ਬਾਲ ਭਲਾਈ ਕੌਂਸਲ ਫਿਰੋਜਪੌਰ ਵੱਲੋਂ ਜਿਲੇ ਲੈਵਲ ਦਾ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ
ਬਾਲ ਭਲਾਈ ਕੌਂਸਲ ਫਿਰੋਜਪੌਰ ਵੱਲੋਂ ਜਿਲੇ ਲੈਵਲ ਦਾ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ
ਫਿਰੋਜ਼ਪੁਰ, ਨਵੰਬਰ 11, 2024: ਅੱਜ ਬਾਲ ਭਲਾਈ ਕੌਂਸਲ ਵੱਲੋਂ ਜਿਲੇ ਲੈਵਲ ਦਾ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ । ਜੋ ਕਿ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਮਨੀਲਾ ਅਰੋੜਾ ਜੀ , ਉਪ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਡਾਕਟਰ ਸਤਿੰਦਰ ਸਿੰਘ ਜੀ , ਸਰਦਾਰ ਲਖਵਿੰਦਰ ਸਿੰਘ ਰੈਡ ਕਰੌਸ ਸੈਕਟਰੀ ਸ੍ਰੀ ਅਸ਼ੋਕ ਬਹਿਲ ਜੀ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ ।
ਇਸ ਵਿੱਚ ਤਕਰੀਬਨ 70 ਵਿਦਿਆਰਥੀਆਂ ਨੇ ਭਾਗ ਲਿਆ । ਇਸ ਕੰਪੀਟੀਸ਼ਨ ਨੂੰ ਚਾਰ ਕੈਟੇਗਰੀ ਦੇ ਵਿੱਚ ਵੰਡਿਆ ਗਿਆ ਸੀ । ਜਿਸ ਵਿੱਚ ਯੈਲੋ ਕੈਟੇਗਰੀ , ਵਾਈਟ ਕੈਟੇਗਰੀ , ਰੈਡ ਕੈਟੇਗਰੀ ਅਤੇ ਹੈਂਡੀਕੈਪਡ ਬੱਚਿਆਂ ਦੀ ਸਪੈਸ਼ਲ ਕੈਟੀਗਰੀ ਸ਼ਾਮਿਲ ਸੀ । ਜਿਸ ਵਿੱਚ ਵਾਈਟ ਕੈਟੇਗਰੀ ਵਿੱਚ ਸਭ ਨਾਲ ਪਹਿਲੇ ਸਥਾਨ ਤੇ ਹੀਰੋ ਹਾਰਟ ਪਬਲਿਕ ਸਕੂਲ ਮਖੂ ਨੇ ਪ੍ਰਾਪਤ ਕੀਤਾ ।
ਦੂਜੇ ਸਥਾਨ ਤੇ ਬਾਰੇ ਕਿ ਸੀਨੀਅਰ ਸੈਕੈਂਡਰੀ ਸਕੂਲ ਰਿਹਾ। ਤੀਜੇ ਸਥਾਨ ਤੇ ਮਨੋਰ ਲਾਲ ਸੀਨੀਅਰ ਸੈਕੈਂਡਰੀ ਸਕੂਲ ਦਾ ਵਿਦਿਆਰਥੀ ਰਿਹਾ । ਜੇਤੂ ਵਿਦਿਆਰਥੀ ਅੱਗੇ 12 ਨਵੰਬਰ 2024 ਨੂੰ ਜਲੰਧਰ ਰੈਡੀਕਲਸ ਭਵਨ ਵਿੱਚ ਗਏ ਸਟੇਟ ਲੈਵਲ ਦੇ ਕੰਪੀਟੀਸ਼ਨ ਲਈ ਪਾਰਟੀਸਪੇਟ ਕਰਾਂਗੇ ।
ਇਸ ਕੰਪਟੀਸ਼ਨ ਨੂੰ ਨੇਪਰੇ ਚੜਾਉਣ ਲਈ ਖਾਸ ਸਹਿਯੋਗ ਸ੍ਰੀ ਮਤੀ ਸ਼ਿਵਾਨੀ ਸੇਠੀ , ਸਰਦਾਰ ਗੁਰਚਰਨ ਸਿੰਘ , ਸ਼੍ਰੀ ਮਤੀ ਮੀਨਾ ਕੁਮਾਰੀ , ਲੈਕਚਰਾਰ ਨਿਤੀਮਾ , ਲੈਕਚਰਾਰ ਸੁਖਦੀਪ ਕੌਰ , ਲੈਕਚਰਾਰ ਜਸਬੀਰ ਕੌਰ, ਹਿੰਦੀ ਮਾਸਟਰ ਰਜੀਵ ਹਾਂਡਾ , ਲੈਕਚਰਾਰ ਜਸਵਿੰਦਰ ਕੌਰ , ਵੱਲੋਂ ਦਿੱਤਾ ਗਿਆ ।