ਬੈਡਮਿੰਟਨ ਲਵਰਜ਼ ਵਲੋਂ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਟੀਮ ਸਪਾਟਨ ਸਮੈਸ਼ਰ ਜੇਤੂ ਅਤੇ ਵੋਲਕੈਨੋ ਲਾਇੰਸ ਰਹੀ ਉੱਪ ਜੇਤੂ
ਬੈਡਮਿੰਟਨ ਲਵਰਜ਼ ਵਲੋਂ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਟੀਮ ਸਪਾਟਨ ਸਮੈਸ਼ਰ ਜੇਤੂ ਅਤੇ ਵੋਲਕੈਨੋ ਲਾਇੰਸ ਰਹੀ ਉੱਪ ਜੇਤੂ
ਫ਼ਿਰੋਜ਼ਪੁਰ 28 ਨਵੰਬਰ ( ) ਪਹਿਲਾ 4 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸਥਾਨਕ ਸ਼ਹਿਰ ਦੀ ਕ੍ਰਿਸ਼ਨਾ ਇਨਕਲੇਵ, ਮੋਗਾ ਰੋਡ ਵਿਖੇ ਬੈਡਮਿੰਟਨ ਲਵਰਜ਼ ਕਲੱਬ ਵਲੋਂ ਆਯੋਜਿਤ ਕੀਤਾ ਗਿਆ | ਜਿਸ ਦਾ ਉਦਘਾਟਨ ਸ.ਜਸਵੰਤ ਸਿੰਘ ਅਤੇ ਸ. ਬਲਜੀਤ ਸਿੰਘ ਮੁੱਤੀ ਵਲੋਂ ਕੀਤਾ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਮੁੱਤੀ, ਸੁਰਿੰਦਰ ਸਿੰਘ ਗਿੱਲ,ਹਰਿੰਦਰ ਸਿੰਘ ਭੁੱਲਰ, ਮਨਦੀਪ ਸਿੰਘ, ਤਾਰਕ ਨਾਰੰਗ, ਸਰਵਜੋਤ ਸਿੰਘ ਮੁੱਤੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੁੱਲ 4 ਟੀਮਾਂ ਸਪਾਟਨ ਸਮੈਸ਼ਰ,ਵੋਲਕੈਨੋ ਲਾਇੰਸ, ਬਲੈਕ ਟਾਈਟਨ ਅਤੇ ਟਰਨੈਡੋ ਈਗਲ ਨੇ ਭਾਗ ਲਿਆ ਅਤੇ ਹਰੇਕ ਟੀਮ ਵਿੱਚ 6-6 ਖਿਡਾਰੀਆਂ ਨੇ ਹਿੱਸਾ ਲਿਆ |
ਇਸ ਵਿੱਚ 18 ਡਬਲ ਅਤੇ 9 ਸਿੰਗਲ ਮੈਚ ਖੇਡੇ ਗਏ | ਟੂਰਨਾਮੈਂਟ ਦੇ ਰੌਚਕ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੈਚ ਟੀਮ ਸਪਾਟਨ ਸਮੈਸ਼ਰ ਅਤੇ ਵੋਲਕੈਨੋ ਲਾਇੰਸ ਵਿੱਚ ਖੇਡਿਆ ਗਿਆ ਅਤੇ ਇਸ ਵਿੱਚ ਟੀਮ ਸਪਾਟਨ ਸਮੈਸ਼ਰ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੇਤੂ ਅਤੇ ਵੋਲਕੈਨੋ ਲਾਇੰਸ ਰਹੀ ਉੱਪ ਜੇਤੂ ਰਹੀ | ਅੰਤ ਵਿੱਚ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ |
ਅੰਤ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਸ. ਜਸਵੰਤ ਸਿੰਘ ਖਾਲਸਾ ਅਤੇ ਸ. ਬਲਜੀਤ ਸਿੰਘ ਮੁੱਤੀ ਵਲੋਂ ਟੂਰਨਾਮੈਂਟ ਦੌਰਾਨ ਖੇਡ ਭਾਵਨਾ ਬਣਾ ਕੇ ਲੈ ਵਧਾਈ ਦਿੱਤੀ|ਉਹਨਾਂ ਦੱਸਿਆ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਮਿਲਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ |
ਉਹਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣ ਕਿਉਂਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਹਨਾਂ ਵਲੋਂ ਵਿਸੇਸ਼ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ |ਇਸ ਮੌਕੇ ਟੀ. ਆਰ. ਇੰਟਰਪ੍ਰਾਈਜ਼ਜ਼ ( ਸੈਮਸੰਗ) ਦੇ ਦੀਪਕ ਜੈਨ ਜੀ ਵਲੋਂ ਖਿਡਾਰੀਆਂ ਦੇ ਹੌਸਲਾ ਵਧਾਉਣ ਲਈ ਵਿਸੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਟੂਰਨਾਮੈਂਟ ਵਿੱਚ ਸਪਾਰਟਨ ਸਮੈਸ਼ਜ਼: ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਸਰਬਜੋਤ ਸਿੰਘ, ਜਸਵੰਤ ਸੈਣੀ, ਕਪਿਲ, ਮਨਜੀਤ ਰੋਮਾਣਾ, ਵੋਲਕਾਨੋ ਲਾਇਨਜ਼: ਰਣਜੀਤ ਸਿੰਘ ਸਿੱਧੂ, ਸਰਬਜੀਤ ਸਿੰਘ ਭਾਵੜਾ, ਅੰਮ੍ਰਿਤਪਾਲ ਸਿੰਘ ਬਰਾੜ, ਹਰਿੰਦਰ ਭੁੱਲਰ, ਗੁਰਜੀਤ ਸੋਢੀ, ਸੁਭਾਸ਼ ਕੁਮਾਰ, ਟੋਰਨਾਡੋ ਈਗਲਜ਼: ਰਣਜੀਤ ਸਿੰਘ ਖਾਲਸਾ, ਤਾਰਿਕ ਨਾਰੰਗ, ਮੇਹਰਦੀਪ ਸਿੰਘ, ਜਸਪ੍ਰੀਤ ਸਿੰਘ ਸੈਣੀ, ਸੰਦੀਪ ਚੌਧਰੀ, ਵਿਨੋਦ ਗੁਪਤਾ, ਬਲੈਕ ਟਾਈਟਨਜ਼: ਜਸਪ੍ਰੀਤ ਪੁਰੀ, ਮਹਿੰਦਰ ਸ਼ੈਲੀ, ਤਲਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਜੀਤ ਸਿੰਘ ਸਿੱਧੂ, ਪਾਰਸ ਖੁੱਲਰ,ਸ਼ਮਸ਼ੇਰ ਸਿੰਘ ਅਤੇ ਸੁਨੀਲ ਕੁਮਾਰ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿੱਚ ਕਲੋਨੀ ਨਿਵਾਸੀਆਂ ਸ.ਜਸਵੰਤ ਸਿੰਘ, ਕਿਸ਼ੋਰ ਕੁਮਾਰ, ਰਾਹੁਲ ਚੋਪੜਾ ਵਲੋਂ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ |