Ferozepur News
ਬਲੱਡ ਪਰੈਸ਼ਰ, ਦਿਲ, ਗੁਰਦੇ ਅਤੇ ਸ਼ੂਗਰ ਆਦਿ ਰੋਗਾਂ ਤੋ ਪੀੜਿਤਾਂ ਦਾ ਕੋਵਿਡ ਟੀਕਾਕਰਨ ਬਹੁਤ ਜਰੂਰੀ-ਸਿਵਲ ਸਰਜਨ
ਬਲੱਡ ਪਰੈਸ਼ਰ, ਦਿਲ, ਗੁਰਦੇ ਅਤੇ ਸ਼ੂਗਰ ਆਦਿ ਰੋਗਾਂ ਤੋ ਪੀੜਿਤਾਂ ਦਾ ਕੋਵਿਡ ਟੀਕਾਕਰਨ ਬਹੁਤ ਜਰੂਰੀ-ਸਿਵਲ ਸਰਜਨ
ਗੌਰਵ ਮਾਣਿਕ
ਫਿਰੋਜ਼ਪੁਰ 9 ਫਰਵਰੀ 2022 — ਕਰੋਨਾਂ ਵਾਇਰਸ ਵੱਖ ਵੱਖ ਵੇਰੀੲੈਂਟਾਂ ਦੇ ਰੂਪ ਵਿੱਚ ਸਮੇਂ ਸਮੇਂ ਤੇ ਆਪਣਾ ਪ੍ਰਕੋਪ ਦਿਖਾਉਂਦਾ ਰਹਿੰਦਾ ਹੈ। ਇਸ ਵਾਇਰਸ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਜ਼ਰੂਰੀ ਹੈ। ਬਲੱਡ ਪ੍ਰੈਸ਼ਰ, ਦਿਲ, ਗੁਰਦੇ ਅਤੇ ਸ਼ੂਗਰ ਆਦਿ ਰੋਗਾਂ ਤੋਂ ਪੀੜਿਤ ਵਿਅਕਤੀਆਂ ਲਈ ਕੋਵਿਡ ਵੈਕਸੀਨੇਸ਼ਨ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿਉਂਕਿ ਇਹਨਾਂ ਰੋਗਾਂ ਤੋਂ ਪੀੜਿਤ ਵਿਅਕਤੀਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਇਹਨਾਂ ਰੋਗਾਂ ਕਾਰਨ ਘੱਟ ਹੋ ਜਾਂਦੀ ਹੈ । ਕੋਵਿਡ ਇਹਨਾਂ ਨੂੰ ਜਲਦੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਅਤੇ ਘਾਤਕ ਰੂਪ ਵੀ ਅਖਿਤਿਆਰ ਕਰ ਸਕਦਾ ਹੈ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਜ਼ਿਲੇ ਅੰਦਰ ਇੱਕ ਕੋਵਿਡ ਟੀਕਾਕਰਨ ਕੇਂਦਰ ਦੇ ਨਿਰੀਖਣ ਮੌਕੇ ਕੀਤਾ।