ਬਰਸਾਤਾਂ ਦੇ ਮੌਸਮ ਤੋ ਪਹਿਲਾਂ ਹੜ•ਾਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਹੋਣ ਵਾਲੇ ਕੰਮ ਮੁਕੰਮਲ ਕਰਵਾਏ ਜਾਣ—ਡਿਪਟੀ ਕਮਿਸ਼ਨਰ
ਫਿਰੋਜ਼ਪੁਰ 15 ਜਨਵਰੀ (ਏ.ਸੀ.ਚਾਵਲਾ) ਬਰਸਾਤਾਂ ਦੇ ਮੌਸਮ ਤੋ ਪਹਿਲਾਂ ਧੁੱਸੀ ਬੰਨ•ਾਂ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਸੰਭਾਵਿਤ ਹੜ• ਤੋ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਨੂੰ ਬਚਾਇਆ ਜਾ ਸਕੇ ਅਤੇ ਇਨ•ਾਂ ਕੰਮਾਂ ਤੇ ਹੋਣ ਵਾਲੇ ਖਰਚ ਸਬੰਧੀ ਫੰਡਜ਼ ਲੈਣ ਲਈ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਬਰਸਾਤਾਂ ਦੌਰਾਨ ਆਉਣ ਵਾਲੇ ਸੰਭਾਵਿਤ ਹੜ•ਾਂ ਤੋ ਲੋਕਾਂ ਨੂੰ ਬਚਾਇਆ ਜਾ ਸਕੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਗੁਰੂਹਰਸਹਾਏ ਅਤੇ ਫਿਰੋਜ਼ਪੁਰ ਦੇ ਹੜ•ਾਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦਾ ਦੌਰਾ ਕਰਨ ਮੌਕੇ ਕੀਤਾ। ਇਸ ਮੌਕੇ ਉਨ•ਾਂ ਨਾਲ ਸ੍ਰ.ਵਰਦੇਵ ਸਿੰਘ ਨੋਨੀ ਮਾਨ ਗੁਰੂਹਰਸਹਾਏ ਵੀ ਹਾਜਰ ਸਨ। ਡਿਪਟੀ ਕਮਿਸ਼ਨਰ ਕਿਹਾ ਕਿ ਜਿਹੜੇ ਪਿੰਡਾਂ ਵਿਚ ਪਹਿਲਾਂ ਆਏ ਹੜ•ਾਂ ਦੌਰਾਨ ਬੰਨ•ਾਂ ਜਾਂ ਪੁਲਾਂ ਦਾ ਨੁਕਸਾਨ ਹੋਇਆ ਹੈ ਉਨ•ਾਂ ਨੂੰ ਪਹਿਲ ਦੇ ਅਧਾਰ ਤੇ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋ ਬਚਾਇਆਂ ਜਾ ਸਕੇ। ਉਨ•ਾਂ ਪਿੰਡ ਗਜਨੀਵਾਲਾ, ਦੋਨਾਂ ਮੱਤੜ, ਦੋਨਾਂ ਮੱਤੜ ਹਿਠਾੜ, ਗੱਟੀ ਮੱਤੜ, ਰਾਜਾ ਰਾਏ ਅਤੇ ਹੂਸੈਨੀਵਾਲਾ ਹੈਡਵਰਕਸ ਦਾ ਦੌਰਾ ਕੀਤਾ। ਉਨ•ਾਂ ਕਿਹਾ ਪਿੰਡ ਗਜਨੀਵਾਲਾ, ਦੋਨਾਂ ਮੱਤੜ, ਦੋਨਾਂ ਮੱਤੜ ਹਿਠਾੜ ਪੱਥਰ ਦੀ ਨੋਚ ਕਰੀਬ 400 ਮੀਟਰ ਤੱਕ ਬਣਾਈ ਜਾਵੇਗੀ ਜਿਸ ਤੇ ਲਗਭਗ 90 ਲੱਖ ਰੁਪਏ ਦੀ ਲਾਗਤ ਨਾਲ ਬਣਾ ਕੇ 1500 ਏਕੜ ਕਿਸਾਨਾਂ ਦੀ ਫਸਲ ਬਚਾਈ ਜਾ ਸਕੇਗੀ। ਉਨ•ਾਂ ਕਿਹਾ ਕਿ ਕੰਡਿਆਲੀ ਤਾਰ ਤੋ ਪਾਰ ਪਿੰਡ ਰਾਜਾ ਰਾਏ ਵਿਖੇ ਬੰਨ•ਾਂ ਦੀ ਮਜ਼ਬੂਤੀ ਤੇ ਕਰੀਬ 60 ਲੱਖ ਰੁਪਏ ਖਰਚ ਕੇ ਇਨ•ਾਂ ਬੰਨ•ਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਇਨ•ਾਂ ਨੂੰ ਇਕ ਵੱਡਾ ਬੇੜਾ ਅਤੇ 2 ਛੋਟੀਆਂ ਕਿਸ਼ਤੀਆਂ ਵੀ ਦਿੱਤੀਆਂ ਜਾਣ ਤਾਂ ਜੋ ਇਹ ਸਤਲੁੱਜ ਦਰਿਆ ਤੋ ਪਾਰ ਆਪਣੀ ਫਸਲ ਦੀ ਦੇਖ ਰੇਖ ਕਰ ਸਕਣ। ਉਨ•ਾਂ ਹੂਸੈਨੀਵਾਲਾ ਹੈਡਵਰਕਸ ਦੇ ਬੰਨ•ਾਂ ਦਾ ਦੌਰਾ ਕੀਤਾ ਅਤੇ ਆਦੇਸ਼ ਦਿੱਤੇ ਕਿ ਇਥੇ ਬੰਨ•ਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਜਿਸ ਤੇ ਕਰੀਬ 3 ਕਰੋੜ ਦੀ ਲਾਗਤ ਆ ਸਕਦੀ ਹੈ ਜਿਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਇਸ ਨਾਲ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਛਾਉਣੀ, ਪਿੰਡ ਬਾਰੇ ਕੇ, ਕੁੰਡੇ ਵਾਲਾ, ਹਬੀਬ ਵਾਲਾ ਆਦਿ ਪਿੰਡਾ ਨੂੰ ਹੜ• ਤੋ ਬਚਾਇਆ ਜਾਵੇਗਾ। ਇਸ ਮੌਕੇ ਸ੍ਰ.ਚਰਨਜੀਤ ਸਿੰਘ ਐਸ.ਡੀ.ਐਮ ਜੀਰਾ ਕਮ-ਜਿਲ•ਾ ਟਰਾਂਸਪੋਰਟ ਅਫਸਰ, ਐਸ.ਡੀ.ਐਮ ਫਿਰੋਜ਼ਪੁਰ ਸ੍ਰ.ਸੰਦੀਪ ਸਿੰਘ ਗੜ•ਾ ਤੋ ਇਲਾਵਾ ਸਿੰਚਾਈ ਵਿਭਾਗ ਸਮੇਤ ਇਲਾਕਾ ਨਿਵਾਸੀ ਹਾਜਰ ਸਨ।