇ ਪੱਕਾ ਮੋਰਚਾ

ਮੰਗਾ ਨਾ ਮੰਨਣ ਤਕ ਧਰਨਾ ਜਾਰੀ ਰਹੇਗਾ 

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਵਲੋਂ 14 ਫਰਵਰੀ ਤੋਂ  ਮੰਗਾਂ ਨੂੰ ਲੈਕੇ ਡੀ.ਸੀ. ਦਫਤਰ ਫਿਰੋਜ਼ਪੁਰ ਅੱਗੇ ਪੱਕਾ ਮੋਰਚਾ

ਮੰਗਾ ਨਾ ਮੰਨਣ ਤਕ ਧਰਨਾ ਜਾਰੀ ਰਹੇਗਾ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਵਲੋਂ 14 ਫਰਵਰੀ ਤੋਂ  ਮੰਗਾਂ ਨੂੰ ਲੈਕੇ ਡੀ.ਸੀ. ਦਫਤਰ ਫਿਰੋਜ਼ਪੁਰ ਅੱਗੇ ਪੱਕਾ ਮੋਰਚਾ

ਫਿਰੋਜ਼ਪੁਰ, ਮਾਰਚ 3, 2023: ਅੱਜ ਮਿਤੀ 3 ਮਾਰਚ ਨੂੰ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਵਲੋਂ ਮਿਤੀ 14 ਫਰਵਰੀ ਤੋਂ ਕਿਸਾਨੀ ਮੰਗਾਂ ਨੂੰ ਲੈਕੇ ਡੀ.ਸੀ. ਦਫਤਰ ਫਿਰੋਜ਼ਪੁਰ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ ਜਿਸ ਵਿੱਚ ਲਗਪਗ 70 ਟਰੈਕਟਰ ਟਰਾਲੀਆਂ ਰਹਿਣ ਬਸੇਰਾ ਕਰਕੇ ਵਿਚ ਸ਼ਾਮਲ ਹਨ ਜੋ ਕਿ ਅੱਜ 17 ਵੇ ਦਿਨ ਵੀ ਜਾਰੀ ਹੈ । ਇਸ ਗੁਰਮੀਤ ਸਿੰਘ ਘੋੜੇਚੱਕ ਜਿਲਾ ਪ੍ਰਧਾਨ ਪੱਛਮੀ ਕੁਲਜੀਤ ਸਿੰਘ ਸਕੂਰ ਜਿਲਾ ਪ੍ਰਧਾਨ ਪੂਰਬੀ ਗੱਲਬਾਤ ਕਰਦਿਆਂ ਦੱਸਿਆ ਮੋਰਚੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿਸ ਵਿੱਚ ਕਿਸਾਨ ਦਾਰਾ ਸਿੰਘ , ਕਿਸਾਨ ਫੋਜਾਂ ਸਿੰਘ ਕਿਸਾਨ ਬੀਬੀ ਜੀਤੋ ਵੱਲੋਂ ਅੱਜ ਮਰਨ ਵਰਤ 20 ਫ਼ਰਵਰੀ ਦਿਨ 13 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਅਜ 11ਦਿਨ ਵੀ ਮਰਨ ਜਾਰੀ ਮਰਨ ਵਰਤ ਉਨੀ ਦੇਰ ਨਹੀਂ ਤੋੜੀਆਂ ਜਾਵੇ ਗਾ ਜਿਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਨਹੀ ਲੈਂਦੀ ਸਾਡੇ ਇਹਨਾ ਮਰਨ ਵਰਤ ਵਾਲੇ ਕਿਸਾਨਾਂ ਵੱਲੋਂ ਸਿਰਫ ਪਾਣੀ ਤੋਂ ਇਲਾਵਾ ਕੋਈ ਚੀਜ਼ ਨਹੀਂ ਖਾਂਦੀ ਜਾਵੇ ਗੀ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਵਲੋਂ 14 ਫਰਵਰੀ ਤੋਂ  ਮੰਗਾਂ ਨੂੰ ਲੈਕੇ ਡੀ.ਸੀ. ਦਫਤਰ ਫਿਰੋਜ਼ਪੁਰ ਅੱਗੇ ਪੱਕਾ ਮੋਰਚਾ

1) ਗੇਟ ਨੰ. 195 ਕੰਢਿਆਲੀ ਤਾਰ ਤੋਂਮ ਪਾਰ ਰਕਬਾ ਸੈਂਟਰਲ ਗੌਰਮਿੰਟ ਦੀ ਜਮੀਨ ਤੇ ਜਿਹੜੇ ਅਬਾਦਕਾਰ ਕਿਸਾਨਾਂ ਵਲੋਂ ਕੜੀ ਮਿਹਨਤ ਕਰਕੇ ਪਿਛਲੇ 25-30 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਸਨ, ਉਨ੍ਹਾਂ ਅਬਾਦਕਾਰ ਕਿਸਾਨਾਂ ਦੀ ਫਰੀਦਕੋਟ ਮੋਰਚੇ ਵਿੱਚ ਸਰਕਾਰ ਵਲੋਂ ਮੰਗ ਮੰਨ ਲੈਣ ਕਾਰਨ ਡੀ.ਸੀ. ਫਿਰੋਜ਼ਪੁਰ ਵਲੋਂ ਇਨ੍ਹਾਂ ਅਬਾਦਕਾਰ ਕਿਸਾਨਾਂ ਨੂੰ ਕਣਕ ਦੀ ਫਸਲ ਬੀਜਣ ਨਹੀਂ ਦਿੱਤੀ ਗਈ। ਉਕਤ ਰਕਬੇ ਤੇ ਕਿਸਾਨਾਂ ਵਲੋਂ ਸਾਉਣੀ ਦੀਆਂ ਫਸਲਾਂ ਅਤੇ ਮੋਟਰਾਂ ਅਤੇ ਬੋਰ ਇੰਜਣ ਲੱਗੇ ਹੋਏ ਇਨ੍ਹਾਂ ਅਬਾਦਕਾਰ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿੱਚ ਫਸਲਾਂ ਬੀਜਣ ਦੀ ਆਗਿਆ ਦਿੱਤੀ ਜਾਵੇ।

2) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਤੇ ਦਰਜ ਕੀਤੇ ਝੂਠੇ ਮੁਕੱਦਮੇ ਖਾਰਜ ਕੀਤੇ ਜਾਣ।

3) ਕਿਸਾਨ ਕੁਲਵੰਤ ਸਿੰਘ ਸ੍ਰੀਨਗਰ ਵਾਲੇ ਵਲੋਂ ਭੇਜੇ ਗਏ ਸੇਬਾਂ ਦੇ ਟਰੱਕ ਦੀ ਬਣਦੀ ਪੇਮੈਂਟ ਖਰੀਦਦਾਰ ਅੰਗਰੇਜ ਸਿੰਘ ਮਮਦੋਟ ਪਾਸੋਂ ਦਵਾਈ ਜਾਵੇ ਜਾਂ ਫਿਰ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

4) ਫਿਰੋਜ਼ਪੁਰ ਵਿੱਚ ਮਮਦੋਟ, ਗੁਰੂਹਰਸਹਾਏ, ਜੀਰਾ ਦੀਆਂ ਗਿਰਦਾਵਰੀਆਂ ਅਤੇ ਹੈਡ ਤੋਂ ਪਾਰ ਰਕਬਾ ਪਾਉਂਡ ਏਰੀਆ ਦੀਆਂ ਗਿਰਦਾਵਰੀਆਂ ਬਹਾਲ ਕੀਤੀਆਂ ਜਾਣ ਜਦੋਂ ਕਿ ਪੰਜਾਬ ਦੇ ਬਾਕੀਆਂ ਜਿਲਿਆਂ ਵਿੱਚ ਗਿਰਦਾਵਰੀਆਂ ਬਹਾਲ ਹਨ।

5) ਜਿਹੜੇ ਕਿਸਾਨਾਂ ਵਲੋਂ ਬੈਂਕ ਪਾਸੋਂ ਲਿਮਟਾਂ ਸਮੇਂ ਬੈਕ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ/ਰਜਿਸਟਰੀਆਂ ਕਰਵਾ ਲੈਣ ਦੇ ਬਾਵਜੂਦ ਕਿਸਾਨਾਂ ਦੇ ਖਾਲੀ ਚੈਕ ਲਏ ਜਾਂਦੇ ਹਨ ਜਦੋਂ ਕਿਸਾਨ ਡਿਫਾਲਟਰ ਹੋ ਜਾਂਦੇ ਹਨ ਤਾਂ ਦਿੱਤੇ ਹੋਏ ਚੈਕ ਅਦਾਲਤਾਂ ਵਿੱਚ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ ਹਨ ਕਿਸਾਨਾਂ ਦੇ ਚੈਕ ਬੈਂਕਾ ਤੋਂ ਵਾਪਸ ਕਰਵਾਏ ਜਾਣ।

6) ਕਿਸਾਨ ਹਰਬੰਸ ਸਿੰਘ ਦੀ 13 ਕਨਾਲ ਮਾਲਕੀ ਜਮੀਨ ਜਿਸ ਤੇ ਗੁਰਦੀਪ ਸਿੰਘ ਨਾਮ ਦੇ ਵਿਅਕਤੀ ਨੇ ਸਰਕਾਰ ਦੀ ਮਿਲੀਭੁਗਤ ਨਾਲ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। 7 ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ, ਫਿਰੋਜ਼ਪੁਰ ਤੋਂ ਮੱਬੋ ਕੇ, ਫਿਰੋਜ਼ਪੁਰ ਤੋਂ ਬੰਡਾਲਾ ਰੋਡਾਂ ਦੀ ਹਾਲਤ ਬਹੁਤ ਹੀ ਖਸਤਾ ਬਣ ਚੁੱਕੀ ਹੈ ਰੋਡ ਨਵੇਂ ਬਣਾਏ ਜਾਣ।

ਜਿਨੀ ਦੇਰ ਤੱਕ ਪ੍ਰਸ਼ਾਸ਼ਨ/ਸਰਕਾਰ ਵਲੋਂ ਇਹ ਮੰਗਾਂ ਹੱਲ ਨਹੀਂ ਹੁੰਦੀਆਂ, ਇਹ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ ਆਉਣ ਵਾਲੇ ਦਿਨਾ ਵਿੱਚ ਗੈਰ ਰਾਜਨੀਤਿਕ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਮਿਲ ਕੇ ਵੱਡਾ ਸੰਘਰਸ਼ ਉਲੀਕੇਗੀ। ਜਿਨ੍ਹੀ ਦੇਰ ਤੱਕ ਸਰਕਾਰ ਵਲੋਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹੀ ਦੇਰ ਤੱਕ ਧਰਨਾ ਜਾਰੀ ਰਹੇਗਾ।

ਇਸ ਸਮੇਂ ਗੁਰਸੇਵਕ ਸਿੰਘ ਧਾਲੀਵਾਲ ਗਮਦੂਰ ਸਿੰਘ ਗੁਰਪ੍ਰੀਤ ਸਿੰਘ ਰਜਿੰਦਰ ਸਿੰਘ ਕਾਲਾ ਸਿੰਘ ਰਣਜੀਤ ਸਿੰਘ ਸਰਪੰਚ ਬਚਨ ਸਿੰਘ ਕਾਰਜ ਸਿੰਘ ਬਲਵੀਰ ਸਰਮਾ ਪਾਲ ਸਿੰਘ ਵਰਕਿੰਗ ਕਮੇਟੀ ਮੈਂਬਰ ਬਲਾਕ ਮਮਦੋਟ ਜਸਬੀਰ ਸਿੰਘ ਪਰਮਜੀਤ ਕੌਰ ਸਿਮਰਪੀਤ ਕੌਰ ਕੈਲਾਸ ਰਾਣੀ ਸੰਦੀਪ ਕੌਰ ਨਿਰਮਲ ਪੀਤ ਕੌਰ ਗੁਰਮੀਤ ਕੌਰ ਕੁਲਵੰਤ ਕੌਰ ਜੋਗਿੰਦਰ ਕੌਰ ਹੋਰ ਵੀ ਕਿਸਾਨ ਆਗੁ ਹਾਜਰ ਸਨ

Related Articles

Leave a Reply

Your email address will not be published. Required fields are marked *

Back to top button