ਬੈਂਕ ਤੋਂ ਤਨਖਾਹ ਨਾ ਮਿਲਣ ਕਾਰਨ ਕਰਮਚਾਰੀਆਂ ਵਿਚ ਰੋਸ
ਫਾਜ਼ਿਲਕਾ, 6 ਜਨਵਰੀ (ਵਿਨੀਤ ਅਰੋੜਾ): ਸਮੂਹ ਕਰਮਚਾਰੀ ਯੂਨੀਅਨਾਂ ਦੀ ਸਬ ਡਵਿਜ਼ਨ ਖੂਈਖੇੜਾ ਵਿਚ ਇੱਕ ਮੀਟਿੰਗ ਹੋਈ। ਜਿਸ ਵਿਚ ਐਸਬੀਆਈ ਖੂਈਖੇੜਾ ਸ਼ਾਖਾ ਦੇ ਮੈਨੇਜ਼ਰ ਦੇ ਰਵਈਏ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਕਰਮਚਾਰੀ ਯੂਨੀਅਨਾਂ ਦੇ ਆਗੂ ਰਾਮ ਕ੍ਰਿਸ਼ਨ, ਮੁੰਸ਼ੀ ਰਾਮ, ਚਰਨਜੀਤ ਸਿੰਘ, ਮੋਹਨ ਸਿੰਘ, ਮਲਕੀਤ ਸਿੰਘ, ਦਲੀਪ ਕੁਮਾਰ, ਪਰਮਜੀਤ ਸਿੰਘ, ਕੁੰਦਨ ਲਾਲ, ਬਲਜੀਤ ਸਿੰਘ, ਗੁਰਬਾਜ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ 2 ਜਨਵਰੀ 2017 ਨੂੰ ਬੈਂਕ ਮੈਨੇਜ਼ਰ ਨੇ ਯੂਨੀਅਨਾਂ ਨੂੰ ਭਰੋਸਾ ਦੁਆਇਆ ਸੀ ਕਿ ਦੁਪਹਿਰ ਤੋਂ ਬਾਅਦ 4 ਵਜੇ ਸਾਰਿਆਂ ਕਰਮਚਾਰੀਆਂ ਨੂੰ ਤਨਖਾਹ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦੋਂ ਕਰਮਚਾਰੀ ਸ਼ਾਮ 4 ਵਜੇ ਬੈਂਕ ਦੇ ਬਾਹਰ ਖੜ੍ਹੇ ਸਨ ਤਾਂ ਉਨ੍ਹਾਂ ਨੂੰ ਅੰਦਰ ਬਲਾਕੇ ਤਿੰਨ ਕਾਊਂਟਰ ਲਗਾ ਦਿੱਤੇ ਅਤੇ ਸਿਰਫ਼ 4 ਕਰਮਚਾਰੀਆਂ ਨੂੰ ਤਨਖਾਹ ਦੇ ਕੇ ਕੈਸ਼ੀਅਰ ਵੱਲੋਂ ਕਿਹਾ ਗਿਆ ਕਿ ਕੈਸ਼ ਖ਼ਤਮ ਹੈ। ਜਿਸਤੋਂ ਬਾਅਦ ਬੈਂਕ ਮੈਨੇਜ਼ਰ ਵੱਲੋਂ ਅਖੌਤੀ ਰੂਪ ਨਾਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਲਗਭਗ ਇੱਕ ਹਫ਼ਤਾ ਬੀਤਣ ਵਾਲਾ ਹੈ ਪਰ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ। ਜਿਸ ਕਾਰਨ ਪਾਵਰਕਾਮ ਦਾ ਕੰਮ ਵੀ ਪ੍ਰਭਾਵਤ ਹੁੰਦਾ ਹੈ।
ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਆਰਬੀਆਈ ਦੀਆਂ ਹਦਾਇਤਾਂ ਦੇ ਮੁਤਾਬਕ ਕਰਮਚਾਰੀਆਂ ਨੂੰ ਸਮੇਂ ਤੇ ਤਨਖਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀਆਂ ਦੀ ਸਮਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ 11 ਜਨਵਰੀ 2017 ਨੂੰ ਖੂਈਖੇੜਾ ਦ ਐਸਬੀਆਈ ਬੈਂਕ ਦੇ ਸਾਮਹਣੇ ਧਰਨਾ ਦੇਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।