ਬੱਚਿਆਂ ਨੇ ਮਾਪਿਆ ਦੀਆ ਤਨਖਾਹਾ ਲਈ ਮੁੱਖ ਮੰਤਰੀ ਨੂੰ ਲਿਖੀ ਲਹੂ ਭਿੱਜੀ ਚਿਠੀ
ਬੱਚਿਆਂ ਨੇ ਮਾਪਿਆ ਦੀਆ ਤਨਖਾਹਾ ਲਈ ਮੁੱਖ ਮੰਤਰੀ ਨੂੰ ਲਿਖੀ ਲਹੂ ਭਿੱਜੀ ਚਿਠੀ
ਫਿਰੋਜਪੁਰ 19.5.2021: ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜਪੁਰ ਦੇ ਮੁਲਾਜਮਾਂ ਦੇ ਬੱਚਿਆ ਨੇ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਲਹੂ ਨਾਲ ਚਿਠੀ ਲਿਖੀ I ਚਿਠੀ ਵਿੱਚ ਓਹਨਾ ਨੇ ਲਿਖਿਆ ਕਿ ਓਹਨਾ ਦੇ ਮਾਪਿਆ ਨੂੰ ਪਿਛਲੇ ਸੱਤ ਮਾਹਿਨਿਆਂ ਤੋਂ ਲਗਾਤਾਰ ਤਨਖਾਹਾ ਨਹੀਂ ਮਿਲ ਰਹੀਆਂ ਜਿਸ ਕਰਨ ਓਹ ਓਦਾਸ ਰਹਿਂਦੇ ਹਨ ਤੇ ਓਹਨਾ ਨੂੰ ਜਰੂਰੀ ਵਸਤਾਂ, ਸਕੂਲ ਫੀਸਾ ਵੀ ਨਹੀਂ ਦੇ ਪਾ ਰਹੇI ਬੱਚੇ ਪੱਤਰਕਾਰ ਨਾਲ ਗੱਲ ਕਰਦੇ ਅੱਖਾਂ ਭਰ ਆਏ ਤੇ ਦਸਿਆ ਕਿ ਘਰ ਵਿੱਚ ਆ ਰਹਿਆ ਤੰਗੀਆਂ ਤੋਂ ਪਰੇਸ਼ਾਨ ਹਨ I ਬੱਚਿਆ ਦਸਿਆ ਕਿ ਓਹਨਾ ਦੇ ਮਾਪਿਆ ਨੂੰ ਤਨਖਾਹਾ ਲਈ ਬਹੁਤ ਸਾਰੇ ਮੰਤਰੀਆਂ , ਅਫਸਰਾਂ ਨੂੰ ਮਿਲੇ ਪਰ ਲਾਰਿਆਂ ਤੋਂ ਬਿਨਾ ਕੁਜ ਹਾਸਲ ਨਹੀਂ ਹੋਇਆ I ਬੱਚਿਆ ਦਸਿਆ ਕਿ ਤਨਖਾਹਾ ਨਾ ਮਿਲਨ ਕਰਨ ਮਾਪੇ ਸਾਡੀਆਂ ਸਕੂਲ ਫੀਸਾਂ ਵੀ ਨਹੀਂ ਦੇ ਪਾ ਰਹੇ ਜਿਸ ਕਾਰਨ ਸਾਡੀ ਪੜ੍ਹਾਈ ਨਹੀਂ ਹੋ ਰਹੀ I ਇਸ ਬਾਰੇ ਜਦੋ ਯੂਨੀਵਰਸਟੀ ਦੇ ਡਾਇਰੈਕਟਰ ਡ: ਟੀ ਐਸ ਸਿੱਧੂ ਨਾਲ ਗੱਲ ਕੀਤੀ ਤਾ ਓਹਨਾ ਦਸਿਆ ਕਿ ਲੱਗਭੱਗ 15 ਕਰੋੜ ਰੁ ਤਨਖਾਹਾ ਦਾ ਬਕਾਇਆ ਹੈ 15 ਕਰੋੜ ਦੇ ਲੱਗਭੱਗ ਹੀ ਨਵੇ ਪੇ ਸਕੇਲਾ ਦਾ ਬਕਾਇਆ ਬਣਦਾ ਹੈ, ਜਿਸ ਬਾਰੇ ਓਹ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਚੁਕੇ ਹਨ ਅਤੇ ਗਰਾਂਟ ਦਾ ਇੰਤਜਾਰ ਕਰ ਰਹੇ ਹਨ I
ਪੰਜਾਬ ਸਰਕਾਰ ਨੇ ਕਾਲਜ ਤੋਂ ਯੂਨੀਵਰਸਿਟੀ ਤਾਂ ਬਨਾ ਦਿੱਤੀ ਪਰੰਤੂ ਤਨਖਾਹ ਦੇਣਾ ਭੁੱਲ ਗਈ !
ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਤਾਂ ਬਣਾ ਦਿੱਤਾ ਗਿਆ ਹੈ ਪਰੰਤੂ ਕਾਲਜ ਦੇ ਪ੍ਰੋਫੈਸਰਾਂ,ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਤਨਖਾਹ ਲਈ ਅਜੇ ਤਕ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ ਹੈ I ਜਦ ਕਿ ਸਰਕਾਰ ਵਲੋਂ ਯੂਨੀਵਰਸਿਟੀ ਬਣਾਉਣ ਸਮੇ ਇਹ ਦਾਅਵਾ ਕੀਤਾ ਗਿਆ ਸੀ ਕਿ 15 ਕਰੋੜ ਦੀ ਗਰਾਂਟ ਜਾਰੀ ਕੀਤੀ ਜਾਵੇਗੀ I ਸ: ਗੁਰਪ੍ਰੀਤ ਸਿੰਘ ਪ੍ਰਧਾਨ ਸਟਾਫ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਕਰੋਨਾ ਦੇ ਔਖੇ ਦੌਰ ਵਿੱਚ ਵੀ ਯੂਨੀਵਰਸਿਟੀ ਦਾ ਸਟਾਫ ਆਨ ਲਾਈਨ ਕਲਾਸਾਂ ਅਤੇ ਦਫ਼ਤਰੀ ਕੰਮਕਾਜ ਬਾਖੂਬੀ ਨਾਲ ਨਿਭਾ ਰਹੇ ਹਨ I ਪਰੰਤੂ ਪਿਛਲੇ ਛੇ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਸਾਰਾ ਸਟਾਫ ਮਾਨਸਿਕ ਅਤੇ ਆਰਥਿਕ ਤੋਰ ਤੋਂ ਪ੍ਰਸ਼ਾਨੀਆਂ ਝੇਲ ਰਿਹਾ ਹੈ I ਐਸੋਸੀਏਸ਼ਨ ਵਲੋਂ ਮੌਜੂਦਾ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਜੀ ਅਤੇ ਮੈਡਮ ਸਤਿਕਾਰ ਕੌਰ ਗਹਿਰੀ ਜੀ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਇਸ ਔਖੇ ਸਮੇਂ ਵਿੱਚ ਯੂਨੀਵਰਸਿਟੀ ਸਟਾਫ ਦੀ ਤਨਖਾਹ ਲਈ ਗਰਾਂਟ ਜਾਰੀ ਕਰਵਾਉਣ I