Ferozepur News

ਬਲਾਕ ਸੰਮਤੀ ਜੋਨ ਆਰਿਫਕੇ ਦੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਵਿਧਾਇਕ  ਸ: ਪਰਮਿੰਦਰ ਸਿੰਘ ਪਿੰਕੀ।

Ferozepur, October 4, 2018: ਅੱਜ ਸ: ਪਰਮਿੰਦਰ ਸਿੰਘ ਪਿੰਕੀ ਬਲਾਕ ਸੰਮਤੀ ਜੋਨ ਆਰਿਫਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਜੋਨ ਆਰਿਫਕੇ ਦੇ ਕਈ ਪਿੰਡਾਂ ਵਿਚ ਗਏ ਜਿਥੇ ਉਨਾਂ ਨੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਾਂਗਰਸ ਪਾਰਟੀ ਨੂੰ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਰਿਕਾਰਡ ਜਿੱਤ ਦਿਵਾਉਣ ਤੇ ਵੋਟਰਾਂ ਦਾ ਧੰਨਵਾਦ ਕੀਤਾ । ਇਸ ਮੋਕੇ ਸ: ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਆਉਣ ਵਾਲੇ ਡੇਢ ਸਾਲ ਵਿਚ ਹਲਕੇ ਵਿਚ ਪੈਂਦੇ ਪਿੰਡਾਂ ਦੀ ਕੋਈ ਵੀ ਸੜਕ ਕੱਚੀ ਨਹੀ ਦਿੱਤੀ ਜਾਵੇਗੀ। ਨਵੀਆਂ ਪੰਚਾਇਤਾਂ ਬਣਨ ਤੋਂ ਬਾਅਦ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਸੜਕਾਂ ਨਾਲੀਆਂ ਦਾ ਕੰਮ ਜੰਗੀ ਪੱਧਰ ਤੇ ਕਰਾਇਆ ਜਾਵੇਗਾ ।ਹਲਕੇ ਦੇ ਵਿਚਲੇ ਪੈਂਦੇ ਪਿੰਡਾਂ ਦੇ ਗਰੀਬ ਪਰਿਵਾਰਾਂ ਲਈ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਨੂੰ ਘਰ—ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਨਾਲ ਇਹ ਕਿਹਾ ਕਿ ਆਰਿਫਕੇ ਲਈ ਸਰਕਾਰ ਵੱਲੋ ਸਪੈਸ਼ਲ ਗ੍ਰਾਂਟ ਮੰਜੂਰ ਕਰਵਾ ਕੇ ਇਸ ਪਿੰਡ ਨੁੰ ਇੱਕ ਸੁੰਦਰ ਪਿੰਡ ਬਣਾਇਆ ਜਾਵੇਗਾ।  ਇਸ ਮੋਕੇ ਵਿਧਾਇਕ ਨੇ ਅਪੀਲ ਕੀਤੀ ਕਿ ਪਿੰਡ ਦੇ ਆਪਸੀ ਲੜਾਈ ਝਗੜੇ ਨੂੰ ਥਾਣੇ ਲਿਜਾਣ ਦੀ ਬਜਾਏ ਆਪਸ ਵਿਚ ਪਿੰਡ ਵਿਚ ਬਹਿ ਕੇ ਹੀ ਨਿਬੇੜਿਆ ਜਾਵੇ ਅਤੇ ਪਿੰਡ ਦਾ ਵਿਕਾਸ ਕਰਾਉਣ ਵਿਚ ਸਮੁੱਚਾ ਯੋਗਾਦਾਨ ਪਾਇਆ ਜਾਵੇ।
ਇਸ ਮੋਕੇ ਤੇ ਸੁੱਖਜਿੰਦਰ ਸਿੰਘ ਆਰਿਫਕੇ, ਹਰਿੰਦਰ ਸਿੰਘ ਖੋਸਾ, ਬਲਵੀਰ ਸਿੰਘ ਬਾਠ, ਸੁੱਖਵਿੰਦਰ ਸਿੰਘ ਅਟਾਰੀ, ਬਲੀ ਸਿੰਘ ਉਸਮਾਨ ਵਾਲਾ, ਰਜਿੰਦਰ ਛਾਬੜਾ, ਇਕਬਾਲ ਸਿੰਘ ਗੈਂਦੜ,ਰਾਜਬੀਰ ਸਿੰਘ ਵਾਹਕਾ, ਸਿਮਰਨ ਲਾਡੀ, ਪਰਮਿੰਦਰ ਹਾਂਡਾ, ਅਰਮ ਸਿੰਘ ਮੈਂਬਰ ਆਰਿਫਕੇ, ਬਲਕਾਜਰ ਸਿੰਘ ਨੰਬਰਦਾਰ, ਦਰਬਾਰਾ ਸਿੰਘ ਮੈਂਬਰ, ਬਲਵੀਰ ਸਿੰਘ ਮੈਂਬਰ, ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਆਰਿਫਕੇ, ਕੁਲਵੰਤ ਸਿੰਘ ਆਰਿਫਕੇ,  ਗੁਰਪ੍ਰੀਤ ਸਿੰਘ ਬੱਗੇ ਵਾਲਾ, ਪਰਗਟ ਸਿੰਘ ਵਿਰਕ, ਜੁਝਾਰ ਸਿੰਘ, ਹਰਬੰਸ ਸਿੰਘ ਇਲਮੇਵਾਲਾ, ਸਰਵਨ ਸਿੰਘ ਇਲਮੇਵਾਲਾ, ਡਾ. ਜ਼ਸਵਿੰਦਰ ਸਿੰਘ ਆਰਿਫਕੇ, ਡਾ.ਸਿ਼ੰਗਾਰਾ ਸਿੰਘ, ਲਖਵਿੰਦਰ ਸਿੰਘ ਠੇਕੇਦਾਰ, ਪਰਮਿੰਦਰ ਹਾਂਡਾ, ਸਰਵਨ ਸਿੰਘ ਆਰਿਫਕੇ, ਨਿਰਵੈਰ ਸਿੰਘ ਆਰਿਫਕੇ, ਬਾਬ ਤਰਲੋਚਨ ਸਿੰਘ ਆਰਿਫਕੇ,  ਆਦਿ ਮੋਕੇ ਤੇ ਹਾਜਰ ਸਨ।    

Related Articles

Back to top button