ਭਾਜਪਾ ਆਗੂ ਡੀ.ਪੀ ਚੰਦਨ ਨੇ ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁੱਦਾ ਸੰਭਲਿਆ
ਫਿਰੋਜ਼ਪੁਰ 18 ਦਸੰਬਰ (ਏ.ਸੀ.ਚਾਵਲਾ) ਭਾਜਪਾ ਦੇ ਸੀਨੀਅਰ ਆਗੂ ਸ਼੍ਰੀ.ਡੀ.ਪੀ ਚੰਦਨ ਦੇ ਅੱਜ ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਵਜੋ ਆਪÎਣਾ ਅਹੁੱਦਾ ਸੰਭਾਲ ਲਿਆ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ.ਕਮਲ ਸ਼ਰਮਾ, ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਅਕਾਲੀ-ਭਾਜਪਾ ਆਗੂ ਹਾਜਰ ਸਨ। ਇਸ ਮੌਕੇ ਜਿਲ•ਾ ਯੋਜਨਾ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ.ਡੀ.ਪੀ.ਚੰਦਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ•ਾਂ ਨੂੰ ਇਹ ਮਾਣ ਦੇ ਕੇ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਬਿਨ•ਾਂ ਕਿਸੇ ਭੇਦਭਾਵ ਦੇ ਸਮੁੱਚੇ ਜਿਲ•ੇ ਦੇ ਵਿਕਾਸ ਲਈ ਯਤਨ ਕਰਨਗੇ ਤੇ ਅਕਾਲੀ-ਭਾਜਪਾ ਗੱਠਜੋੜ ਦੀ ਅਗਵਾਈ ਵਾਲੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ•ੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਸ੍ਰੀ.ਦਿਨੇਸ਼ ਸੰਗਠਨ ਸਕੱਤਰ ਪੰਜਾਬ ਭਾਜਪਾ, ਸ੍ਰ.ਮਨਜੀਤ ਸਿੰਘ ਰਾਏ ਚੇਅਰਮੈਨ ਪੰਜਾਬ ਇਨਫੋਟੈਕ, ਸ੍ਰੀ. ਕੀਮਤੀ ਭਗਤ ਪੰਜਾਬ ਗਊ ਸੇਵਾ ਕਮਿਸ਼ਨ, ਬੀਬੀ ਗੁਰਚਰਨ ਕੌਰ ਸਬਕਾਂ ਐਮ.ਪੀ ਰਾਜ ਸਭਾ, ਸ੍ਰ.ਸੱਤਪਾਲ ਸਿੰਘ ਤਲਵੰਡੀ ਭਾਈ ਮੈਬਰ ਐਸ.ਜੀ.ਪੀ.ਸੀ, ਸ੍ਰੀ.ਨਵਨੀਤ ਗੋਰਾ ਜਿਲ•ਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਜਿਲ•ਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸ੍ਰੀ. ਦੌਲਤ ਰਾਮ ਕਬੌਜ਼, ਸ੍ਰੀ.ਮਹਿੰਦਰ ਸਿੰਘ ਵਿਰਕ, ਸ੍ਰੀ.ਮੋਹਨ ਲਾਲ ਸੇਠੀ, ਬ੍ਰਿਜ ਲਾਲ ਸ਼ਰਮਾ, ਅਮਨ ਚੋਪੜਾ, ਬਲਦੇਵ ਚੋਪੜਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਆਗੂ ਹਜਾਰ ਸਨ।