ਬਹੁ ਰਾਸ਼ਟਰੀ ਕੰਪਨੀਆਂ ਵਲੋਂ ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਿਦਿਆਰਥੀਆਂ ਦੀ ਚੋਣ
ਬਹੁ ਰਾਸ਼ਟਰੀ ਕੰਪਨੀਆਂ ਵਲੋਂ ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਿਦਿਆਰਥੀਆਂ ਦੀ ਚੋਣ।
ਫ਼ਿਰੋਜ਼ਪੁਰ, 28.7.2021: ਸਰਹੱਦੀ ਖੇਤਰ ਵਿੱਚ ਪੰਜਾਬ ਸਰਕਾਰ ਦੁਆਰਾ ਸਥਾਪਿਤ ਨਾਮਵਰ ਸੰਸਥਾ ਐਸ ਬੀ ਐੱਸ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਬਹੁ ਰਾਸ਼ਟਰੀ ਬਲਿਊ ਚਿਪ ਕੰਪਨੀਆਂ ਵਲੋਂ ਚੋਣ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਲਈ ਇਹ ਚੋਣ ਪ੍ਰਕਿਰਿਆ ਸਿਤੰਬਰ 2020 ਤੋਂ ਜੁਲਾਈ 2021ਤਕ ਨਿਰੰਤਰ ਚਲੀ।
ਇਸ ਚੋਣ ਪ੍ਰਕਿਰਿਆ ਵਿੱਚ ਸਭ ਤੋਂ ਵੱਧ ਪੈਕਜ 10 ਲੱਖ ਸਾਲਾਨਾ Byjus ਕੰਪਨੀ ਵਲੋਂ ਅੰਕੁਸ਼ ਕਟਾਰੀਆ ਬੀ ਟੈਕ ਕੈਮੀਕਲ ਇੰਜ: ,ਸ਼ੈਲੇਸ਼ ਕੁਮਾਰ ਬੀ ਟੈਕ ਮਕੈਨੀਕਲ਼ ਇੰਜ: ਨੂੰ ਦੇ ਕੇ ਸਲੈਕਟ ਕਰ ਲਿਆ ਗਿਆ।
ਇਸ ਤੋਂ ਇਲਾਵਾ ਹੋਰ ਉੱਚ ਦਰਜਾ ਪ੍ਰਾਪਤ ਬਲੂ ਚਿਪ ਕੰਪਨੀਆਂ ਜਿਵੇਂ ਇਨਫੋਸਿਸ, ਮੇਵੇਰੀਨ, ਬੇਬੋ ਟੈਕ, ਸਵਰਾਜ, ਸੋਨਾਲੀਕਾ, TCS,Accenture,, Mindtree, ਵਿਪਰੋ ਆਦਿ ਵਲੋਂ 57 ਵਿਦਿਆਰਥੀਆਂ ਦੀ ਚੋਣ ਕਰ ਲਈ ਗਈ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਵੱਖ ਵੱਖ ਕੰਪਨੀਆਂ ਵਲੋਂ ਸਾਲਾਨਾ ਘੱਟੋ ਘਟ 3.48 ਲੱਖ ਤੋਂ ਲੈ ਕੇ 6.5 ਲੱਖ ਤੱਕ ਪੈਕੇਜ਼ ਆਫਰ ਕੀਤੇ ਗਏ ਹਨ।
ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਬੂਟਾ ਸਿੰਘ ਜੀ ਵਲੋਂ ਜਿੱਥੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਮੁਬਾਰਕਬਾਦ ਦਿੱਤੀ ਉਥੇ ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮਟ ਅਫਸਰ ਡਾਕ੍ਟਰ ਗਜ਼ਲਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਪ੍ਰੋ.ਇੰਦਰਜੀਤ ਸਿੰਘ ਗਿੱਲ, ਤੇ ਡਾਕਟਰ ਕਮਲ ਖੰਨਾ ਦੀ ਉਹਨਾਂ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਕੀਤੀ ਜਾ ਰਹੀ ਅਣਥੱਕ ਮਿਹਨਤ ਲਈ ਭਾਰਭੂਰ ਸਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਬੀ ਯੂਨੀਵਰਸਿਟੀ ਦੇ ਵਿਦਿਅਰਥੀਆਂ ਦੀ ਪਲੇਸਮਟ ਲਈ ਭਰਭੂਰ ਯਤਨ ਜਾਰੀ ਰਹਿਣਗੇ।