ਬਾਪ ਬੇਟਾ ਦੋਨੋਂ ਚਿੱਟਾ ਸਪਲਾਈ ਕਰਨ ਦੇ ਦੋਸ਼ ਵਿਚ ਗਿਰਫ਼ਤਾਰ, ਪੁੱਤਰ ਪਾਕਿਸਤਾਨੋਂ ਮੰਗਵਾਉਂਦਾ ਸੀ ਚਿੱਟਾ
ਬਾਪ ਬੇਟਾ ਦੋਨੋਂ ਚਿੱਟਾ ਸਪਲਾਈ ਕਰਨ ਦੇ ਦੋਸ਼ ਵਿਚ ਗਿਰਫ਼ਤਾਰ, ਪੁੱਤਰ ਪਾਕਿਸਤਾਨੋਂ ਮੰਗਵਾਉਂਦਾ ਸੀ ਚਿੱਟਾ
ਫਿਰੋਜ਼ਪੁਰ, ਫਰਵਰੀ 1, 2023: ਜੇਲ ਪ੍ਰਸ਼ਾਸਨ, ਪੁਲਿਸ, ਬੀਤੇ ਲੰਮੇਂ ਸਮੇਂ ਤੋਂ ਜੇਲ੍ਹਾਂ ਅੰਦਰ ਬਰਾਮਦ ਹੋ ਰਹੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਕੰਮ ਕਰ ਰਹੀ ਹੈ ਪਰ ਇਹ ਰੁਕਣ ਦਾ ਨਾਂ ਨਹੀਂ ਲਈ ਰਹੀ ।
ਹੁਣ ਕਾਊਂਟਰ ਇੰਟੈਲੀਜੈਂਸ ਪੁਲਿਸ ਹੱਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ, ਜਦੋਂ ਉਨ੍ਹਾਂ ਜੇਲ੍ਹ ਵਿਚ ਨਸ਼ਾ ਸਪਲਾਈ ਕਰਨ ਵਾਲੇ ਇਕ ਜੇਲ੍ਹ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ। ਇਥੇ ਹੈਰਾਨੀ ਭਰਿਆ ਪਹਿਲੂ ਇਹ ਹੈ ਕਿ ਗ੍ਰਿਫ਼ਤਾਰ ਕੀਤੇ ਜੇਲ੍ਹ ਵਾਰਡਨ ਦਾ ਪੁੱਤਰ ਪਾਕਿਸਤਾਨੀ ਸਮੱਗਲਰਾਂ ਤੋਂ ਇਹ ਨਸ਼ਾ ਮੰਗਵਾਉਂਦਾ ਸੀ। ਗ੍ਰਿਫਤਾਰ ਕੀਤੇ ਗਏ ਪਿਓ-ਪੁੱਤਰ ਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਕਾਂਊਟਰ ਇੰਟੈਲੀਜੈਂਸ ਅਧਿਕਾਰੀਆਂ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਏ ਆਈ ਜੀ ਕਾਉਂਟਰ ਇੰਟੈਲੀਜੈਂਸ ਲਖਵੀਰ ਸਿੰਘ ਦੀਆਂ ਹਦਾਇਤਾਂ ‘ ਤੇ ਕੰਮ ਕਰਦਿਆਂ ਇੰਸਪੈਕਟਰ ਬਲਦੇਵ ਰਾਜ ਅਤੇ ਉਨ੍ਹਾਂ ਦੀ ਟੀਮ ਬੀਤੇ ਲੰਮੇਂ ਸਮੇਂ ਤੋਂ ਨਸ਼ੇ ਦੇ ਸਮਗਲਰਾਂ ਦੇ ਖਿਲਾਫ ਲੱਗੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ ਦੇ ਆਧਾਰ ‘ਤੇ ਇੰਸਪੈਕਟਰ ਬਲਦੇਵ ਰਾਜ ਅਤੇ ਉਨ੍ਹਾਂ ਦੀ ਟੀਮ ਨੇ ਫ਼ਿਰੋਜ਼ਪੁਰ ਛਾਉਣੀ ਦੇ ਕਿਲ੍ਹੇ ਵਾਲਾ ਚੌਂਕ ਦੇ ਕੋਲੋਂ ਅਕਾਸ਼ਦੀਪ ਸਿੰਘ ਨਾਂ ਦੇ ਸਮੱਗਲਰਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ।
ਅਕਾਸ਼ ਦੀਪ ਨੇ ਮੁੱਢਲੀ ਪੁੱਛਗਿੱਛ ਵਿੱਚ ਇਹ ਮੰਨਿਆ ਕਿ ਉਹ ਪਾਕਿਸਤਾਨੀ ਸਮੱਗਲਰਾਂ ਤੋਂ ਇਹ ਮਾਲ ਮੰਗਵਾਉਂਦਾ ਸੀ ਅਤੇ ਕੇਂਦਰੀ ਜੇਲ੍ਹ ਵਿੱਚ ਸਪਲਾਈ ਕਰਦਾ ਸੀ । ਉਸਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਡਿਓਢੀ ਵਿੱਚ ਤੈਨਾਤ ਉਸਦਾ ਪਿਤਾ ਹਵਲਦਾਰ ਨਾਇਬ ਸਿੰਘ ਇਸ ਕੰਮ ਵਿੱਚ ਉਸ ਦੀ ਮਦਦ ਕਰਦਾ ਸੀ। ਇਸ ਸਬੰਧੀ ਪੁਲਿਸ ਨੇ ਦੋਵਾਂ ਪਿਓ-ਪੁੱਤਰਾਂ ਨੂੰ ਗ੍ਰਿਫਤਾਰ ਕਰਦੀਆਂ ਥਾਣਾ ਐੱਸ ਐੱਸ ਓ ਸੀ ਫਾਜ਼ਿਲਕਾ ਵਿਖੇ ਮਾਮਲਾ ਦਰਜ ਕਰ ਲਿਆ ਹੈ।