ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਸੁਰਜੀਤ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਮੱਲਵਾਲ ਵਿਖੇ ਸਮਾਗਮ ਆਯੋਜਿਤ
ਫਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ) ਬੇਟੀ ਬਚਾਓ ਬੇਟੀ ਪੜਾਓ 'ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਕ ਸਮਾਗਮ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਚਾਰ ਦੇ ਵਿਭਾਗ ਵੱਲੋਂ ਸੁਰਜੀਤ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਮੱਲਵਾਲ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਲਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ•ਾਂ ਕਿਹਾ ਕਿ ਸਾਰੇ ਧਰਮ ਲੜਕੀਆਂ ਅਤੇ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਸੰਦੇਸ਼ ਦਿੰਦੇ ਹਨ ਪਰ ਸਾਡੇ ਸਮਾਜ ਵਿਚ ਕੰਨਿਆਂ ਭਰੂਣ ਹੱਤਿਆ ਵਰਗੀ ਬਿਮਾਰੀ ਵੱਡਾ ਕਲੰਕ ਹੈ, ਜਿਸ ਨੂੰ ਜੜ• ਤੋਂ ਖਤਮ ਕਰਨ ਦਾ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ। ਉਨ•ਾਂ ਜਿਲ•ਾ ਪ੍ਰਸ਼ਾਸਨ ਵੱਲੋਂ ਕੰਨਿਆਂ ਭਰੂਣ ਹੱਤਿਆ ਖਿਲਾਫ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ਦੀ ਪ੍ਰਸੰਸਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਇਸ ਕੁਰੀਤੀ ਨੂੰ ਖਤਮ ਕਰਨ ਵਿਚ ਸਹਿਯੋਗ ਦੇਣ। ਇਸ ਮੌਕੇ ਡਾ.ਨੀਰਜਾ ਤਲਵਾੜ ਨੇ ਕਿਹਾ ਕਿ ਸਾਨੂੰ ਪੈਸੇ ਨੂੰ ਸੰਭਾਲਣ ਦੀ ਬਜਾਏ ਆਪਣੀ ਧੀ ਦੀ ਸਿੱਖਿਆ 'ਤੇ ਪੈਸੇ ਖਰਚ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਡਾ ਰਾਕੇਸ਼ ਅਤੇ ਸ.ਸਰਬਜੀਤ ਸਿੰਘ ਬੇਦੀ ਯੁਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨੇ ਕਿਹਾ ਕਿ ਸਾਰੇ ਧਰਮ ਲੜਕੀਆਂ ਅਤੇ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਸੰਦੇਸ਼ ਦਿੰਦੇ ਹਨ ਪਰ ਸਾਡੇ ਸਮਾਜ ਵਿਚ ਕੰਨਿਆਂ ਭਰੂਣ ਹੱਤਿਆ ਵਰਗੀ ਬਿਮਾਰੀ ਵੱਡਾ ਕਲੰਕ ਹੈ, ਜਿਸ ਨੂੰ ਜੜ• ਤੋਂ ਖਤਮ ਕਰਨ ਦਾ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ। ਉਨ•ਾਂ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਬੇਟੀ ਨੂੰ ਭਰੂਣ ਹੱਤਿਆ ਤੋ ਬਚਾਉਣਾ ਜਰੂਰੀ ਹੈ ਉਥੇ ਬੇਟੀ ਨੂੰ ਪੜਾਉਣਾ ਸਮੇਂ ਦੀ ਸਭ ਤੋ ਵੱਡੀ ਜਰੂਰਤ ਹੈ। ਕਿਉਂਕਿ ਸਿੱਖਿਅਤ ਬੇਟੀ ਹੋਣ ਦੇ ਨਾਲ ਹੀ ਅਨੇਕਾ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਸ੍ਰੀਮਤੀ. ਰਜਿੰਦਰ ਸੁੱਚ ਨੇ ਮਾਦਾ ਭਰੂਣ ਹੱਤਿਆ ਦੇ ਵਿਸ਼ੇ ਉਪਰ ਵਿਸਤਾਰ ਸਹਿਤ ਬੋਲਦਿਆਂ ਕਿਹਾ ਕਿ ਇਸ ਪ੍ਰਤੀ ਸੰਜੀਦਗੀ ਨਾਲ ਸੋਚਣ ਦਾ ਸਮਾ ਹੈ ਅਤੇ ਸਮਾਜ ਦੇ ਹਰ ਅੰਗ ਦੀ ਕੰਨਿਆ ਭਰੂਣ ਹੱਤਿਆ ਰੋਕਣਾ ਮੁੱਢਲੀ ਜਿੰਮੇਵਾਰੀ ਬਣਦੀ ਹੈ। ਇਸ ਮੌਕੇ ਗੀਤ ਅਤੇ ਨਾਟਕ ਵਿਭਾਗ ਚੰਡੀਗੜ• ਤੋਂ ਆਈ ਟੀਮ ਵੱਲੋਂ ਸਾਗਰ ਮੈਜੀਕ ਸੋਅ ਅਤੇ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਨਾਟਕ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਮੱਲਵਾਲ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਵਿਸ਼ਾਲ ਰੈਲੀ ਕੱਢੀ ਗਈ। ਇਸ ਮੌਕੇ ਪੀ.ਸੀ.ਕੁਮਾਰ ਸ੍ਰੀ ਉਮ ਪ੍ਰਕਾਸ ਅਰੋੜਾ, ਆਸ਼ਾ ਵਰਕਰਜ਼ ਅਤੇ ਵੱਖ ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਹਾਜਰ ਸਨ।