ਬਾਬਾ ਬੁੱਢਾ ਸਿੰਘ ਯੂਥ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਸਮਾਗਮ ਦਾ ਆਯੋਜਨ
ਫਿਰੋਜ਼ਪੁਰ, 12 ਮਾਰਚ (ਏ. ਸੀ. ਚਾਵਲਾ) ਬਾਬਾ ਬੁੱਢਾ ਸਿੰਘ ਯੂਥ ਕਲੱਬ ਪਿੰਡ ਅੱਕੂ ਕੇ ਹਿਠਾੜ ਵਿਖੇ ਨਹਿਰ ਯੂਵਾਂ ਕੇਂਦਰ ਫਿਰੋਜ਼ਪੁਰ ਦੇ ਸਹਿਯੋਗ ਨਾਲ ਨਸ਼ਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਸਮਾਗਮ ਦਾ ਆਯੋਜਨ ਕੀਤਾ। ਜਿਸ ਵਿਚ ਹਲਕਾ ਫਿਰੋਜ਼ਪੁਰ ਦੇ ਇੰਚਾਰਜ ਸੁਖਪਾਲ ਸਿੰਘ ਨੰਨੂੰ ਤੇ ਅਮਰਜੀਤ ਸਿੰਘ ਸੰਧੂ ਐਸ.ਪੀ.ਡੀ.ਫਿਰੋਜ਼ਪੁਰ ਵਿਸ਼ੇਸ਼ ਤੋਰ ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਵਿਚ ਨੂਰ ਆਟ ਗਰੁੱਪ ਬਠਿੰਡਾ ਦੀ ਟੀਮ ਨੇ ਨਸ਼ਿਆ ਵਿਰੁੱਧ ਨਾਟਕ ਖੇਡ ਕੇ ਲੋਕਾਂ ਨੂੰ ਇਸ ਬੁਰਾਈ ਵਿਰੁੱਧ ਜਾਗਰੂਕ ਕੀਤਾ। ਸ਼੍ਰੀ ਨੰਨੂੰ ਨੇ ਆਪਣੇ ਮਹਿਮਾਨੀ ਭਾਸ਼ਨ ਵਿਚ ਕਿਹਾ ਕਿ ਅੱਜ ਪੰਜਾਬ ਵਿਚ ਨਸ਼ਿਆ ਦਾ ਛੇਵਾਂ ਦਰਿਆ ਵਗ ਰਿਹਾ ਹੈ ਜਿਸ ਨਾਲ ਕਈ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਚੁਕੇ ਹਨ ਤੇ ਕਈ ਮੌਤ ਦੇ ਮੂੰਹ ਵਿਚ ਫਸੇ ਹੋਏ ਹਨ। ਇਸ ਕਰਕੇ ਸਾਨੂੰ ਸਾਰਿਆ ਨੂੰ ਇਸ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ•ੀ ਇਸ ਬੁਰਾਈ ਦਾ ਸ਼ਿਕਾਰ ਨਾ ਹੋ ਸਕਣ। ਇਸ ਮੌਕੇ ਅਮਰਜੀਤ ਸਿੰਘ ਸੰਧੂ ਐਸ.ਪੀ.ਡੀ.ਫਿਰੋਜ਼ਪੁਰ ਨੇ ਕਿਹਾ ਕਿ ਜ਼ਿਲਾ ਫਿਰੋਜ਼ਪੁਰ ਦੇ ਸੀਨੀਅਰ ਪੁਲਸ ਕਪਤਾਨ ਹਰਦਿਆਲ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆ ਵਿਰੁੱਧ ਬਹੁਤ ਸਖ਼ਤੀ ਕੀਤੀ ਹੋਈ ਹੈ ਜਿਸ ਨਾਲ ਨਸ਼ੇ ਵੇਚਣ ਅਤੇ ਖਰੀਦਣ ਵਾਲਿਆਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਜਿਸ ਕਰਕੇ ਲੋਕ ਵੀ ਪੁਲਸ ਨੂੰ ਇਸ ਮਹਿੰਮ ਵਿਚ ਸਹਿਯੋਗ ਦੇਣ ਤਾਂ ਜੋ ਇਸ ਕੁਰੀਤੀ ਨੂੰ ਜੜ•ੋ ਖਤਮ ਕੀਤਾ ਜਾ ਸਕੇ। ਇਸ ਮੌਕੇ ਸੁਖਪਾਲ ਸਿੰਘ ਨੰਨੂੰ ਤੇ ਅਮਰਜੀਤ ਸਿੰਘ ਸੰਧੂ ਵੱਲੋਂ ਕਲੱਬ ਦੇ ਅਹੁੱਦੇਦਾਰ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਕਲੱਬ ਵੱਲੋਂ ਵੀ ਦੋਨਾਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ• ਭੇਂਟ ਕੀਤੇ ਗਏ। ਇਸ ਮੌਕੇ ਅਜੀਤ ਸ਼ਰਮਾ ਪ੍ਰਧਾਨ, ਜਗਤਾਰ ਸਿੰਘ ਖਾਈ,ਪੱਪੂ ਕੋਤਵਾਲ, ਹਰਜੀਤ ਸਿੰਘ ਵਿਰਕ, ਕੰਵਲਜੀਤ ਸਿੰਘ ਸਰਪੰਚ, ਨਿਸ਼ਾਨ ਸਿੰਘ ਖਾਈ,ਦਰਸ਼ਨ ਮੰਡ, ਭਾਰਤ ਭੁਸ਼ਨ, ਮੇਜਰ ਸਿੰਘ ਦੁੱਲਚੀ ਕੇ, ਰਛਪਾਲ ਸਿੰਘ ਅਟਾਰੀ, ਰਛਪਾਲ ਸਿੰਘ ਹਾਜੀਵਾਲਾ, ਕਸ਼ਮੀਰ ਸਿੰਘ ਅਟਾਰੀ, ਅੰਗਰੇਜ਼ ਕੋਟੀਆ, ਬਲਕਾਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਪ੍ਰਧਾਨ,ਹਰਜਿੰਦਰ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਤੇ ਹੋਰ ਵੀ ਹਾਜ਼ਰ ਸਨ।