ਬਾਬਾ ਸ਼ਹਾਬਦੀਨ ਦੇ ਮੇਲੇ ਤੇ ਲਾਈਆਂ ਸੰਧੂ ਸੁਰਜੀਤ ਨੇ ਰੌਣਕਾਂ
ਪਿੰਡ ਦੇ ਵਿਚਾਲੇ ਚੌਕੀਆ ਗੀਤ ਸਰੋਤਿਆਂ ਨੇ ਵਾਰ ਵਾਰ ਸੁਣਿਆ
ਬਾਬਾ ਸ਼ਹਾਬਦੀਨ ਦੇ ਮੇਲੇ ਤੇ ਲਾਈਆਂ ਸੰਧੂ ਸੁਰਜੀਤ ਨੇ ਰੌਣਕਾਂ
ਪਿੰਡ ਦੇ ਵਿਚਾਲੇ ਚੌਕੀਆ ਗੀਤ ਸਰੋਤਿਆਂ ਨੇ ਵਾਰ ਵਾਰ ਸੁਣਿਆ
ਫਿਰੋਜ਼ਪੁਰ, 22.8.2023: ਫਿਰੋਜਪੁਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਆਰਿਫ ਕੇ ਵਿਖੇ ਬਾਬਾ ਸ਼ਹਾਬਦੀਨ ਦੀ ਦਰਗਾਹ ਤੇ ਪਿੰਡ ਵਾਸੀਆਂ ਵੱਲੋਂ ਮੇਲਾ ਕਰਵਾਇਆ ਗਿਆ। ਇਹ ਮੇਲਾ ਮੇਲਾ ਕਮੇਟੀ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ। ਹਰ ਸਾਲ ਲੋਕ ਗਾਇਕਾਂ ਤੋਂ ਅਖਾੜਾ ਲਗਵਾਇਆ ਜਾਂਦਾ ਹੈ।ਸ਼ਾਮ ਨੂੰ ਕਬੱਡੀ ਦੇ ਮੈਚ ਕਰਵਾਏ ਜਾਂਦੇ ਹਨ। ਇਸ ਵਾਰ ਮੇਲੇ ਦੀ ਸ਼ਾਨ ਪੰਜਾਬੀ ਲੋਕ ਗਾਇਕ ਸੰਧੂ ਸੁਰਜੀਤ ਬਣੇ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸਾਥ ਪੰਜਾਬੀ ਲੋਕ ਗਾਇਕਾ ਨਵਨੀਤ ਮਾਨ ਨੇ ਦਿੱਤਾ। ਸੰਧੂ ਸੁਰਜੀਤ ਨੇ ਇੱਕ ਧਾਰਮਿਕ ਗੀਤ ਤੋਂ ਸਟੇਜ ਸ਼ੁਰੂ ਕੀਤੀ। ਇਸ ਤੋ ਬਾਅਦ ਜੱਟ ਪੁੱਠਿਆਂ ਕੰਮਾਂ ਦਾ ਸ਼ੌਕੀ, ਸਰਪੰਚੀ ਜਿੱਤੀਆ, ਚੋਟ ਤੇਰੇ ਤੇ ਦਰਦ ਮੇਰੇ, ਦੋਗਾਣਾ ਗੀਤ , ਦੇਕੇ ਪੱਚੀਆਂ ਰੁਪਈਆਂ ਵਾਲੀ ਗਾਨੀ, ਹਾਲ ਵੇ ਰੱਬਾ, ਮਿਰਜਾ ਅਤੇ ਹੋਰ ਅਨੇਕਾਂ ਸੱਭਿਆਚਾਰਕ ਗੀਤ ਗਾ ਕੇ ਸਰੋਤਿਆਂ ਤੋਂ ਵਾਹਵਾ ਖੱਟੀ। ਇਸ ਮੌਕੇ ਵਾਇਸ ਆਫ ਪੰਜਾਬ ਆਨੰਤਪਾਲ ਬਿੱਲਾ ਨੇ ਵੀ ਦੋ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ।ਪ੍ਰਬੰਧਕੀ ਕਮੇਟੀ ਵਿੱਚ ਗੁਰਦੇਵ ਸਿੰਘ, ਕਿਰਪਾਲ ਸਿੰਘ, ਤਰਸੇਮ ਸਿੰਘ, ਮਾਸਟਰ ਅਤਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਗੁਰਜੀਤ ਸੋਨਾ, ਗੁਰਭਿੰਦਰ ਸਿੰਘ, ਗੁਰਪ੍ਰੀਤ, ਮਨਪ੍ਰੀਤ, ਲਵਪ੍ਰੀਤ, ਹਰਮਨ, ਰਾਜਬੀਰ ਸਿੰਘ, ਗੁਰਪ੍ਰੀਤ ਗੋਪੀ, ਸੁਖਜਿੰਦਰ ਸਿੰਘ ਅਤੇ ਨਗਰ ਨਿਵਾਸੀਆਂ ਨੇ ਮੇਲੇ ਵਿੱਚ ਆਈਆਂ ਸੰਗਤਾਂ ਦੀ ਚਾਹ ਪਾਣੀ ਦੀ ਸੇਵਾ ਕੀਤੀ। ਪਵਨ ਸ਼ਰਮਾਂ ਸੁੱਖਣ ਵਾਲਾ ਨੇ ਸਟੇਜ ਸਕੱਤਰ ਵਜੋਂ ਭੂਮਿਕਾ ਨਿਭਾਈ। ਇਸ ਤੋ ਇਲਾਵਾ ਸਿੰਗਰ ਰਣਜੀਤ ਰਾਣਾ ਅਤੇ ਬੋਹੜ ਗਿੱਲ ਮਾਅਣਾ ਵਾਲੀਆ ਨੇ ਵੀ ਗੀਤ ਗਾ ਕੇ ਹਾਜ਼ਰੀ ਲਵਾਈ । ਇਸ ਮੌਕੇ ਸੰਧੂ ਸੁਰਜੀਤ ਤੇ ਗਾਇਕਾ ਨਵਨੀਤ ਮਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੀ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਨਾਮਵਾਰ ਗੀਤਕਾਰ ਗਿੱਲ ਗੁਲਾਮੀ ਵਾਲਾ ਉਚੇਚੇ ਤੌਰ ’ਤੇ ਪਹੁੰਚੇ।
ਬਾਬਾ ਸ਼ਹਾਬਦੀਨ ਦੇ ਮੇਲੇ ਤੇ ਸੰਧੂ ਸੁਰਜੀਤ ਗੀਤ ਪੇਸ਼ ਕਰਦੇ ਹੋਏ।