Ferozepur News

ਬੇਰੁਜ਼ਗਾਰ ਮੁਟਿਆਰਾਂ ਦੀ ਜਿੰਦਗੀ ਵਿਚ ਨਵੀਂ ਸਵੇਰ ਲਿਆਵੇਗੀ ਸਿਖਲਾਈ—ਖਰਬੰਦਾ • ਨਿਟਕੋਨ ਵੱਲੋਂ ਬੀ.ਏ.ਡੀ.ਪੀ ਰਾਹੀ 88 ਲੜਕੀਆਂ ਨੂੰ ਕਰਵਾਈ ਜਾ ਰਹੀ ਹੈ ਐਡਵਾਂਸ ਟੈਕਨੋਲਜੀ ਆਫ਼ ਕਟਿੰਗ ਐਂਡ ਟੇਲਰਿੰਗ ਦੀ ਟ੍ਰੇਨਿੰਗ • ਕੰਪਨੀਆਂ ਵੱਲੋਂ ਕੱਚਾ ਮਾਲ ਦੇ ਕੇ ਤਿਆਰ ਸਮਾਨ ਦਾ ਵਾਜਬ ਮਿਹਨਤਾਨਾ ਦਿੱਤਾ ਜਾਵੇਗਾ

DSC05383
ਫ਼ਿਰੋਜ਼ਪੁਰ 27 ਫਰਵਰੀ ( ਤਿਵਾੜੀ) ਨਾਰਥ ਇੰਡੀਆ ਟੈਕਨੀਕਲ ਕੰਨਟਲਟਂੈਸੀ ਆਰਗੇਨਾਈਜ਼ੇਸ਼ਨ ਲਿਮਟਿਡ (ਨਿਟਕੋਨ) ਵੱਲੋਂ ਸਰਹੱਦੀ ਜ਼ਿਲੇ• ਫ਼ਿਰੋਜ਼ਪੁਰ ਦੀਆਂ ਬੇਰੁਜਗਾਰ ਲੜਕੀਆਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਦਿੱਤੀ ਜਾ ਰਹੀ ਕਿੱਤਾ-ਮੁੱਖੀ ਟਰੇਨਿੰਗ ਇਨ•ਾਂ ਲੜਕੀਆਂ ਦੀ ਜ਼ਿੰਦਗੀ ਵਿਚ ਨਵੀਂ ਰੌਸ਼ਨੀ ਲੈ ਕੇ ਆਵੇਗੀ। ਸਰਕਾਰੀ ਆਈ.ਟੀ.ਆਈ ਲੜਕੀਆਂ ਵਿਖੇ ਨਿਟਕੋਨ ਵੱਲੋਂ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਟ੍ਰੇਨਿੰਗ ਵਿਚ ਜ਼ਿਲੇ• ਦੀਆਂ 88 ਲੜਕੀਆਂ ਐਡਵਾਂਸ ਟੈਕਨੋਲਜੀ ਆਫ਼ ਕਟਿੰਗ ਅਤੇ ਟੇਲਰਿੰਗ ਦੀ ਟ੍ਰੇਨਿੰਗ ਕਰ ਰਹੀਆਂ ਹਨ। ਇਹ ਟ੍ਰੇਨਿੰਗ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਰਾਹੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਜ਼ਿਲੇ• ਦੇ ਨੌਜਵਾਨ ਲੜਕੇ ਲੜਕੀਆਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਪਿਛਲੇ ਦਿਨੀਂ ਜ਼ਿਲ•ਾ ਪੱਧਰ ਦਾ ਰੁਜ਼ਗਾਰ ਮੇਲਾ ਲਗਾਇਆ ਗਿਆ ਸੀ। ਹੁਣ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਰਕਾਰੀ ਆਈ.ਟੀ.ਆਈ ਵਿਖੇ 88 ਲੜਕੀਆਂ ਨੂੰ ਐਡਵਾਂਸ ਟੈਕਨਾਲੋਜੀ ਆਫ਼ ਕਟਿੰਗ ਐਂਡ ਟੇਲਰਿੰਗ ਦੀ 75 ਦਿਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਲੜਕੀਆਂ ਇਹ ਟ੍ਰੇਨਿੰਗ 44-44 ਦੇ ਦੋ ਬੈਂਚਾਂ ਵਿਚ ਕਰ ਰਹੀਆਂ ਹਨ। ਉਨ•ਾਂ ਦੱਸਿਆ ਕਿ ਅੱਜ ਤੱਕ ਇਨ•ਾਂ ਲੜਕੀਆਂ ਨੇ ਟ੍ਰੇਨਿੰਗ ਦੀ ਤੀਜੀ ਸਟੇਜ ਕਰ ਲਈ ਹੈ ਤੇ ਟ੍ਰੇਨਿੰਗ ਨੂੰ ਅਜੇ 45 ਦਿਨ ਹੋਏ ਹਨ ਤੇ 75 ਦਿਨ ਵਿਚ ਇਹ ਲੜਕੀਆਂ ਚੌਥੇ ਤੇ ਆਖ਼ਰੀ ਸਟੇਜ ਤੱਕ ਟ੍ਰੇਨਿੰਗ ਪ੍ਰਾਪਤ ਕਰਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਕਾਬਲ ਹੋਣਗੀਆਂ। ਉਨ•ਾਂ ਕਿਹਾ ਕਿ ਲੜਕੀਆਂ ਨੂੰ ਟ੍ਰੇਨਿੰਗ ਅਤਿ ਆਧੁਨਿਕ ਤੇ ਮਹਿੰਗੀਆਂ ਮਸ਼ੀਨਾਂ ਤੇ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀ.ਖਰਬੰਦਾ ਨੇ ਲੜਕੀਆਂ ਦੀ ਟ੍ਰੇਨਿੰਗ ਦਾ ਜਾਇਜ਼ਾ ਲੈਣ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਇਨ•ਾਂ ਲੜਕੀਆਂ ਦੇ ਰੁਜ਼ਗਾਰ ਸ਼ੁਰੂ ਕਰਨ ਲਈ ਨਿਟਕੋਨ ਵੱਲੋਂ ਬੈਂਕਾਂ ਤੋ ਘੱਟ ਵਿਆਜ ਤੇ ਕਰਜ਼ੇ ਦਾ ਪ੍ਰਬੰਧ ਹੋਵੇਗਾ ਅਤੇ ਇਨ•ਾਂ ਨੂੰ ਲੁਧਿਆਣੇ ਦੀਆਂ ਫ਼ਰਮਾਂ ਵੱਲੋਂ ਕੱਚਾ ਮਾਲ ਸਪਲਾਈ ਕੀਤਾ ਜਾਵੇਗਾ ਤੇ ਤਿਆਰ ਪ੍ਰਾਡਕਟ ਦਾ ਯੋਗ ਮਿਹਨਤਾਨਾ ਵੀ ਦਿੱਤਾ ਜਾਵੇਗਾ। ਉਨ•ਾਂ  ਕਿਹਾ ਕਿ ਇਸ ਸਬੰਧੀ ਕਈ ਕੰਪਨੀਆਂ ਨਾਲ ਸਮਝੌਤੇ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣਾ ਰੁਜ਼ਗਾਰ ਸ਼ੁਰੂ ਕਰਨ  ਉਪਰੰਤ ਇਨ•ਾਂ ਲੜਕੀਆਂ ਦੀ ਜਿੰਦਗੀ ਵਿਚ ਨਵੀਂ ਸਵੇਰ ਦੀ ਸ਼ੁਰੂਆਤ ਹੋਵੇਗੀ ਤੇ ਉਹ ਵਿੱਤੀ ਤੌਰ ਤੇ ਮਜ਼ਬੂਤ ਹੋਣਗੀਆਂ ਤੇ ਸਮਾਜ ਵਿਚ ਉਨ•ਾਂ ਦਾ ਰੁਤਬਾ ਵੀ ਵਧੇਗਾ। ਇਸ ਮੌਕੇ ਡਿਪਟੀ ਈ.ਐਸ.ਏ ਅਸ਼ੋਕ ਚਟਾਨੀ, ਸ੍ਰੀ ਸਜੀਵ ਮੈਨੀ, ਵਿਜੇ ਅਰੋੜਾ ਏ.ਜੀ.ਐਮ ਨਿਟਕੋਮ ਵੀ ਹਾਜਰ ਸਨ।

 

Related Articles

Back to top button