Ferozepur News

“ਬੇਟੀ ਬਚਾਓ ਬੇਟੀ ਪੜ•ਾਓ” ਮੁਹਿੰਮ ਤਹਿਤ ਵਿਸ਼ਾਲ ਸਮਾਗਮ ਆਯੋਜਿਤ

jasleenਫਿਰੋਜ਼ਪੁਰ 11 ਮਾਰਚ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜੀ: ਡੀ.ਪੀ.ਐਸ ਖਰਬੰਦਾ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ “ਬੇਟੀ ਬਚਾਓ ਬੇਟੀ ਪੜ•ਾਓ” ਮੁਹਿੰਮ ਤਹਿਤ ਬਲਾਕ ਪੱਧਰੀ ਵਿਸ਼ਾਲ ਸਮਾਗਮ ਅਤੇ ਸੈਮੀਨਾਰ ਸਥਾਨਕ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਵਿਖੇ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ (ਜਨ:) ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ, ਸਮਾਗਮ ਦੀ ਪ੍ਰਧਾਨਗੀ ਡੀ.ਈ.ਓ (ਸਕੈ:) ਸ੍ਰ.ਜਗਸੀਰ ਸਿੰਘ ਨੇ ਕੀਤੀ ਅਤੇ ਡੀ.ਈ.ਓ (ਐਲ:ਸਿ) ਦਰਸ਼ਨ ਸਿੰਘ ਕਟਾਰੀਆ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਇਸ ਮੌਕੇ ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ (ਜਨਰਲ) ਨੇ  ਆਪਣੀ ਪ੍ਰਧਾਨਗੀ ਭਾਸ਼ਨ ਵਿਚ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਦਿਹਾ ਕਿ ਅੱਜ ਬੇਟੀ ਨੂੰ ਭਰੂਣ ਹੱਤਿਆ ਤੋ ਬਚਾਉਣਾ ਜਰੂਰੀ ਹੈ ਉਥੇ ਬੇਟੀ ਨੂੰ ਪੜਾਉਣਾ ਸਮੇਂ ਦੀ ਸਭ ਤੋ ਵੱਡੀ ਜਰੂਰਤ ਹੈ। ਕਿਉਂਕਿ ਸਿੱਖਿਅਤ ਬੇਟੀ ਹੋਣ ਦੇ ਨਾਲ ਹੀ ਅਨੇਕਾ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਸਕੂਲ ਪਿੰ੍ਰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਬੇਟੀ ਬਚਾਓ ਮੁਹਿੰਮ ਦੀ ਮਹੱਤਤਾ ਪ੍ਰਤੀ ਚਾਨਣਾ ਪਾਇਆ। ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਡਾ.ਰਮੇਸ਼ਵਰ ਸਿੰਘ ਨੇ ਇਸ ਵਿਸ਼ੇ ਉਪਰ ਵਿਸਤਾਰ ਸਹਿਤ ਬੋਲਦਿਆਂ ਇਸ ਪ੍ਰਤੀ ਸੰਜੀਦਗੀ ਨਾਲ ਸੋਚਣ ਦਾ ਸਮਾ ਹੈ ਅਤੇ ਸਮਾਜ ਦੇ ਹਰ ਅੰਗ ਦੀ ਕੰਨਿਆ ਭਰੂਣ ਹੱਤਿਆ ਰੋਕਣਾ ਮੁੱਢਲੀ ਜਿੰਮੇਵਾਰੀ ਬਣਦੀ ਹੈ। ਉਨ•ਾਂ ਕਿਹਾ ਕਿ ਦਾਜ ਦੀ ਬਿਮਾਰੀ ਅਤੇ ਫੋਕੀ ਇੱਜ਼ਤ ਦੀ ਖਾਤਰ ਹੀ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਮੌਕੇ ਸਕੂਲ ਅਧਿਆਪਕਾ ਹਰਲੀਨ ਕੋਰ ਅਤੇ ਮੋਨਿਕਾ ਰਾਣੀ ਦੀ ਅਗਵਾਈ ਵਿਚ ਤਿਆਰ ਸਭਿਆਚਾਰਕ ਪ੍ਰੋਗਰਾਮ ਵਿਚ ਸਕਿੱਟ, ਕਵਿਤਾਵਾਂ ਅਤੇ ਗੀਤ ਰਾਹੀ ਇਸ ਸਮਾਜਿਕ ਬਰਾਈ ਪ੍ਰਤੀ ਸੰਜੀਦਾ ਹੇ ਕੇ ਸੋਚਣ ਲਈ ਮਜਬੂਰ ਕੀਤਾ। ਇਸ ਮੌਕੇ ਗੁਰਚਰਨ ਸਿੰਘ ਪਿੰ੍ਰਸੀਪਲ, ਦਰਸ਼ਨ ਲਾਲ ਸ਼ਰਮਾ, ਕੰਵਲਜੀਤ ਸਿੰਘ, ਹਰਮੇਲ ਸਿੰਘ, ਰਾਜਪਾਲ ਕੌਰ, ਅਮਨਪ੍ਰੀਤ ਕੋਰ, ਸੁਨੀਤਾ ਕੋਰ, ਸੁਰਜੀਤ ਸਿੰਘ, ਆਈ.ਸੀ.ਟੀ ਕੋਆਰਡੀਨੇਟਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

Related Articles

Back to top button