ਬਾਬਾ ਸ਼ੇਰ ਵਲੀ ਦੀ ਯਾਦ ਵਿਚ ਸਲਾਨਾ ਉਰਸ ਦਾ ਆਯੋਜਨ
ਫਿਰੋਜ਼ਪੁਰ 09 ਅਕਤੂਬਰ (ਏ.ਸੀ.ਚਾਵਲਾ) ਬਾਬਾ ਸ਼ੇਰ ਸ਼ਾਹ ਵਲੀ ਪੁਲਿਸ ਪਬਲਿਕ ਵੈਲਫੇਅਰ ਟਰੱਸਟ ਫਿਰੋਜ਼ਪੁਰ ਵੱਲੋਂ ਅਸਥਾਨਾ ਅੋਲੀਆ ਦਰਗਾਹ ਹਜ਼ਰਤ ਬਾਬਾ ਸ਼ੇਰ ਸ਼ਾਹ ਵਲੀ ਦੀ ਦਰਗਾਹ ਤੇ ਸਲਾਨਾ ਉਰਸ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕੀਤੀ ਜਦਕਿ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਸ.ਅਮਰ ਸਿੰਘ ਚਾਹਲ, ਕਮਿਸ਼ਨਰ ਫਿਰੋਜਪੁਰ/ ਫ਼ਰੀਦਕੋਟ ਡਵੀਜ਼ਨ ਸ੍ਰੀ ਵੀ.ਕੇ.ਮੀਨਾ , ਸ੍ਰੀ ਵਿਵੇਕ ਪੂਰੀ ਜ਼ਿਲ•ਾ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਇੰਜੀ. ਡੀ. ਪੀ. ਐਸ. ਖਰਬੰਦਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਉਨ•ਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਸੁਫੀ ਕਲਾਮਾਂ ਅਤੇ ਸਭਿਆਚਾਰਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਤੋਂ ਪਹਿਲਾਂ ਮੁੱਖ ਮਹਿਮਾਨ ਤੇ ਟਰੱਸਟ ਦੇ ਅਹੁਦੇਦਾਰਾਂ ਵੱਲੋਂ ਬਾਬਾ ਜੀ ਦੀ ਮਜ਼ਾਰ ਤੇ ਚਾਦਰ ਚੜ•ਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪਟਿਆਲਾ ਘਰਾਣੇ ਦੇ ਕੱਵਾਲ ਅਲੀ ਬਰਦਰਜ਼ ਅਤੇ ਹੋਰ ਕਲਾਕਾਰਾਂ ਵੱਲੋਂ ਦੇਰ ਰਾਤ ਤੱਕ ਆਪਣੀ ਕਲਾ ਦੇ ਜੋਰ ਦਿਖਾਏ ਗਏ। ਦੇਰ ਰਾਤ ਤੱਕ ਚਲੇ ਇਸ ਸਮਾਗਮ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਬਾਬਾ ਸ਼ੇਰਸ਼ਾਹ ਵਲੀ ਟਰੱਸਟ ਦੇ ਚੇਅਰਮੈਨ ਸ.ਹਰਦਿਆਲ ਸਿੰਘ ਮਾਨ ਐਸ.ਐਸ.ਪੀ.ਫਿਰੋਜਪੁਰ ਸਮੂੰਹ ਮੇਲੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ.ਫਿਰੋਜਪੁਰ, ਐਸ.ਐਸ.ਪੀ. ਵਿਜੀਲੈਂਸ ਰਣਵੀਰ ਸਿੰਘ ਸੈਣੀ ਡਾ ਕੇਤਨ ਬਾਲੀ ਰਾਮ ਪਾਟਿਲ ਐਸ.ਪੀ.(ਐਚ) , ਸ.ਅਮਰਜੀਤ ਸਿੰਘ ਡੀ.ਐਸ.ਪੀ., ਸ.ਜਸਵੰਤ ਸਿੰਘ ਵੜੈਚ.ਬੀ.ਡੀ.ਪੀ.ਓ, ਸ.ਗੁਰਨੈਬ ਸਿੰਘ ਬਰਾੜ, ਸ੍ਰੀ ਅਨੀਰੁੱਧ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਟਰੱਸਟ ਦੇ ਮੈਂਬਰ ਤੇ ਇਲਾਕਾ ਨਿਵਾਸੀ ਹਾਜਰ ਸਨ।