Ferozepur News

ਬਾਦਲ ਸਰਕਾਰ ਵੱਲੋਂ ਮਗਨਰੇਗਾ ਮੁਲਾਜ਼ਮਾਂ ਨਾਲ ਕੀਤਾ ਵੱਡਾ ਧੋਖਾ

-22 ਜਨਵਰੀ ਨੁੰ ਮਗਨਰੇਗਾ ਮੁਲਾਜ਼ਮਾਂ ਵੱਲੋਂ ਜਲਾਲਾਬਾਦ (ਪੱ) ਵਿਚ ਕੀਤੀ ਜਾਵੇਗੀ ਸੂਬਾ ਪੱਧਰੀ ਰੋਸ ਰੈਲੀ
ਫਿਰੋਜ਼ਪੁਰ 17 ਜਨਵਰੀ (): ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਵਿਚ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਅਤੇ ਸੂਬਾ ਆਗੂਆ ਨੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ ਹੈ, ਜਦਕਿ ਸਾਰੇ ਵਿਭਾਗਾਂ ਨੂੰ ਇਸ ਸਬੰਧੀ ਬਕਾਇਦਾ ਪੱਤਰ ਵੀ ਭੇਜ ਦਿੱਤੇ ਗਏ ਹਨ, ਪਰ ਵਿਭਾਗ ਵੱਲੋਂ ਅਤੇ ਪੰਜਾਬ ਸਰਕਾਰ ਦੀ ਮਾੜੀ ਨੀਤੀ ਕਾਰਨ ਅੱਜ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਆਰਡਰ ਨਹੀਂ ਦਿੱਤੇ ਗਏ। ਇਸ ਤੋਂ ਇਹ ਲੱਗਦਾ ਹੈ ਕਿ ਜਿਵੇਂ ਅਧਿਕਾਰੀ ਸਮਾਂ ਬਤੀਤ ਕਰਕੇ ਚੋਣਾਂ ਦੀ ਉਡੀਕ ਵਿਚ ਹੋਣ ਤਾਂ ਕਿ ਕੱਚੇ ਮੁਲਾਜ਼ਮਾਂ ਨੁੰ ਪੱਕੇ ਕਰਨ ਦਾ ਫੈਸਲਾ ਅਗਲੀ ਸਰਕਾਰ ਦੇ ਪਾਲੇ ਵਿਚ ਸੁੱਟ ਦਿੱਤਾ ਜਾਵੇ। ਦੂਜੇ ਪਾਸੇ ਜਦੋਂ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਇਸ ਪੱਕੇ ਕਰਨ ਦੇ ਮਸਲੇ ਮਿਲੇ ਪੰਚਾਇਤ ਮੰਤਰੀ ਆਪਣਾ ਪੱਲਾ ਝਾੜ ਦਿੱਤਾ ਜੋ ਮੰਤਰੀ ਪਹਿਲਾ ਕਈ ਵਾਰ ਬਿਆਨ ਕਰ ਚੁੱਕਾ ਜਦੋਂ ਕੋਈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਕਾਨੂੰਨ ਬਣ ਜਾਵੇਗਾ। ਉਸ ਸਮੇਂ ਪੱਕਾ ਕਰ ਦਿੱਤਾ ਜਾਵੇਗਾ ਅੱਜ ਆਪਣੇ ਹੀ ਬਣਾਏ ਕਾਨੂੰਨ ਤੋਂ ਵਿਭਾਗ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਪੰਚਾਇਤ ਮੰਤਰੀ ਅਤੇ ਪੰਜਾਬ ਸਰਕਾਰ ਭੱਜ ਰਹੀ ਹੈ। ਆਗੂਆਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਅਤੇ ਵਿਭਾਗ ਚਾਹੇ ਤਾਂ ਚੋਣ ਕਮਿਸ਼ਨ ਤੋਂ ਬਕਾਇਦਾ ਮਨਜ਼ੂਰੀ ਲੈ ਕੇ ਚੋਣ ਜਾਬਤੇ ਵਿਚ ਹੀ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। 10 ਸਾਲ ਰਾਜ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਆਖਰੀ ਦਿਨਾਂ ਵਿਚ ਸਰਕਾਰ ਨੇ 27059 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਡਰਾਮਾ ਰਚਿਆ। ਮਗਨਰੇਗਾ ਮੁਲਾਜ਼ਮ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਐਕਟ 2016 ਵਿਚ ਰੱਖੀਆਂ ਗਈਆਂ ਹਨ। ਇਸ ਲਈ ਮਗਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣਾ ਸੰਘਰਸ਼ ਜਿੰਨੀ ਦੇਰ ਤੱਕ ਪੱਕੇ ਨਹੀਂ ਹੋ ਜਾਂਦੇ ਉਨੀਂ ਦੇਰ ਤੱਕ ਜਾਰੀ ਰੱਖਣਗੇ। ਇਸ ਲਈ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ 22 ਜਨਵਰੀ 2017 ਨੂੰ ਜਲਾਲਾਬਾਦ ਰੱਖੀ ਗਈ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ, ਰਮਨਦੀਪ ਸਚਦੇਵਾ ਅਤੇ ਸਮੂਹ ਮਗਨਰੇਗਾ ਸਟਾਫ ਹਾਜ਼ਰ ਸੀ।

Related Articles

Back to top button