Ferozepur News

ਭਾਜਪਾ ਦੇ ਦਵਿੰਦਰ ਬਜਾਜ ਨੂੰ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦਾ ਪ੍ਰਧਾਨਗੀ ਦਾ ਅਹੁਦਾ ਨਾ ਮਿਲਣ ਤੇ ਲੋਕਾਂ ਨੇ ਕੀਤੀਆਂ ਦੁਕਾਨਾਂ ਬੰਦ

bazaarਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ) ਨਗਰ ਕੌਂਸਲ ਚੋਣਾਂ ਦੇ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਦੇ ਲਗਾਏ ਜਾ ਰਹੇ ਅਨੁਮਾਨ ਨੂੰ ਸ਼ਨੀਵਾਰ ਖਤਮ ਕਰਦੇ ਹੋਏ ਭਾਜਪਾ ਨੇ ਫਿਰੋਜ਼ਪੁਰ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨਗੀ ਦੇ ਅਹੁਦੇ ਤੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ ਨੂੰ ਫਿਰ ਤੋਂ ਪ੍ਰਧਾਨ ਬਣਾ ਦਿੱਤਾ। ਜਿਸ ਦਾ ਵਿਰੋਧ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਸੀ। ਦਵਿੰਦਰ ਬਜਾਰ ਦੇ ਸਮਰੱਥਕਾਂ ਨੇ ਪਹਿਲਾ ਤਾਂ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਨਿਵਾਸ ਅਸਥਾਨ ਨੂੰ ਘੇਰਿਆ, ਪਰ ਸ਼ਾਮ ਹੁੰਦੇ ਹੀ ਇਹ ਰੋਸ ਹੋਰ ਵੱਧ ਗਿਆ। ਦਵਿੰਦਰ ਬਜਾਜ ਦੇ ਸਮਰੱਥਕਾਂ ਅਤੇ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਫਿਰੋਜ਼ਪੁਰ ਸ਼ਹਿਰ ਦੇ ਬਜ਼ਾਰਾਂ ਵਿਚੋਂ ਰੋਸ ਮਾਰਚ ਕੱਢਿਆ। ਲੋਕਾਂ ਦਾ ਨਾਅਰਾ ਸੀ ਨਗਰ ਕੌਂਸਲ ਦਾ ਪ੍ਰਧਾਨ ਕੈਸਾ ਹੋਵੇ ਦਵਿੰਦਰ ਬਜਾਜ ਜੈਸਾ ਹੋਵੇ। ਇਸ ਮੌਕੇ ਲੋਕਾਂ ਦੀ ਭਾਰੀ ਭੀੜ ਦਵਿੰਦਰ ਬਜਾਜ ਦੇ ਘਰ ਦੇ ਸਾਹਮਣੇ ਸ਼ੁਰੂ ਹੋ ਗਈ ਅਤੇ ਨਾਅਰੇ ਲਗਾਉਂਦੇ ਹੋਏ ਆਪਣਾ ਰੋਸ ਪ੍ਰਦਰਸ਼ਨ ਕੀਤਾ।

Related Articles

Back to top button