Ferozepur News

ਬਲਾਕ ਮਮਦੋਟ, ਫ਼ਿਰੋਜ਼ਪੁਰ ਅਤੇ ਮਖੂ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਦੂਜੇ ਦਿਨ ਦੇ ਮੁਕਾਬਲੇ ਕਰਵਾਏ

ਬਲਾਕ ਮਮਦੋਟ, ਫ਼ਿਰੋਜ਼ਪੁਰ ਅਤੇ ਮਖੂ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਦੂਜੇ ਦਿਨ ਦੇ ਮੁਕਾਬਲੇ ਕਰਵਾਏ

ਬਲਾਕ ਮਮਦੋਟ, ਫ਼ਿਰੋਜ਼ਪੁਰ ਅਤੇ ਮਖੂ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਦੂਜੇ ਦਿਨ ਦੇ ਮੁਕਾਬਲੇ ਕਰਵਾਏ

ਫ਼ਿਰੋਜ਼ਪੁਰ, 13 ਸਤੰਬਰ 2024:

             ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ 13 ਸਤੰਬਰ ਨੂੰ ਸ.ਸ.ਸ. ਸਕੂਲ ਗੁੱਦੜ ਢੰਡੀ ਵਿਖੇ ਬਲਾਕ ਮਮਦੋਟ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਬਲਾਕ ਫਿਰੋਜ਼ਪੁਰ ਅਤੇ ਖੇਡ ਸਟੇਡੀਅਮ ਕਾਮਲ ਵਾਲਾ ਵਿਖੇ ਬਲਾਕ ਮਖੂ ਤੇ ਦੂਜੇ ਦਿਨ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਵਿੱਚ ਗੇਮ ਐਥਲੈਟਿਕਸ, ਵਾਲੀਬਾਲ(ਸਮੈਸ਼ਿੰਗ) ਅਤੇ ਵਾਲੀਬਾਲ(ਸ਼ੂਟਿੰਗ) ਵਿੱਚ ਅੰਡਰ 14, 17 ਅਤੇ 21 ਲੜਕਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਜਿਸ ਦੌਰਾਨ ਬਲਾਕ ਮਖੂ ਵਿੱਚ ਸ਼੍ਰੀ ਸਤਜੀਵਨ ਸਿੰਘ ਗਿੱਲ, ਯੂਥ ਆਗੂ ਆਪ ਪਾਰਟੀ ਅਤੇ ਬਲਾਕ ਮਮਦੋਟ ਵਿੱਚ ਸ਼੍ਰ: ਫੋਜਾ ਸਿੰਘ ਸਰਾਰੀ ਐਮ.ਐਲ.ਏ ਗੁਰੂਹਰਸਹਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸੇ ਤਰ੍ਹਾ ਬਲਾਕ ਮਮਦੋਟ ਵਿੱਚ ਡਾ. ਮਲਕੀਤ ਸਿੰਘ ਥਿੰਦ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਸ਼੍ਰੀ ਜੈ ਅਮਨਦੀਪ ਗੋਇਲ ਨਾਇਬ ਤਹਿਸੀਲਦਾਰ ਗੁਰੂਹਰਸਹਾਏ ਨੇ ਵਿਸ਼ੇਸ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ। ਇਸ ਲਈ ਹਰ ਉਮਰ ਵਰਗ ਦੇ ਵਿਅਕਤੀ ਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ।

          ਸ਼੍ਰੀ ਰੁਪਿੰਦਰ ਸਿੰਘ ਬਰਾੜ, ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਮਖੂ ਵਿਖੇ ਕਬੱਡੀ ਸਰਕਲ ਸਟਾਇਲ ਗੇਮ ਵਿੱਚ ਅੰਡਰ 14 ਲੜਕਿਆਂ ਵਿੱਚ ਸ.ਪ੍ਰ. ਸਕੂਲ ਕਾਮਲਵਾਲਾ ਨੇ ਪਹਿਲਾ ਅਤੇ ਸ.ਪ੍ਰ. ਸਕੂਲ ਫਤਿਹਗੜ੍ਹ ਸਭਰਾਂ ਨੇ ਦੂਸਰਾ ਸਥਾਨ ਹਾਸਿਲ ਕੀਤਾ, ਅੰਡਰ 17 ਵਿੱਚ ਸ.ਹਾਈ ਸਕੂਲ ਫਤਿਹਗੜ੍ਹ ਸਭਰਾਂ ਨੇ ਸਥਾਨ ਹਾਸਿਲ ਕੀਤਾ ਅਤੇ ਅੰਡਰ 21 ਵਿੱਚ  ਸਸਸ ਸਕੂਲ ਮੱਲਾਵਾਲਾ ਖਾਸ ਨੇ ਪਹਿਲਾ, ਬਾਬਾ ਜਸ ਫੁੱਟਬਾਲ ਅਕੈਡਮੀ ਵਰਪਾਲ ਨੇ ਦੂਸਰਾ ਅਤੇ ਸਰਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਗੇਮ ਖੋ ਖੋ ਲੜਕਿਆਂ ਵਿੱਚ ਅੰਡਰ 14 ਵਿੱਚ ਮੱਲਾਂਵਾਲਾ ਨੇ ਪਹਿਲਾ ਅਤੇ ਫੱਤੇ ਵਾਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ।  ਬਲਾਕ ਮਮਦੋਟ ਵਿਖੇ ਅਥਲੈਟਿਕਸ ਲੰਬੀ ਛਾਲ ਗੇਮ ਵਿੱਚ ਅੰਡਰ 14 ਲੜਕਿਆਂ ਵਿੱਚ ਗੁਰਪ੍ਰੀਤ ਵਲਜੋਤ ਨੇ ਪਹਿਲਾ, ਅਭਿਨਵ ਨੇ ਦੂਸਰਾ ਅਤੇ ਨੂਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ, ਅੰਡਰ 17 ਲੜਕਿਆਂ ਵਿੱਚ ਜੋਬਨਪ੍ਰੀਤ ਸਿੰਘ (ਸਸਸ ਸਕੂਲ ਗੁੱਦੜ ਢੰਡੀ) ਨੇ ਪਹਿਲਾ, ਗਗਨਦੀਪ ਸਿੰਘ (ਸਸਸ ਸਕੂਲ ਗੁੱਦੜ ਢੰਡੀ ਨੇ ਦੂਸਰਾ ਅਤੇ ਸ਼ਿਵ (ਸਿਟੀ ਹਾਰਟ) ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ 21 ਲੜਕਿਆਂ ਵਿੱਚ ਪਵਨ ਸਿੰਘ (ਰਾਊ ਕੇ ਹਿਠਾੜ) ਨੇ  ਪਹਿਲਾ, ਅਰਸ਼ਦੀਪ ਸਿੰਘ (ਖੁੰਦਰ ਹਿਠਾੜ) ਨੇ ਦੂਸਰਾ ਅਤੇ ਅਭੀਸ਼ੇਕ ਰਾਏ (ਰਾਊ ਕੇ ਹਿਠਾੜ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾ ਕਬੱਡੀ ਨੈਸ਼ਨਲ ਸਟਾਇਲ ਗੇਮ ਵਿੱਚ ਅੰਡਰ 14 ਲੜਕਿਆਂ ਵਿੱਚ ਪਿੰਡ ਗੁੱਦੜ ਢੰਡੀ ਨੇ ਪਹਿਲਾ ਅਤੇ ਸ. ਮਾਡਲ ਸਕੂਲ ਗੁੱਦੜ ਢੰਡੀ ਨੇ ਦੂਸਰਾ ਸਥਾਨ ਹਾਸਿਲ ਕੀਤਾ, ਅੰਡਰ 21 ਲੜਕਿਆਂ ਵਿੱਚ ਗੁੱਦੜ ਢੰਡੀ ਨੇ ਪਹਿਲਾ, ਪਿੰਡ ਹਜ਼ਾਰਾ ਸਿੰਘ ਵਾਲਾ ਨੇ ਦੂਸਰਾ ਅਤੇ ਲੱਖਾ ਸਿੰਘ ਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

          ਬਲਾਕ ਫਿਰੋਜ਼ਪੁਰ ਵਿਖੇ ਕਬੱਡੀ ਨੈਸ਼ਨਲ ਸਟਾਇਲ ਗੇਮ ਵਿੱਚ ਅੰਡਰ 14 ਲੜਕਿਆਂ ਵਿੱਚ ਵਾਹਗੇ ਵਾਲਾ ਨੇ ਪਹਿਲਾ ਬਸਤੀ ਬੇਲਾ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ 17 ਲੜਕਿਆਂ ਵਿੱਚ ਗੱਟੀ ਰਾਜੋ ਕੀ ਨੇ ਪਹਿਲਾ, ਵਾਹਗੇ ਵਾਲਾ ਨੇ ਦੂਸਰਾ ਅਤੇ ਬਸਤੀ ਬੇਲਾ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।

          ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚ, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਵੱਡੀ ਸੰਖਿਆ ਵਿੱਚ ਖੇਡ ਪ੍ਰੇਮੀ ਹਾਜਰ ਰਹੇ।

Related Articles

Leave a Reply

Your email address will not be published. Required fields are marked *

Back to top button