ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਰੋਸ ਮਾਰਚ ਚ ਫੈਡਰੇਸ਼ਨ ਵੱਡੇ ਪੱਧਰ ਤੇ ਕਰੇਗੀ ਸ਼ਮੂਲੀਅਤ- ਭਾਈ ਗਰੇਵਾਲ
ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਰੋਸ ਮਾਰਚ ਚ ਫੈਡਰੇਸ਼ਨ ਵੱਡੇ ਪੱਧਰ ਤੇ ਕਰੇਗੀ ਸ਼ਮੂਲੀਅਤ- ਭਾਈ ਗਰੇਵਾਲ
ਫਿਰੋਜ਼ਪੁਰ, ਦਸੰਬਰ 12, 2023: ਸਿੱਖ ਸਟੂਡੈਂਟਸ ਫੈਡਰੇਸ਼ਨ ਹਮੇਸ਼ਾ ਪੰਥ ਅਤੇ ਕੋਮ ਦੀ ਚੜਦੀ ਕਲਾ ਲਈ ਸ਼ੰਘਰਸ਼ ਲੜਦੀ ਆਈ ਜਿਸ ਦਾ ਕੁਰਬਾਨੀਆਂ ਭਰਿਆ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ,ਅਤੇ ਮਜੂਦਾ ਸਮੇਂ ਵਿੱਚ ਕੌਮ ਦੀ ਡਿੱਗੀ ਪੱਗ ਨੂੰ ਸਿਰ ਸਜਾਉਣ ਦੀ ਕੁਰਬਾਨੀ ਕਰਨ ਵਾਲੇ ਸਾਡੇ ਸਤਿਕਾਰਯੋਗ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਹਰ ਸਮੇਂ ਵੱਡੀ ਅਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਹੁਣ ਵੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ 20 ਦਸੰਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ ,
ਇਸ ਸਬੰਧੀ ਅੱਜ ਮਾਲਵਾ ਖੇਤਰ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਜੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਨਿਆਂ ਪਾਲਿਕਾ ਵੱਲੋ ਦਿੱਤੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਨਾ ਕਰਨਾ ਜਿੱਥੇ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਵੀ ਹੈ ਅਤੇ ਇਸ ਦੇਸ਼ ਚ ਸਿੱਖਾਂ ਨਾਲ ਹੋਰ ਕਨੂੰਨ ਹੋਣ ਦਾ ਪਰਗਟਾਵਾ ਵੀ ਕਰਦਾ ਹੈ, ਉਹਨਾਂ ਕਿਹਾ ਕਿ ਸਿੱਖ ਸੰਗਤਾਂ ਵੱਲੋ ਛੱਬੀ ਲੱਖ ਦਸਤਖਤੀ ਮੁਹਿੰਮ ਨਾਲ ਭਰੇ ਫਾਰਮ ਦੇਸ਼ ਦੇ ਰਾਸ਼ਟਰਪਤੀ ਨੂੰ ਸੌਪੇ ਜਾਣਗੇ ਤਾ ਜੋ ਘੂਕ ਸੁੱਤੀ ਸਰਕਾਰ ਨੂੰ ਇਨਸਾਫ ਲਈ ਜਗਾਇਆ ਜਾ ਸਕੇ.
ਇਸ ਮੌਕੇ ਤੇ ਉਹਨਾਂ ਨਾਲ ਭਾਈ ਪਰਮਜੀਤ ਸਿੰਘ ਧਰਮ ਸਿੰਘ ਵਾਲਾ,ਦਿਲਬਾਗ ਸਿੰਘ ਵਿਰਕ, ਪਰਮਜੀਤ ਸਿੰਘ ਕਲਸੀ, ਗੁਰਬਖਸ਼ ਸਿੰਘ ਸੇਖੋਂ,ਮਨਪ੍ਰੀਤ ਸਿੰਘ ਖਾਲਸਾ,ਗੁਰਨਾਮ ਸਿੰਘ ਸੈਦਾਂ ਰੁਹੈਲਾ,ਮਹਿੰਦਰ ਸਿੰਘ ਸੰਧੂ,ਡਾ ਭਜਨ ਸਿੰਘ ਝੋਕ ਹਰੀ ਹਰ,ਤਰਸੇਮ ਸਿੰਘ ਮੁੱਤੀ ,ਰਣਜੀਤ ਸਿੰਘ ਜੋਸਨ , ਡਾ ਬਲਜੀਤ ਸਿੰਘ ਗੈਦੂਂ , ਡਾ ਜਸਵੰਤ ਸਿੰਘ ਨੰਢਾ , ਡਾ ਵਰਿੰਦਰ ਸਿੰਘ ਪਿੰਕਾ ,ਤਰਸੇਮ ਸਿੰਘ ਗਿੱਲ, ਜਸਵਿੰਦਰ ਸਿੰਘ ਜੱਸਾ ,ਅਮਨਪ੍ਰੀਤ ਸਿੰਘ ਆਦਿ ਆਗੂ ਹਾਜਰ ਸਨ